ਸੁਖਸਾਲ, 7 ਅਪ੍ਰੈਲ (ਧਰਮ ਪਾਲ)-ਇਲਾਕਾ ਸੰਘਰਸ਼ ਕਮੇਟੀ ਵਲੋਂ ਅੱਜ ਗੁਰਦੁਆਰਾ ਸ਼ਹੀਦੀ ਅਸਥਾਨ ਬੇਲਾ ਸ਼ਿਵ ਸਿੰਘ ਪੱਤੀ ਜੀਵਨ ਸਿੰਘ ਵਿਖੇ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਇਸ ਮੌਕੇ ਉਨ੍ਹਾਂ ਦੱਸਿਆ ਕਿ ਸਾਡੇ ਆਗੂਆਂ 'ਤੇ ਪਏ ਫਰੌਤੀ ਲੈਣ ਦੇ ਝੂਠੇ ਦਰਜ ਪਰਚਿਆਂ ਵਿਚ ਬਰੀ ਹੋਣ ਤੋਂ ਬਾਅਦ ਇਹ ਸ਼ੁਕਰਾਨਾ ਸਮਾਗਮ ਕਰਵਾਇਆ ਗਿਆ | ਉਨ੍ਹਾਂ ਦੱਸਿਆ ਕਿ ਸਰਕਾਰ ਨੇ ਨਵੰਬਰ 2022 ਵਿਚ ਕਰੈਸ਼ਰ ਮਾਲਕਾਂ ਵਲੋਂ ਫਰੌਤੀਆਂ ਲੈਣ ਦਾ ਪਰਚਾ ਦਰਜ ਕਰਵਾ ਦਿੱਤਾ ਸੀ | ਉਨ੍ਹਾਂ ਦੱਸਿਆ ਕਿ ਆਗੂਆਂ ਦੀ ਆਵਾਜ਼ ਨੂੰ ਦਬਾਉਣ ਲਈ ਮੰਤਰੀ ਦੀ ਸ਼ਹਿ 'ਤੇ ਪੁਲਿਸ ਪ੍ਰਸ਼ਾਸਨ ਨੇ ਪ੍ਰਧਾਨ ਹਰਦੇਵ ਸਿੰਘ ਐਲਗਰਾਂ, ਟਿੱਕਾ ਯਸ਼ਵੀਰ ਚੰਦ ਭਲਾਣ, ਐਡਵੋਕੇਟ ਵਿਸ਼ਾਲ ਸੈਣੀ, ਗਿਆਨੀ ਜਸਵਿੰਦਰ ਸਿੰਘ, ਸੁਰਿੰਦਰ ਸਿੰਘ ਛਿੰਦਾ 'ਤੇ ਫਰੌਤੀ ਲੈਣ ਦੇ ਮਾਮਲਾ ਦਰਜ ਕਰ ਦਿੱਤਾ ਗਿਆ ਸੀ | ਤਿੰਨ ਸਾਲ ਤੋਂ ਜਿਆਦਾ ਚੱਲੀ ਸੁਣਾਈ ਤੋਂ ਬਾਅਦ ਕੋਰਟ ਨੇ ਸਾਡੇ ਆਗੂਆਂ ਨੂੰ ਬਾਇੱਜਤ ਬਰੀ ਕਰ ਦਿੱਤਾ | ਇਸ ਮੌਕੇ ਟਿੱਕਾ ਯਸਵੀਰ ਚੰਦ ਭਲਾਣ ਨੇ ਬੋਲਦਿਆਂ ਕਿਹਾ ਕਿ ਉਨ੍ਹਾਂ ਦੀ ਲੜਾਈ ਕਿਸੇ ਨਿੱਜੀ ਇਨਸਾਨਾਂ ਨਾਲ ਨਹੀਂ, ਸਗੋਂ ਇਲਾਕੇ ਨੂੰ ਬਚਾਉਣ ਲਈ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਨੈਸ਼ਨਲ ਗਰੀਨ ਟਿ੍ਬਿਊਨਲ ਨੇ ਡੀਸਿਲਟਿੰਗ ਮਾਈਨਿੰਗ ਤੇ ਮੁਕੰਮਲ ਤੌਰ 'ਤੇ ਪਾਬੰਦੀ ਲਗਾ ਦਿੱਤੀ ਹੈ ਜਿਸ ਕਾਰਨ ਮੌਜੂਦਾ ਸਰਕਾਰ ਤੇ ਪ੍ਰਸ਼ਾਸਨ ਐਨ.ਜੀ.ਟੀ. ਦੇ ਫੈਸਲੇ ਨੂੰ ਲਾਗੂ ਕਰਵਾਉਣ ਵਿਚ ਆਪਣਾ ਰੋਲ ਅਦਾ ਕਰੇ | ਇਸ ਮੌਕੇ 'ਤੇ ਇਲਾਕਾ ਸੰਘਰਸ਼ ਕਮੇਟੀ ਦੇ ਆਗੂ ਕਾਮਰੇਡ ਸੁਰਜੀਤ ਸਿੰਘ ਢੇਰ ਨੇ ਸਵਾਂ ਅਤੇ ਸਤਲੁਜ ਦਰਿਆ ਵਿਚ ਅਥਾਹ ਡੂੰਘੀ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਲੋਕਾਂ ਨੂੰ ਸੱਦਾ ਦਿੱਤਾ ਕਿ ਉਹ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਇਲਾਕਾ ਸੰਘਰਸ਼ ਕਮੇਟੀ ਦਾ ਪਹਿਲਾਂ ਦੀ ਤਰ੍ਹਾਂ ਡੱਟ ਕੇ ਸਾਥ ਦੇਣ | ਇਸ ਸਮਾਗਮ 'ਚ ਮਾਈਨਿੰਗ ਖਿਲਾਫ ਆਵਾਜ਼ ਬੁਲੰਦ ਕਰਨ ਵਾਲੀ ਸਰਪੰਚ ਰਣਜੀਤ ਕੌਰ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਗੈਰ ਕਾਨੂੰਨੀ ਮਾਈਨਿੰਗ ਖਿਲਾਫ ਲੜਨ ਵਾਲੇ ਬਚਿੱਤਰ ਸਿੰਘ ਜਟਾਣਾ, ਐਡਵੋਕੇਟ ਸਿਮਰਨਜੀਤ ਸਿੰਘ, ਜਸਵਿੰਦਰ ਸਿੰਘ, ਡਾ: ਦਲਜੀਤ ਸਿੰਘ ਸੋਢੀ, ਦਲਜੀਤ ਸਿੰਘ ਫੂਲਪੁਰ ਗਰੇਵਾਲ, ਪ੍ਰੇਮ ਦੱਤ ਸ਼ਰਮਾ ਤਖਤਗੜ, ਸੋਹਣ ਸਿੰਘ ਠੋਡਾ, ਸਰਪੰਚ ਸੁਰਜੀਤ ਸਿੰਘ ਗੋਚਰ, ਲਖਵੀਰ ਸਿੰਘ ਐਲਗਰਾਂ, ਅਰਜਨ ਸਿੰਘ, ਕੁਸ਼ਲ ਰਾਣਾ ਭਲਾਣ, ਜਥੇਦਾਰ ਮੋਹਨ ਸਿੰਘ ਡੂਮੇਵਾਲ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਪ੍ਰਦੀਪ ਸੋਨੀ ਨੰਗਲ, ਮਾਸਟਰ ਤਰਸੇਮ ਲਾਲ ਭਨਾਮ, ਡਾਕਟਰ ਰਵਿੰਦਰ ਦੀਵਾਨ, ਰਾਜ ਸਿੰਘ ਨੰਗਲ, ਕਸ਼ਮੀਰ ਸਿੰਘ ਨੰਗਲੀ, ਗੁਰਬਖਸ਼ ਸਿੰਘ ਦਸਗਰਾਈਾ, ਰਘਵੀਰ ਸਿੰਘ ਸਾਬਕਾ ਸਰਪੰਚ, ਕਰਮ ਸਿੰਘ ਬੇਲਾ, ਦਮਨ ਸਿੰਘ ਬੇਲਾ, ਇੰਸਪੈਕਟਰ ਸਾਹਿਲ, ਕੁਲਦੀਪ ਸਿੰਘ ਬੇਲਾ, ਗਿਆਨੀ ਕੇਸਰ ਸਿੰਘ, ਜਸਵੰਤ ਸਿੰਘ ਬੇਲਾ, ਦਲਜੀਤ ਸਿੰਘ ਐਲਗਰਾਂ, ਇੰਦਰਜੀਤ ਸਿੰਘ ਫੌਜੀ, ਪਟਵਾਰੀ ਬੇਲਾ ਆਦਿ ਹਾਜ਼ਰ ਸਨ |