12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਸੇਵਾ ਮਿਸ਼ਨ ਦੇ ਸੇਵਾਦਾਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ <br/>

Ad Position 21
No active advertisement
ਅਜੀਤ ਡੈਸਕ 08-04-2026
ਨੂਰਪੁਰ ਬੇਦੀ, 7 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਪੀ.ਜੀ.ਆਈ. ਚੰਡੀਗੜ੍ਹ ਲੰਗਰ ਲੋੜਵੰਦ ਸੇਵਾ ਮਿਸ਼ਨ ਨੂਰਪੁਰ ਬੇਦੀ ਦੇ ਸੇਵਾਦਾਰਾਂ ਵਲੋਂ ਮੁੱਖ ਸੇਵਾਦਾਰ ਮਾਸਟਰ ਚੰਨਣ ਸਿੰਘ ਸੈਣੀਮਾਜਰਾ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸਮਾਜ ਭਲਾਈ ਕਾਰਜਾਂ ਦੀ ਲੜੀ ਤਹਿਤ ਇਲਾਕੇ ਦੇ ਅਨੇਕਾਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਸਮੱਗਰੀ ਅਤੇ ਮਰੀਜ਼ਾਂ ਨੂੰ ਮੁਫ਼ਤ ਦਵਾਈਆਂ ਦਿੱਤੀਆਂ ਗਈਆਂ | ਵੰਡਣ ਦੀ ਰਸਮ ਸਮਾਜਸੇਵੀ ਖੁਸ਼ਹਾਲ ਸਿੰਘ ਕਾਲਾ ਵਲੋਂ ਕੀਤੀ ਗਈ | ਉਨ੍ਹਾਂ ਨੇ ਜ਼ਰੂਰਤਮੰਦਾਂ ਪਰਿਵਾਰਾਂ ਨੂੰ ਰਾਸ਼ਨ ਅਤੇ ਮਰੀਜ਼ਾਂ ਨੂੰ ਦਵਾਈਆਂ ਭੇਟ ਕੀਤੀਆਂ ਗਈਆਂ | ਉਨ੍ਹਾਂ ਆਖਿਆ ਕਿ ਸੰਸਥਾ ਦਾ ਲੋੜਵੰਦ ਪਰਿਵਾਰਾਂ ਦੀ ਸਹਾਇਤਾ ਕਰਨ ਦਾ ਵਧੀਆ ਉਪਰਾਲਾ ਸ਼ਲਾਘਾਯੋਗ ਕਦਮ ਹੈ | ਜਿਸ ਲਈ ਸੰਗਤਾਂ ਨੂੰ ਮਿਸ਼ਨ ਦੇ ਸੇਵਾਦਾਰਾਂ ਜ਼ਰੀਏ ਆਪਣਾ ਵੱਧ ਤੋਂ ਵੱਧ ਹਿੱਸਾ ਪਾਉਣਾ ਚਾਹੀਦਾ ਹੈ | ਇਸ ਮੌਕੇ ਮਿਸ਼ਨ ਦੇ ਮੁੱਖ ਸੇਵਾਦਾਰ ਮਾ. ਚੰਨਣ ਸਿੰਘ ਸੈਣੀਮਾਜਰਾ ਨੇ ਆਖਿਆ ਕਿ ਸੇਵਾ ਮਿਸ਼ਨ ਵਲੋਂ ਭਵਿੱਖ 'ਚ ਵੀ ਉਕਤ ਨੇਕ ਕਾਰਜ਼ ਸੰਗਤਾਂ ਦੇ ਸਹਿਯੋਗ ਨਾਲ ਜਾਰੀ ਰੱਖਿਆ ਜਾਵੇਗਾ | ਇਸ ਮੌਕੇ ਗੁਰਦਿਆਲ ਸਿੰਘ ਸਮੀਰੋਵਾਲ, ਸਤਬੀਰ ਸਿੰਘ, ਬਲਵੀਰ ਸਿੰਘ, ਬਿਕਰਮ ਸਿੰਘ ਗਰੇਵਾਲ, ਡਾ. ਹਰਪ੍ਰੀਤ ਸਿੰਘ, ਜਸ਼ਨ ਭੱਗਲ, ਨਾਜਰ ਸਿੰਘ, ਕਰਨੈਲ ਸਿੰਘ, ਰੂਬੀ ਭੁੱਲਰ, ਰਾਜੀਵ ਮਾਲੀਆ, ਲਾਭ ਸਿੰਘ, ਰਾਮਜੀ ਦਾਸ, ਅਰਸ਼ਦੀਪ ਸਿੰਘ, ਅਮਨ ਭੱਲਾ, ਦਵਿੰਦਰ ਰੂੜੇਵਾਲ, ਬਖਸ਼ੀ ਰਾਮ, ਬਲਦੇਵ ਸੈਣੀਮਾਜਰਾ, ਰਾਜਬੀਰ ਸਿੰਘ, ਪਿਆਰਾ ਸਿੰਘ, ਗੁਰਧਿਆਨ ਸਿੰਘ, ਜਰਨੈਲ ਸਿੰਘ ਜੱਟਪੁਰ ਆਦਿ ਮੈਂਬਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗਰੀਬਦਾਸੀਯ ਸੰਪਰਦਾਇ ਦੇ ਮਹਾਤਮਾ ਦੀ ਯਾਦ 'ਚ ਉਸਾਰਿਆ ਯਾਦਗਾਰੀ ਗੇਟ ਸੰਗਤਾਂ ਨੂੰ ਕੀਤਾ ਸਮਰਪਿਤ <br/> ਅਗਲੀ ਖ਼ਬਰ ਇਲਾਕਾ ਸੰਘਰਸ਼ ਕਮੇਟੀ ਨੇ ਕਰਵਾਇਆ ਸ਼ੁਕਰਾਨਾ ਸਮਾਗਮ <br/>
Ad Position 24