17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਸ਼ਰਾਬ , ਤੰਬਾਕੂ ਤੇ ਹੈਰੋਇਨ ਖ਼ਿਲਾਫ਼ ਕਾਰਵਾਈ , ਖਪਤਕਾਰ ਤੇ ਪੈਡਲਰ ਗ੍ਰਿਫ਼ਤਾਰ 9 ਗ੍ਰਾਮ ਤੋਂ 22.06 ਗ੍ਰਾਮ ਤੱਕ ਹੈਰੋਇਨ ਬਰਾਮਦ, ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਵੀ ਪਰਚਾ

ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਅਤੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਕਾਰਵਾਈ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੈਰੋਇਨ ਸਮੇਤ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਹੈਰੋਇਨ ਦੀ ਖ਼ਰੀਦ-ਫ਼ਰੋਖ਼ਤ ਦੇ ਦੋਸ਼ ਹੇਠ 7 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕੁੱਲ 70.

Ad Position 21
No active advertisement
ਅਜੀਤ ਡੈਸਕ 18-09-2026
ਚੰਡੀਗੜ੍ਹ, 17 ਸਤੰਬਰ (ਕਪਿਲ ਵਧਵਾ)—ਚੰਡੀਗੜ੍ਹ ਪੁਲਿਸ ਵਲੋਂ ਨਸ਼ਿਆਂ ਅਤੇ ਜਨਤਕ ਥਾਵਾਂ ’ਤੇ ਸ਼ਰਾਬ ਪੀਣ ਵਾਲਿਆਂ ਖ਼ਿਲਾਫ਼ ਚਲਾਈ ਜਾ ਰਹੀ ਕਾਰਵਾਈ ਤਹਿਤ ਵੱਖ-ਵੱਖ ਥਾਣਿਆਂ ਦੀ ਪੁਲਿਸ ਨੇ ਹੈਰੋਇਨ ਸਮੇਤ ਕਈ ਮੁਲਜ਼ਮਾਂ ਨੂੰ ਕਾਬੂ ਕੀਤਾ ਹੈ। ਖਬਰ ਲਿਖੇ ਜਾਣ ਤੱਕ ਪੁਲਿਸ ਵਲੋਂ ਜਾਰੀ ਜਾਣਕਾਰੀ ਅਨੁਸਾਰ ਹੈਰੋਇਨ ਦੀ ਖ਼ਰੀਦ-ਫ਼ਰੋਖ਼ਤ ਦੇ ਦੋਸ਼ ਹੇਠ 7 ਵਿਅਕਤੀਆਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ ਕੁੱਲ 70.90 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਇੰਡਸਟਰੀਅਲ ਏਰੀਆ ਦੀ ਪੁਲਿਸ ਨੇ ਰਾਇਪੁਰ ਖੁਰਦ ਵਾਸੀ ਮਨੀਸ਼ ਕੁਮਾਰ ਨੂੰ ਸੈਕਟਰ-29 ਸੀ/ਡੀ ਮੋੜ ਤੋਂ ਕਾਬੂ ਕਰਕੇ 9 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ ਮਨੀਮਾਜਰਾ ਪੁਲਿਸ ਨੇ ਮੁਹੰਮਦ ਤਾਲਿਬ ਉਰਫ਼ ਬਾਦਸ਼ਾਹ ਕੋਲੋਂ 11.82 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ-31 ਦੀ ਪੁਲਿਸ ਨੇ ਹਰੀਓਮ ਉਰਫ਼ ਰੋਟਲ ਕੋਲੋਂ 6.75 ਗ੍ਰਾਮ, ਵੰਸ਼ ਕੋਲੋਂ 22.06 ਗ੍ਰਾਮ ਅਤੇ ਗੌਰਵ ਕੋਲੋਂ 8.29 ਗ੍ਰਾਮ ਹੈਰੋਇਨ ਬਰਾਮਦ ਕੀਤੀ। ਥਾਣਾ-39 ਪੁਲਿਸ ਨੇ ਝਾਮਪੁਰ ਵਾਸੀ ਸੋਨੂੰ ਨੂੰ ਕਾਬੂ ਕਰਕੇ 12.98 ਗ੍ਰਾਮ ਹੈਰੋਇਨ ਬਰਾਮਦ ਕੀਤੀ। ਇਕ ਹੋਰ ਮਾਮਲੇ ਵਿਚ ਮਨੀਮਾਜਰਾ ਪੁਲਿਸ ਨੇ ਨਸ਼ੀਲਾ ਪਦਾਰਥ ਸੇਵਨ ਕਰਦੇ ਰਜਤ ਕੁਮਾਰ ਨੂੰ ਕਾਬੂ ਕੀਤਾ। ਇਸ ਤੋਂ ਇਲਾਵਾ ਨਸ਼ੀਲੇ ਪਦਾਰਥ ਦੇ ਸੇਵਨ ਦੇ ਮਾਮਲਿਆਂ ਵਿਚ ਮਨੀਮਾਜਰਾ ਅਤੇ ਮੌਲੀ ਜਾਗਰਾਂ ਪੁਲਿਸ ਨੇ ਕੱੁਝ ਵਿਅਕਤੀਆਂ ਨੂੰ ਐਲੂਮੀਨੀਅਮ ਫੋਇਲ, 10 ਰੁਪਏ ਦੇ ਨੋਟ ਅਤੇ ਲਾਈਟਰ ਸਮੇਤ ਕਾਬੂ ਕੀਤਾ, ਜਿਨ੍ਹਾਂ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ। ਦੋ ਚਾਕੂ ਵੀ ਬਰਾਮਦ ਮੌਲੀ ਜਾਗਰਾਂ ਅਤੇ ਥਾਣਾ-31 ਪੁਲਿਸ ਨੇ ਵੱਖ-ਵੱਖ ਕਾਰਵਾਈਆਂ ਦੌਰਾਨ ਸਚਿਨ ਉਰਫ਼ ਹਰਸ਼ੂ ਅਤੇ ਵਿਸ਼ਾਲ ਉਰਫ਼ ਮੋਟਾ ਨੂੰ ਕਾਬੂ ਕਰਕੇ ਇਕ ਬਟਨਦਾਰ ਫੋਲਡਿੰਗ ਚਾਕੂ ਅਤੇ ਇਕ ਕਮਾਨੀਦਾਰ ਚਾਕੂ ਬਰਾਮਦ ਕੀਤਾ। ਇਕ ਮੁਲਜ਼ਮ ਨੂੰ ਨਿਆਂਇਕ ਹਿਰਾਸਤ ਵਿਚ ਭੇਜਿਆ ਗਿਆ, ਜਦਕਿ ਦੂਜਾ ਪੁਲਿਸ ਹਿਰਾਸਤ ਵਿਚ ਹੈ। 625 ਪੇਟੀਆਂ ਸ਼ਰਾਬ ਬਰਾਮਦ ਮੌਲੀ ਜਾਗਰਾਂ ਪੁਲਿਸ ਨੇ ਮਕਾਨ ਮਾਜਰਾ ਵੱਲ ਜਾਂਦੇ ਰਸਤੇ ’ਤੇ ਟਰੱਕ ਸਮੇਤ ਪਾਣੀਪਤ ਵਾਸੀ ਪ੍ਰਦੀਪ ਨੂੰ ਕਾਬੂ ਕਰਕੇ ਰਾਇਲ ਮੈਨਸ਼ਨ ਗੋਲਡ ਵਿਸਕੀ ਦੀਆਂ 625 ਪੇਟੀਆਂ ਬਰਾਮਦ ਕੀਤੀਆਂ। ਮੁਲਜ਼ਮ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ। ਰੈਸਟੋਰੈਂਟ ਵਿਚ ਹੁੱਕਾ ਪਰੋਸਣ ’ ਤੇ ਕਾਰਵਾਈ ਸੈਕਟਰ-16 ਸਥਿਤ ਜੁਮੇਰਾਹ ਰੈਸਟੋਰੈਂਟ ਵਿਚ ਹੁੱਕਾ ਪਰੋਸਣ ਦੇ ਮਾਮਲੇ ਵਿਚ ਵੀ ਪੁਲਿਸ ਨੇ ਕਾਰਵਾਈ ਕੀਤੀ। ਤਲਾਸ਼ੀ ਦੌਰਾਨ 25 ਹੁੱਕਾ ਚਿਲਮਾਂ, ਫਲੇਵਰਡ ਤੰਬਾਕੂ ਦੇ 8 ਪੈਕੇਟ, 4 ਹੁੱਕਾ ਮਾਊਥਪੀਸ ਅਤੇ ਕੋਕੋ ਯਾ ਯਾ ਹੁੱਕਾ ਕੋਲਿਆਂ ਦਾ ਇਕ ਖੁੱਲ੍ਹਾ ਪੈਕੇਟ ਬਰਾਮਦ ਕੀਤਾ ਗਿਆ। ਜਨਤਕ ਥਾਵਾਂ ’ ਤੇ ਸ਼ਰਾਬ ਪੀਣ ਵਾਲੇ ਦੋ ਕਾਬੂ ਥਾਣਾ-19 ਪੁਲਿਸ ਨੇ ਸੈਕਟਰ-20 ਵਿਚ ਜਨਤਕ ਥਾਵਾਂ ’ਤੇ ਸ਼ਰਾਬ ਪੀ ਕੇ ਹੁੱਲੜਬਾਜ਼ੀ ਕਰਨ ਦੇ ਦੋ ਮਾਮਲਿਆਂ ਵਿਚ ਰਵਿੰਦਰ ਕੁਮਾਰ ਅਤੇ ਪੰਕਜ ਪਾਠਕ ਨੂੰ ਕਾਬੂ ਕੀਤਾ। ਦੋਵਾਂ ਨੂੰ ਬਾਅਦ ਵਿਚ ਜ਼ਮਾਨਤ ਮਿਲ ਗਈ। ਵੱਡੇ ਤਸਕਰ ਪੁਲਿਸ ਦੀ ਪਹੁੰਚ ਤੋਂ ਬਾਹਰ ਹੈਰੋਇਨ ਦੇ ਸੇਵਨ ਅਤੇ ਛੋਟੀ ਮਾਤਰਾ ਵਿਚ ਨਸ਼ਾ ਰੱਖਣ ਵਾਲਿਆਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਜਾਰੀ ਹੈ, ਪਰ ਇਨ੍ਹਾਂ ਮਾਮਲਿਆਂ ਵਿਚ ਹੈਰੋਇਨ ਦੀ ਸਪਲਾਈ ਕਰਨ ਵਾਲੇ ਵੱਡੇ ਤਸਕਰਾਂ ਤੱਕ ਪੁਲਿਸ ਦੀ ਪਹੁੰਚ ਅਜੇ ਨਹੀਂ ਹੋਈ।
Ad Position 22
No active advertisement
ਪਿਛਲੀ ਖ਼ਬਰ ਖ਼ਸਤਾ ਹਾਲ ਮੀਟਰਾਂ ਵਾਲੇ ਬਕਸੇ ’ ਚ ਪੰਛੀ ਨੇ ਬਣਾਇਆ ਆਲ੍ਹਣਾ ਡੇਰਾਬੱਸੀ ’ਚ ਥਾਂ-ਥਾਂ ਵੇਖਣ ਨੂੰ ਮਿਲਦੀ ਹੈ ਬਿਜਲੀ ਵਿਭਾ... ਅਗਲੀ ਖ਼ਬਰ ਮਾਨਸਿਕ ਸਿਹਤ ਦੇ ਇਲਾਜ ’ਚ ਦੇਰੀ ਹੋ ਸਕਦੀ ਹੈ ਘਾਤਕ, ਇਲਾਜ ਨੂੰ ਤਰਜ਼ੀਹ ਦੇਣਾ ਜ਼ਰੂਰੀ - ਡਾ. ਬਲਬੀਰ ਸਿੰਘ
Ad Position 24