18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-04-2026

ਚੋਰੀ ਦੇ ਮਾਮਲੇ 'ਚ ਦੋ ਨਸ਼ੇੜੀ ਗਿ੍ਫ਼ਤਾਰ, ਖ਼ਰੀਦਦਾਰ ਵੀ ਨਾਮਜ਼ਦ <br/>

Ad Position 21
No active advertisement
ਅਜੀਤ ਡੈਸਕ 03-04-2026
ਸ੍ਰੀ ਚਮਕੌਰ ਸਾਹਿਬ, 2 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਸਥਾਨਕ ਪੁਲਿਸ ਵਲੋਂ ਚੋਰੀ ਦੇ ਇੱਕ ਮਾਮਲੇ ਵਿਚ ਦੋ ਦੋਸ਼ੀਆਂ ਸਮੇਤ ਚੋਰੀ ਦਾ ਸਾਮਾਨ ਖ਼ਰੀਦਣ ਵਾਲੇ ਇਕ ਕਬਾੜੀਏ ਨੂੰ ਗਿ੍ਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਇਨ੍ਹਾਂ ਵਿਚੋਂ ਦੋ ਦੋਸ਼ੀਆਂ ਦੇ ਕਰਵਾਏ ਡੋਪ ਟੈੱਸਟ ਪਾਜ਼ੀਟਿਵ ਆਉਣ 'ਤੇ ਉਨ੍ਹਾਂ ਖ਼ਿਲਾਫ਼ ਐਨ. ਡੀ. ਪੀ. ਐਸ. ਐਕਟ ਤਹਿਤ ਵੀ ਮਾਮਲਾ ਦਰਜ ਕਰ ਲਿਆ ਗਿਆ ਹੈ | ਥਾਣਾ ਮੁਖੀ ਸਬ ਇੰਸਪੈਕਟਰ ਰਾਜਿੰਦਰ ਕੁਮਾਰ ਵਲਾੋ ਦਿੱਤੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸ਼ਿਕਾਇਤ ਕਰਤਾ ਗੁਰਦੀਪ ਸਿੰਘ ਰਾਜੀ ਸਾਬਕਾ ਸਰਪੰਚ ਭੱਕੂਮਾਜਰਾ ਨੇ ਦੱਸਿਆ ਕਿ ਉਸ ਦੇ ਫਾਰਮ ਵਿਖੇ ਕਮਰੇ ਦਾ ਲੋਹੇ ਦਾ ਦਰਵਾਜ਼ਾ ਕੋਈ ਚੋਰ ਪੁੱਟ ਕੇ ਲੈ ਗਿਆ ਸੀ, ਜਿਸ ਦੀ ਉਸ ਨੇ ਕੀਤੀ ਭਾਲ ਦੌਰਾਨ ਇੱਕ ਕਬਾੜੀਏ ਦੀ ਦੁਕਾਨ 'ਤੇ ਪਿਆ ਆਪਣੇ ਦਰਵਾਜ਼ਾ ਪਹਿਚਾਣ ਲਿਆ | ਜਿਸ 'ਤੇ ਉਸ ਨੇ ਪੁਲਿਸ ਨੂੰ ਕੀਤੀ ਸ਼ਿਕਾਇਤ ਤੋਂ ਬਾਅਦ ਪੁਲਿਸ ਵਲੋਂ ਕੀਤੀ ਗਈ ਪੁੱਛਗਿੱਛ ਦੌਰਾਨ ਕਬਾੜੀਏ ਨੇ ਦਰਵਾਜ਼ਾ ਵੇਚਣ ਵਾਲਿਆਂ ਦੀ ਵੀਡੀਓ ਵਿਖਾਈ, ਜਿਨ੍ਹਾਂ ਦੀ ਸ਼ਨਾਖ਼ਤ ਸੁਖਜੀਤ ਸਿੰਘ ਉਰਫ਼ ਕਾਲਾ ਪੁੱਤਰ ਅਮਰੀਕ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਮੋਹਨ ਸਿੰਘ ਵਾਸੀ ਦੁੱਗਣੀ ਵਜੋਂ ਹੋਈ | ਥਾਣਾ ਮੁਖੀ ਨੇ ਨੇ ਦੱਸਿਆ ਕਿ ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵਾਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰ ਲਿਆ | ਗਿ੍ਫ਼ਤਾਰੀ ਤੋਂ ਬਾਅਦ ਦੋਵਾਂ ਦਾ ਡੋਪ ਟੈੱਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਉਣ 'ਤੇ ਉਨ੍ਹਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਵਾਧੂ ਜੁਰਮ ਦਰਜ ਕੀਤਾ ਗਿਆ | ਉਨ੍ਹਾ ਪੁੱਛਗਿੱਛ ਦੌਰਾਨ ਖ਼ੁਲਾਸਾ ਕੀਤਾ ਕਿ ਉਹ ਚੋਰੀ ਕੀਤਾ ਸਮਾਨ ਰਾਜਵਦਨ ਸ਼ਾਹ ਪੁੱਤਰ ਪਰਸੂ ਰਾਮ ਸ਼ਾਹ ਵਾਸੀ ਵਾਰਡ ਨੰਬਰ 7 ਫੁਲੀਆ ਖੰਡ, ਥਾਣਾ ਬੇਰੀਆ, ਜ਼ਿਲ੍ਹਾ ਸਿਉਰਾਜਪੁਰ (ਬਿਹਾਰ), ਜੋ ਇਸ ਵੇਲੇ ਦੁਲਚੀ ਮਾਜਰਾ ਵਿਚ ਕਬਾੜ ਦੀ ਦੁਕਾਨ ਚਲਾ ਰਿਹਾ ਹੈ, ਨੂੰ ਵੇਚਦੇ ਸਨ | ਇਸ ਖ਼ੁਲਾਸੇ ਦੇ ਆਧਾਰ 'ਤੇ ਪੁਲਿਸ ਨੇ ਉਕਤ ਵਿਅਕਤੀ ਨੂੰ ਵੀ ਮਾਮਲੇ ਵਿਚ ਨਾਮਜ਼ਦ ਕਰ ਲਿਆ ਹੈ | ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਚੋਰੀ ਕੀਤਾ ਸਾਮਾਨ ਵੀ ਬਰਾਮਦ ਕਰ ਲਿਆ ਗਿਆ ਹੈ | ਦੋਵਾਂ ਮੁੱਖ ਦੋਸ਼ੀਆਂ ਦੀ ਗਿ੍ਫ਼ਤਾਰੀ ਹੋ ਚੁੱਕੀ ਹੈ ਅਤੇ ਉਨ੍ਹਾਂ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ |

Ad Position 22
No active advertisement
ਪਿਛਲੀ ਖ਼ਬਰ ਸੁਸ਼ੀਲ ਰਿੰਕੂ ਨੇ ਜਲੰਧਰ ਕੈਂਟ ਸਟੇਸ਼ਨ 'ਤੇ ਨਵੀਂ ਦਿੱਲੀ-ਕਟੜਾ ਵੰਦੇ ਭਾਰਤ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾਈ ਅਗਲੀ ਖ਼ਬਰ ਹਿਮਾਚਲ ਪ੍ਰਦੇਸ਼ ਦਾਖ਼ਲਾ ਟੈਕਸ ਸੰਬੰਧੀ ਵੱਖ-ਵੱਖ ਜਥੇਬੰਦੀਆਂ ਵਲੋਂ ਕੈਬਨਿਟ ਮੰਤਰੀ ਬੈਂਸ ਨਾਲ ਮੀਟਿੰਗ <br/>
Ad Position 24