17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਆਫ਼ਤ ਤੋਂ ਬਾਅਦ ਰਾਹਤ ਨਹੀਂ , ਪਹਿਲਾਂ ਤੋਂ ਤਿਆਰੀ ਬਣੇ ਰਣਨੀਤੀ ਦਾ ਆਧਾਰ - ਰਾਜਪਾਲ ਕਟਾਰੀਆ

ਚੰਡੀਗੜ੍ਹ, 17 ਸਤੰਬਰ (ਸੰਦੀਪ ਕੁਮਾਰ ਮਾਹਨਾ) - ਆਫ਼ਤਾਂ ਨਾਲ ਨਜਿੱਠਣ ਦੀ ਰਣਨੀਤੀ ਨੂੰ ਸਿਰਫ਼ ਰਾਹਤ ਅਤੇ ਬਚਾਅ ਕਾਰਜਾਂ ਤੱਕ ਸੀਮਤ ਰੱਖਣ ਦੀ ਬਜਾਏ ਪਹਿਲਾਂ ਤੋਂ ਤਿਆਰੀ, ਜੋਖ਼ਮ ਦੀ ਪਛਾਣ ਅਤੇ ਤੁਰੰਤ ਚਿਤਾਵਨੀ ਪ੍ਰਣਾਲੀ ’ਤੇ ਕੇਂਦਰਿਤ ਕਰਨ ਦੀ ਲੋੜ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਆਈ.

Ad Position 21
No active advertisement
ਅਜੀਤ ਡੈਸਕ 18-09-2026
ਚੰਡੀਗੜ੍ਹ, 17 ਸਤੰਬਰ (ਸੰਦੀਪ ਕੁਮਾਰ ਮਾਹਨਾ) - ਆਫ਼ਤਾਂ ਨਾਲ ਨਜਿੱਠਣ ਦੀ ਰਣਨੀਤੀ ਨੂੰ ਸਿਰਫ਼ ਰਾਹਤ ਅਤੇ ਬਚਾਅ ਕਾਰਜਾਂ ਤੱਕ ਸੀਮਤ ਰੱਖਣ ਦੀ ਬਜਾਏ ਪਹਿਲਾਂ ਤੋਂ ਤਿਆਰੀ, ਜੋਖ਼ਮ ਦੀ ਪਛਾਣ ਅਤੇ ਤੁਰੰਤ ਚਿਤਾਵਨੀ ਪ੍ਰਣਾਲੀ ’ਤੇ ਕੇਂਦਰਿਤ ਕਰਨ ਦੀ ਲੋੜ ਹੈ। ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਆਈ.ਟੀ.ਬੀ.ਪੀ., ਐੱਨ.ਆਈ.ਟੀ.ਐੱਸ.ਆਰ.ਡੀ.ਆਰ. ਅਤੇ ਐੱਨ.ਡੀ.ਐੱਮ.ਏ. ਵਲੋਂ ਕਰਵਾਏ ਜਾ ਰਹੇ ਦੋ ਰੋਜ਼ਾ ‘ਇੰਟੀਗ੍ਰੇਟਿਡ ਸਿੰਪੋਜ਼ੀਅਮ ਆਨ ਡਿਜ਼ਾਸਟਰ ਮੈਨੇਜਮੈਂਟ’ ਦੇ ਉਦਘਾਟਨ ਮੌਕੇ ਆਫ਼ਤਾਂ ਦੌਰਾਨ ਜਾਨ-ਮਾਲ ਦੇ ਨੁਕਸਾਨ ਨੂੰ ਘੱਟ ਕਰਨ ਲਈ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਅਤੇ ਲੋਕਾਂ ਦੀ ਸਰਗਰਮ ਸ਼ਮੂਲੀਅਤ ਦੀ ਲੋੜ ’ਤੇ ਜ਼ੋਰ ਦਿੱਤਾ। ਰਾਜਪਾਲ ਕਟਾਰੀਆ ਨੇ ਕਿਹਾ ਕਿ ਆਫ਼ਤ ਪ੍ਰਬੰਧਨ ਹੁਣ ਸਿਰਫ਼ ਆਫ਼ਤ ਵਾਪਰਨ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜਾਂ ਤੱਕ ਸੀਮਤ ਨਹੀਂ ਰਹਿ ਸਕਦਾ। ਇਸ ਲਈ ਜੋਖ਼ਮ ਦਾ ਪਹਿਲਾਂ ਮੁਲਾਂਕਣ, ਨੁਕਸਾਨ ਘਟਾਉਣ ਦੇ ਉਪਰਾਲੇ, ਅਗਾਊਂ ਚਿਤਾਵਨੀ ਪ੍ਰਣਾਲੀ, ਤੁਰੰਤ ਪ੍ਰਤੀਕਿਰਿਆ ਅਤੇ ਲੋਕਾਂ ਦੀ ਸ਼ਮੂਲੀਅਤ ਨੂੰ ਮਜ਼ਬੂਤ ਕਰਨਾ ਜ਼ਰੂਰੀ ਹੈ। ਉਨ੍ਹਾਂ ਖ਼ਾਸ ਤੌਰ ’ਤੇ ਹਿਮਾਲਿਆਈ ਅਤੇ ਉੱਚਾਈ ਵਾਲੇ ਸੰਵੇਦਨਸ਼ੀਲ ਇਲਾਕਿਆਂ ਵਿਚ ਆਫ਼ਤ ਪ੍ਰਬੰਧਨ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਅਜਿਹੀਆਂ ਵਿਚਾਰ-ਚਰਚਾਵਾਂ ਤੋਂ ਮਿਲੇ ਤਜਰਬਿਆਂ ਅਤੇ ਨਤੀਜਿਆਂ ਨੂੰ ਪ੍ਰਭਾਵਸ਼ਾਲੀ ਰਣਨੀਤੀਆਂ ਵਿਚ ਤਬਦੀਲ ਕਰਕੇ ਅਮਲ ਵਿਚ ਲਿਆਂਦਾ ਜਾਣਾ ਚਾਹੀਦਾ ਹੈ। ਆਈ.ਟੀ.ਬੀ.ਪੀ., ਐੱਨ.ਡੀ.ਐੱਮ.ਏ. ਅਤੇ ਹੋਰ ਸਬੰਧਿਤ ਏਜੰਸੀਆਂ ਦੇ ਸਾਂਝੇ ਯਤਨਾਂ ਨਾਲ ਆਫ਼ਤਾਂ ਦੇ ਸਮੇਂ ਲੋਕਾਂ ਦੀਆਂ ਜਾਨਾਂ ਬਚਾਉਣ ਅਤੇ ਨੁਕਸਾਨ ਘਟਾਉਣ ਲਈ ਹੋਰ ਪ੍ਰਭਾਵਸ਼ਾਲੀ ਪ੍ਰਣਾਲੀ ਵਿਕਸਤ ਕੀਤੀ ਜਾ ਸਕਦੀ ਹੈ। ਪੋਜ਼ੀਅਮ ਦੌਰਾਨ ਹਿਮਾਲਿਆਈ ਖੇਤਰ ਵਿਚ ਆਫ਼ਤ ਪ੍ਰਬੰਧਨ ਦੀਆਂ ਚੁਣੌਤੀਆਂ, ਅਗਾਊਂ ਚਿਤਾਵਨੀ ਤੇ ਪੂਰਵ-ਅਨੁਮਾਨ ਪ੍ਰਣਾਲੀਆਂ, ਨਵੀਂ ਤਕਨਾਲੋਜੀ, ਵਿਗਿਆਨਕ ਸਹਿਯੋਗ ਅਤੇ ਐਮਰਜੈਂਸੀ ਪ੍ਰਤੀਕਿਰਿਆ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਪਹਿਲੇ ਦਿਨ ਕੌਮੀ ਆਫ਼ਤ ਜੋਖ਼ਮ ਪ੍ਰੋਫ਼ਾਈਲ, ਆਫ਼ਤ ਪ੍ਰਬੰਧਨ ਨੀਤੀ ਅਤੇ ਆਫ਼ਤ ਜੋਖ਼ਮ ਘਟਾਉਣ ਬਾਰੇ ਮਾਹਿਰਾਂ ਨੇ ਵਿਚਾਰ ਪੇਸ਼ ਕੀਤੇ। ਮਾਹਿਰਾਂ ਨੇ ਕਿਹਾ ਕਿ ਦੇਸ਼ ਵਿਚ ਆਫ਼ਤ ਪ੍ਰਬੰਧਨ ਦਾ ਰੁਖ਼ ਰਾਹਤ ਤੇ ਪ੍ਰਤੀਕਿਰਿਆ ਤੋਂ ਅੱਗੇ ਵਧ ਕੇ ਪਹਿਲਾਂ ਤੋਂ ਤਿਆਰੀ ਅਤੇ ਜੋਖ਼ਮ ਘਟਾਉਣ ਵੱਲ ਕੇਂਦਰਿਤ ਹੋ ਰਿਹਾ ਹੈ। ਸੇਂਦਾਈ ਫਰੇਮਵਰਕ, ‘ਆਪਦਾ ਮਿੱਤਰ’ ਯੋਜਨਾ, ਮੌਕ ਡਰਿੱਲ, ਮੈਗਾ ਮੌਕ ਡਰਿੱਲ ਅਤੇ ਅੰਤਰ-ਰਾਜੀ ਤੇ ਅੰਤਰਰਾਸ਼ਟਰੀ ਸਾਂਝੇ ਅਭਿਆਸਾਂ ਬਾਰੇ ਵੀ ਚਰਚਾ ਹੋਈ। ਸੈਸ਼ਨਾਂ ਵਿਚ ਭਾਰੀ ਮੀਂਹ, ਗਲੇਸ਼ੀਅਲ ਲੇਕ ਆਊਟਬਰਸਟ ਫਲੱਡ (ਜੀ.ਐੱਲ.ਓ.ਐੱਫ.), ਹਾਈਵੇਅ ਹਾਦਸਿਆਂ ਅਤੇ ਇਕ ਤੋਂ ਬਾਅਦ ਇਕ ਵਾਪਰਨ ਵਾਲੀਆਂ ਆਫ਼ਤਾਂ ਵਰਗੀਆਂ ਚੁਣੌਤੀਆਂ ’ਤੇ ਵੀ ਵਿਚਾਰ ਕੀਤਾ ਗਿਆ। ਸਿੱਕਮ ਅਤੇ ਰਿਸ਼ੀਗੰਗਾ ਪਾਵਰ ਪ੍ਰਾਜੈਕਟ ਨਾਲ ਸਬੰਧਿਤ ਘਟਨਾਵਾਂ ਤੋਂ ਮਿਲੀਆਂ ਸਿੱਖਿਆਵਾਂ ਨੂੰ ਭਵਿੱਖ ਦੀ ਤਿਆਰੀ ਵਿਚ ਵਰਤਣ ’ਤੇ ਵੀ ਜ਼ੋਰ ਦਿੱਤਾ ਗਿਆ। ਇਸ ਮੌਕੇ ਐਨ.ਡੀ.ਐਮ.ਏ. ਦੇ ਮੈਂਬਰ ਤੇ ਐਚ.ਓ.ਡੀ. ਕ੍ਰਿਸ਼ਨਾ ਐਸ. ਵਤਸ, ਆਈ.ਟੀ.ਬੀ.ਪੀ. ਪੱਛਮੀ ਕਮਾਂਡ ਦੇ ਆਈ.ਜੀ. ਰਾਜੇਸ਼ ਕੁਮਾਰ, ਐਨ.ਆਈ.ਟੀ.ਐਸ.ਆਰ.ਡੀ.ਆਰ. ਦੇ ਡੀ.ਆਈ.ਜੀ. ਯੁੱਧਵੀਰ ਸਿੰਘ ਰਾਣਾ ਸਮੇਤ ਵੱਖ-ਵੱਖ ਕੇਂਦਰੀ ਤੇ ਸੂਬਾਈ ਸੰਸਥਾਵਾਂ ਦੇ ਮਾਹਿਰ ਤੇ ਨੁਮਾਇੰਦੇ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਚਾਟੀਵਿੰਡ ਬੋਪਾਰਾਏ ਦੇ 150 ਪਰਿਵਾਰਾਂ ਨੇ ਅਕਾਲੀ ਦਲ ‘ਵਾਰਿਸ ਪੰਜਾਬ’ ’ਚ ਕੀਤੀ ਸ਼ਮੂਲੀਅਤ ਅਗਲੀ ਖ਼ਬਰ ਹਾਈਵੇਅ ’ ਤੇ ਬਣੇ ਕੱਟ ਤੋਂ ਯੂ - ਟਰਨ ਲੈਂਦਿਆਂ ਚਾਰ ਵਾਹਨ ਆਪਸ ’ ਚ ਟਕਰਾਏ , ਕਾਰ ਸਵਾਰ ਜ਼ਖ਼ਮੀ
Ad Position 24