17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਨੂੰਹ ਦਾ ਇਲਾਜ ਕਰਵਾਉਣ ਆਈ ਸੱਸ ਨੂੰ ਚੋਰ ਨੇ ਬਣਾਇਆ ਨਿਸ਼ਾਨਾ ਪੀ.ਜੀ.ਆਈ ਦੀ ਏ.ਪੀ.ਸੀ ਬਿਲਡਿੰਗ ’ਚੋਂ ਪਰਸ, ਗਹਿਣੇ ਤੇ 8 ਹਜ਼ਾਰ ਰੁਪਏ ਨਕਦੀ ਲੈ ਕੇ ਚੋਰ ਫਰਾਰ

ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ) : ਨੂੰਹ ਦਾ ਇਲਾਜ ਕਰਵਾਉਣ ਲਈ ਪੀ. ਜੀ.

Ad Position 21
No active advertisement
ਅਜੀਤ ਡੈਸਕ 18-09-2026
ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ) : ਨੂੰਹ ਦਾ ਇਲਾਜ ਕਰਵਾਉਣ ਲਈ ਪੀ.ਜੀ.ਆਈ ਚੰਡੀਗੜ੍ਹ ਆਈ ਹਰਿਆਣਾ ਵਾਸੀ ਇਕ ਔਰਤ ਨੂੰ ਅਣਪਛਾਤੇ ਚੋਰ ਨੇ ਨਿਸ਼ਾਨਾ ਬਣਾਉਂਦਿਆਂ ਉਸ ਦਾ ਪਰਸ ਚੋਰੀ ਕਰ ਲਿਆ। ਪਰਸ ਵਿਚ ਸੋਨੇ ਦੀਆਂ 2 ਚੇਨਾਂ, ਇਕ ਸੋਨੇ ਦੀ ਮੁੰਦਰੀ, ਇਕ ਜੋੜੀ ਸੋਨੇ ਦੀਆਂ ਵਾਲੀਆਂ, ਮੋਬਾਈਲ ਫੋਨ, ਆਰਮੀ ਮੈਡੀਕਲ ਕਾਰਡ ਅਤੇ 8 ਹਜ਼ਾਰ ਰੁਪਏ ਨਕਦ ਸਨ। ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਪੀੜਤਾ ਨੇ ਦੱਸਿਆ ਕਿ 21 ਅਗਸਤ 2026 ਨੂੰ ਉਹ ਪੀ.ਜੀ.ਆਈ ਦੀ ਏ.ਪੀ.ਸੀ ਬਿਲਡਿੰਗ ਵਿਚ ਮੌਜੂਦ ਸੀ। ਇਸ ਦੌਰਾਨ ਕਿਸੇ ਅਣਪਛਾਤੇ ਵਿਅਕਤੀ ਨੇ ਉਸ ਦਾ ਪਰਸ ਚੋਰੀ ਕਰ ਲਿਆ। ਘਟਨਾ ਦਾ ਪਤਾ ਲੱਗਣ ਤੋਂ ਬਾਅਦ ਮਾਮਲੇ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਥਾਣਾ ਸੈਕਟਰ-11 ਦੀ ਪੁਲਿਸ ਨੇ ਔਰਤ ਦੀ ਸ਼ਿਕਾਇਤ ’ਤੇ ਅਣਪਛਾਤੇ ਮੁਲਜ਼ਮ ਵਿਰੁੱਧ ਧਾਰਾ 305 ਬੀ.ਐੱਨ.ਐੱਸ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਵਲੋਂ ਪੀ.ਜੀ.ਆਈ ਵਿਚ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ ਸਮੇਤ ਹੋਰ ਤਕਨੀਕੀ ਸਬੂਤਾਂ ਦੇ ਆਧਾਰ ’ਤੇ ਮੁਲਜ਼ਮ ਦੀ ਪਛਾਣ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਮਾਮਲੇ ਦੀ ਜਾਂਚ ਜਾਰੀ ਹੈ।
Ad Position 22
No active advertisement
ਪਿਛਲੀ ਖ਼ਬਰ ਮਾਨਸਿਕ ਸਿਹਤ ਦੇ ਇਲਾਜ ’ਚ ਦੇਰੀ ਹੋ ਸਕਦੀ ਹੈ ਘਾਤਕ, ਇਲਾਜ ਨੂੰ ਤਰਜ਼ੀਹ ਦੇਣਾ ਜ਼ਰੂਰੀ - ਡਾ. ਬਲਬੀਰ ਸਿੰਘ ਅਗਲੀ ਖ਼ਬਰ ਗਮਾਡਾ ਦੀ ਜ਼ਮੀਨ ’ ਤੇ ਟੀ . ਡੀ . ਆਈ . ਦਾ ਸੀਵਰੇਜ ਪ੍ਰਾਜੈਕਟ ਅਤੇ ਪੀ . ਆਰ .-6 ਸੜਕ ਕਦੋਂ ਬਣੇਗੀ - ਬੇਦੀ
Ad Position 24