17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲਾਰੈਂਸ ਬਿਸ਼ਨੋਈ ਗੈਂਗ ਦੇ 4 ਗੁਰਗੇ 5 ਨਾਜਾਇਜ਼ ਹਥਿਆਰਾਂ ਤੇ ਫਾਰਚੂਨਰ ਕਾਰ ਸਮੇਤ ਕਾਬੂ

ਐੱਸ. ਏ.

Ad Position 21
No active advertisement
ਪ੍ਰੈੱਸ ਕਾਨਫ਼ਰੰਸ ਦੌਰਾਨ ਲਾਰੈਂਸ ਬਿਸ਼ਨੋਈ ਗੈਂਗ ਦੇ ਗ੍ਰਿਫ਼ਤਾਰ ਗੁਰਗਿਆਂ ਅਤੇ ਉਨ੍ਹਾਂ ਤੋਂ ਬਰਾਮਦ ਨਾਜਾਇਜ਼ ਹਥਿਆਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ। ਤਸਵੀਰ : ਰਾਕੇਸ਼ ਸ਼ਾਹ 18-09-2026
ਐੱਸ. ਏ. ਐੱਸ. ਨਗਰ, 17 ਸਤੰਬਰ (ਕਪਿਲ ਵਧਵਾ)-ਮੁਹਾਲੀ ਪੁਲਿਸ ਨੇ ਫਿਰੌਤੀਆਂ ਉਗਰਾਹੁਣ ਦੀਆਂ ਵਾਰਦਾਤਾਂ ਅਤੇ ਘਰਾਂ ‘ਤੇ ਫਾਇਰਿੰਗ ਕਰਨ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ 4 ਸਰਗਰਮ ਗੁਰਗਿਆਂ ਨੂੰ 5 ਆਟੋਮੈਟਿਕ ਤੇ ਵਿਦੇਸ਼ੀ ਨਾਜਾਇਜ਼ ਹਥਿਆਰਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਸ ਮਾਮਲੇ ਸੰਬੰਧੀ ਐੱਸ. ਐੱਸ. ਪੀ. ਮੁਹਾਲੀ ਵਰੁਣ ਸ਼ਰਮਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁਹਾਲੀ ਦੀ ਆਪ੍ਰੇਸ਼ਨ ਸੈੱਲ ਦੀ ਟੀਮ ਨੇ ਐੱਸ. ਪੀ. ਜਾਂਚ ਸੌਰਵ ਜਿੰਦਲ ਦੀ ਅਗਵਾਈ ਹੇਠ ਸੀ. ਆਈ. ਏ. ਸਟਾਫ਼ ਨਾਲ ਸਯੁੰਕਤ ਕਾਰਵਾਈ ਕਰਦਿਆ ਚਾਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਜਿਨ੍ਹਾਂ ਦੀ ਪਛਾਣ ਅਕਾਸ਼ਦੀਪ ਸਿੰਘ (23) ਵਾਸੀ ਸੈਕਟਰ-35 ਏ, ਚੰਡੀਗੜ੍ਹ ਜੋ ਕਿ ਚੰਡੀਗੜ੍ਹ ਦੇ ਸੈਕਟਰ-9 ਸਥਿਤ ਜਿੰਮ ਬਾਹਰ ਚੀਨੀ ਕੁੱਬਾ ਹੇੜੀ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਵਿਚ ਨਾਮਜ਼ਦ ਅਤੇ ਨਿਆਂਇਕ ਹਿਰਾਸਤ ’ਚ ਚੱਲ ਰਹੀ ਮਹਿਲਾ ਅਮਰੀਨ ਰਾਏ ਦਾ ਪੁੱਤਰ ਹੈ। ਪ੍ਰਵੀਨ ਕੁਮਾਰ ਉਰਫ਼ ਕਾਲੂ (23) ਵਾਸੀ ਲਹਿਰਾ ਸੌਧਾ ਬਠਿੰਡਾ, ਜਸਮਨਦੀਪ ਸਿੰਘ (20) ਵਾਸੀ ਆਂਸਲ ਕਾਲੋਨੀ, ਖਰੜ, ਦੁਸ਼ੰਤ ਸ਼ਰਮਾ ਉਰਫ਼ ਸੰਮੀ (27) ਵਾਸੀ ਸ਼ੇਖਪੁਰਾ ਜਗਾਧਰੀ (ਹਰਿਆਣਾ) ਵਜੋਂ ਹੋਈ ਹੈ। ਇਨ੍ਹਾਂ ਮੁਲਜ਼ਮਾਂ ਦੇ ਕਬਜ਼ੇ ‘ਚੋਂ 1 ਵਿਦੇਸ਼ੀ ਪਿਸਟਲ ਪੀ. ਐਕਸ-5 (.30 ਬੋਰ), 1 ਵਿਦੇਸ਼ੀ ਪਿਸਟਲ ਪੀ. ਐਕਸ 3 (.30 ਬੋਰ), 3 ਪਿਸਟਲ (.30 ਬੋਰ), 12 ਜ਼ਿੰਦਾ ਕਾਰਤੂਸ ਅਤੇ ਵਾਰਦਾਤਾਂ ਦੌਰਾਨ ਵਰਤੀ ਗਈ ਟੈਂਪਰੇਰੀ ਨੰਬਰ ਵਾਲੀ ਫਾਰਚੂਨਰ ਕਾਰ ਬਰਾਮਦ ਕੀਤੀ ਗਈ ਹੈ। ਬੁੜੈਲ ਜੇਲ੍ਹ ਨਾਲ ਜੁੜੇ ਤਾਰ , ਪ੍ਰੋਡਕਸ਼ਨ ਵਾਰੰਟ ‘ ਤੇ ਲਿਆਂਦਾ ਗਿਆ ਕੋਆਰਡੀਨੇਟਰ ਕਾਲੀ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਹੈ ਕਿ ਇਹ ਸਾਰੇ ਮੁਲਜ਼ਮ ਬੁੜੈਲ ਜੇਲ੍ਹ ‘ਚ ਬੰਦ ਗੈਂਗਸਟਰ ਰਵਿੰਦਰ ਸਿੰਘ ਉਰਫ਼ ਕਾਲੂ ਵਾਸੀ ਬਲੌਂਗੀ ਦੇ ਸੰਪਰਕ ‘ਚ ਸਨ, ਜੋ ਜੇਲ੍ਹ ਤੋਂ ਹੀ ਗੈਂਗ ਆਪਰੇਟ ਕਰ ਰਿਹਾ ਸੀ। ਗ੍ਰਿਫ਼ਤਾਰ ਮੁਲਜ਼ਮ ਜਸਮਨਦੀਪ ਸਿੰਘ ਫਾਇਰਿੰਗ ਤੋਂ ਪਹਿਲਾਂ ਕੋਠੀਆਂ ਦੀ ਰੈਕੀ ਕਰਦਾ ਸੀ, ਦੁਸ਼ੰਤ ਸ਼ਰਮਾ ਹਥਿਆਰਾਂ ਦਾ ਪ੍ਰਬੰਧ ਦੇਖਦਾ ਸੀ, ਜਦਕਿ ਅਕਾਸ਼ਦੀਪ, ਪ੍ਰਵੀਨ ਅਤੇ ਉਨ੍ਹਾਂ ਦਾ ਫ਼ਰਾਰ ਸਾਥੀ ਸਿਮਰਨਦੀਪ ਸਿੰਘ ਉਰਫ਼ ਜਸ਼ਨ (ਵਾਸੀ ਖਰੜ) ਫਾਇਰਿੰਗ ਕਰਦੇ ਸਨ। ਪੁਲਿਸ ਮੁਤਾਬਿਕ ਜੇਲ੍ਹ ‘ਚ ਬੰਦ ਰਵਿੰਦਰ ਕਾਲੀ ਨੂੰ ਪ੍ਰੋਡਕਸ਼ਨ ਵਾਰੰਟ ‘ਤੇ ਲਿਆਂਦਾ ਗਿਆ ਹੈ ਅਤੇ ਫ਼ਰਾਰ ਸਿਮਰਨਦੀਪ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਰਿਮਾਂਡ ਦੌਰਾਨ ਹੋਰ ਵੀ ਅਹਿਮ ਖੁਲਾਸੇ ਅਤੇ ਹਥਿਆਰਾਂ ਦੀ ਬਰਾਮਦਗੀ ਹੋਣ ਦੀ ਉਮੀਦ ਹੈ।
Ad Position 22
No active advertisement
ਪਿਛਲੀ ਖ਼ਬਰ ਦੁਬਈ ਦੇ ਸੈਰ - ਸਪਾਟਾ ਖੇਤਰ ਨੇ ਫਰਵਰੀ ਤੋਂ ਬਾਅਦ ਸਭ ਤੋਂ ਵੱਧ ਸੈਲਾਨੀਆਂ ਦੀ ਗਿਣਤੀ ਦਰਜ ਕੀਤੀ - ਅਰੇਬੀਅਨ ਟ੍ਰੈਵਲ ਮਾ... ਅਗਲੀ ਖ਼ਬਰ ਦੇਵੀਦਾਸਪੁਰ ਰੇਲਵੇ ਟਰੈਕ ’ਤੇ ਛੇ ਘੰਟੇ ਰੇਲ ਰੋਕੋ ਅੰਦੋਲਨ, ਸਰਕਾਰ ਨਾਲ ਗੱਲਬਾਤ ਤੋਂ ਬਾਅਦ ਮੋਰਚਾ ਸਮਾਪਤ 24 ਨੂੰ ਖੇਤ...
Ad Position 24