ਖ਼ਸਤਾ ਹਾਲ ਮੀਟਰਾਂ ਵਾਲੇ ਬਕਸੇ ’ ਚ ਪੰਛੀ ਨੇ ਬਣਾਇਆ ਆਲ੍ਹਣਾ ਡੇਰਾਬੱਸੀ ’ਚ ਥਾਂ-ਥਾਂ ਵੇਖਣ ਨੂੰ ਮਿਲਦੀ ਹੈ ਬਿਜਲੀ ਵਿਭਾਗ ਦੀ ਲਾਪ੍ਰਵਾਹੀ
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਬਿਜਲੀ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਇਲਾਕੇ ‘ਚ ਬਿਜਲੀ ਦੇ ਖ਼ਸਤਾ ਹਾਲ ਉਪਕਰਨ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ। ਪਿੰਡ ਸਮਗੌਲੀ ‘ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਮੀਟਰਾਂ ਵਾਲੇ ਬਕਸੇ ਦਾ ਦਰਵਾਜ਼ਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਹੈ ਅਤੇ ਬਕਸੇ ਦੇ ਅੰਦਰ ਇਕ ਪੰਛੀ ਨੇ ਆਲ੍ਹਣਾ ਬਣਾਇਆ ਹੋਇਆ ਹੈ।
ਡੇਰਾਬੱਸੀ, 17 ਸਤੰਬਰ (ਗੁਰਮੀਤ ਸਿੰਘ)-ਬਿਜਲੀ ਵਿਭਾਗ ਦੀ ਕਥਿਤ ਲਾਪ੍ਰਵਾਹੀ ਕਾਰਨ ਇਲਾਕੇ ‘ਚ ਬਿਜਲੀ ਦੇ ਖ਼ਸਤਾ ਹਾਲ ਉਪਕਰਨ ਲੋਕਾਂ ਲਈ ਖ਼ਤਰਾ ਬਣੇ ਹੋਏ ਹਨ। ਪਿੰਡ ਸਮਗੌਲੀ ‘ਚ ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕਿ ਮੀਟਰਾਂ ਵਾਲੇ ਬਕਸੇ ਦਾ ਦਰਵਾਜ਼ਾ ਬੁਰੀ ਤਰ੍ਹਾਂ ਨੁਕਸਾਨਿਆ ਹੋਇਆ ਹੈ ਅਤੇ ਬਕਸੇ ਦੇ ਅੰਦਰ ਇਕ ਪੰਛੀ ਨੇ ਆਲ੍ਹਣਾ ਬਣਾਇਆ ਹੋਇਆ ਹੈ। ਇਸ ਦੇ ਬਾਵਜੂਦ ਬਿਜਲੀ ਵਿਭਾਗ ਵਲੋਂ ਇਸ ਦੀ ਮੁਰੰਮਤ ਨਹੀਂ ਕਰਵਾਈ ਗਈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਬਕਸਾ ਸੜਕ ਕਿਨਾਰੇ ਰਿਹਾਇਸ਼ੀ ਇਲਾਕੇ ‘ਚ ਸਥਿਤ ਹੈ ਅਤੇ ਲੰਬੇ ਸਮੇਂ ਤੋਂ ਇਸ ਦਾ ਦਰਵਾਜ਼ਾ ਖੁੱਲ੍ਹਾ ਪਿਆ ਹੈ। ਉਨ੍ਹਾਂ ਕਿਹਾ ਕਿ ਹਰ ਮਹੀਨੇ ਮੀਟਰ ਰੀਡਿੰਗ ਲੈਣ ਲਈ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਆਉਂਦੇ ਹਨ, ਪਰ ਕਿਸੇ ਨੇ ਇਸ ਬਕਸੇ ਵੱਲ ਧਿਆਨ ਨਹੀਂ ਦਿੱਤਾ। ਬਰਸਾਤ ਮੌਕੇ ਖੁੱਲ੍ਹੇ ਪਏ ਮੀਟਰਾਂ ਵਾਲੇ ਬਕਸੇ ਕਾਰਨ ਹਾਦਸੇ ਦਾ ਖਦਸ਼ਾ ਕਾਫ਼ੀ ਵਧ ਜਾਂਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਕਈ ਵਾਰ ਸ਼ਿਕਾਇਤਾਂ ਕਰਨ ਦੇ ਬਾਵਜੂਦ ਵੀ ਸਮੱਸਿਆ ਹੱਲ ਨਹੀਂ ਹੋਈ। ਉਨ੍ਹਾਂ ਮੰਗ ਕੀਤੀ ਕਿ ਮੀਟਰਾਂ ਵਾਲੇ ਬਕਸੇ ਦੀ ਤੁਰੰਤ ਮੁਰੰਮਤ ਕਰਵਾ ਕੇ ਦਰਵਾਜ਼ਾ ਬੰਦ ਕੀਤਾ ਜਾਵੇ। ਪਿੰਡ ਵਾਸੀਆਂ ਅਨੁਸਾਰ ਇਹ ਇਕੱਲਾ ਮਾਮਲਾ ਨਹੀਂ, ਸਗੋਂ ਇਲਾਕੇ ‘ਚ ਥਾਂ-ਥਾਂ ‘ਤੇ ਖਸਤਾ ਹਾਲ ਮੀਟਰਾਂ ਵਾਲੇ ਬਕਸੇ ਅਤੇ ਹੋਰ ਉਪਕਰਨ ਮੌਜੂਦ ਹਨ, ਜੋ ਕਿ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ।