ਮੁੰਬਈ, 18 ਸਤੰਬਰ - ਮਰਾਠੀ ਫ਼ਿਲਮ 'ਗੋਂਧਲ' (Gondhal) ਨੂੰ 99ਵੇਂ ਅਕੈਡਮੀ ਪੁਰਸਕਾਰ (ਆਸਕਰ 2027) ਲਈ 'ਬੈਸਟ ਇੰਟਰਨੈਸ਼ਨਲ ਫ਼ੀਚਰ ਫ਼ਿਲਮ' ਕੈਟੇਗਰੀ ਵਿਚ ਭਾਰਤ ਵਲੋਂ ਅਧਿਕਾਰਤ ਐਂਟਰੀ ਵਜੋਂ ਚੁਣਿਆ ਗਿਆ ਹੈ। ਫ਼ਿਲਮ ਫੈਡਰੇਸ਼ਨ ਆਫ ਇੰਡੀਆ ਦੀ ਜਿਊਰੀ ਨੇ ਮੁੰਬਈ ਵਿਖੇ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਇਸ ਦਾ ਅਧਿਕਾਰਤ ਐਲਾਨ ਕੀਤਾ। ਇਸ ਫ਼ਿਲਮ ਦੇ ਲੇਖਕ ਅਤੇ ਨਿਰਦੇਸ਼ਕ ਸੰਤੋਸ਼ ਦਾਵਖਰ ਹਨ। ਫ਼ਿਲਮ ਵਿਚ ਕਿਸ਼ੋਰ ਕਦਮ, ਇਸ਼ੀਤਾ ਦੇਸ਼ਮੁਖ, ਯੋਗੇਸ਼ ਸੋਹੋਨੀ ਅਤੇ ਨਿਸ਼ਾਦ ਭੋਈਰ ਨੇ ਮੁੱਖ ਭੂਮਿਕਾਵਾਂ ਨਿਭਾਈਆਂ ਹਨ।
ਇਹ ਇਕ ਸਾਈਕੋਲੋਜੀਕਲ ਅਤੇ ਕਲਚਰਲ ਥ੍ਰਿਲਰ ਫ਼ਿਲਮ ਹੈ, ਜਿਸਦੀ ਕਹਾਣੀ ਮਹਾਰਾਸ਼ਟਰ ਦੀ ਸਦੀਆਂ ਪੁਰਾਣੀ ਪਰੰਪਰਾਗਤ ਲੋਕ-ਕਲਾ ਅਤੇ ਧਾਰਮਿਕ ਵਿਧੀ 'ਗੋਂਧਲ' ਦੇ ਆਲੇ-ਦੁਆਲੇ ਘੁੰਮਦੀ ਹੈ। ਪੇਂਡੂ ਮਹਾਰਾਸ਼ਟਰ ਦੀ ਪਿੱਠਭੂਮੀ 'ਤੇ ਬਣੀ ਇਹ ਫ਼ਿਲਮ ਮਨੁੱਖੀ ਰਿਸ਼ਤਿਆਂ, ਇੱਛਾਵਾਂ ਅਤੇ ਧੋਖੇ ਦੀ ਕਹਾਣੀ ਨੂੰ ਬਹੁਤ ਹੀ ਰੋਮਾਂਚਕ ਤਰੀਕੇ ਨਾਲ ਪੇਸ਼ ਕਰਦੀ ਹੈ।
ਆਸਕਰ ਦੀ ਇਸ ਦੌੜ ਵਿਚ ਦੇਸ਼ ਭਰ ਦੀਆਂ ਵੱਖ-ਵੱਖ ਭਾਸ਼ਾਵਾਂ ਦੀਆਂ 33 ਫ਼ਿਲਮਾਂ ਸ਼ਾਮਿਲ ਸਨ, ਜਿਨ੍ਹਾਂ ਵਿਚ ਬਾਲੀਵੁੱਡ ਦੀਆਂ ਵੱਡੀਆਂ ਫ਼ਿਲਮਾਂ ਜਿਵੇਂ ਕਿ ਬਾਰਡਰ 2 ਅਤੇ ਧੁਰੰਧਰ ਸੀਰੀਜ਼ ਵੀ ਸ਼ਾਮਿਲ ਸਨ। 'ਗੋਂਧਲ' ਨੇ ਇਨ੍ਹਾਂ ਸਭ ਨੂੰ ਪਛਾੜ ਕੇ ਭਾਰਤ ਦੀ ਅਧਿਕਾਰਤ ਐਂਟਰੀ ਵਜੋਂ ਜਗ੍ਹਾ ਬਣਾਈ ਹੈ।
ਇਸ ਫ਼ਿਲਮ ਨੇ 'ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਆਫ ਇੰਡੀਆ' 2026 ਵਿਚ ਸਰਵੋਤਮ ਨਿਰਦੇਸ਼ਕ ਲਈ ਵੱਕਾਰੀ ਸਿਲਵਰ ਪੀਕਾਕ ਪੁਰਸਕਾਰ ਵੀ ਜਿੱਤਿਆ ਸੀ। 'ਸ਼ਵਾਸ', 'ਹਰੀਸ਼ਚੰਦ੍ਰਾਚੀ ਫੈਕਟਰੀ' ਅਤੇ 'ਕੋਰਟ' ਤੋਂ ਬਾਅਦ ਆਸਕਰ ਲਈ ਚੁਣੀ ਜਾਣ ਵਾਲੀ ਇਹ ਚੌਥੀ ਮਰਾਠੀ ਫ਼ਿਲਮ ਹੈ।
ਤਾਜ਼ਾ ਖ਼ਬਰਾਂ
Free
ਮਰਾਠੀ ਫ਼ਿਲਮ 'ਗੋਂਧਲ' ਦੀ ਆਸਕਰ ਪੁਰਸਕਾਰ ਲਈ ਭਾਰਤ ਵਲੋਂ ਅਧਿਕਾਰਤ ਐਂਟਰੀ
ਮੁੰਬਈ, 18 ਸਤੰਬਰ - ਮਰਾਠੀ ਫ਼ਿਲਮ 'ਗੋਂਧਲ' (Gondhal) ਨੂੰ 99ਵੇਂ ਅਕੈਡਮੀ ਪੁਰਸਕਾਰ (ਆਸਕਰ 2027) ਲਈ 'ਬੈਸਟ ਇੰਟਰਨੈਸ਼ਨਲ ਫ਼ੀਚਰ ਫ਼ਿਲਮ' ਕੈਟੇਗਰੀ ਵਿਚ ਭਾਰਤ...
ਅਜੀਤ ਡੈਸਕ
18-09-2026