12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-04-2026

ਗਰੀਬਦਾਸੀਯ ਸੰਪਰਦਾਇ ਦੇ ਮਹਾਤਮਾ ਦੀ ਯਾਦ 'ਚ ਉਸਾਰਿਆ ਯਾਦਗਾਰੀ ਗੇਟ ਸੰਗਤਾਂ ਨੂੰ ਕੀਤਾ ਸਮਰਪਿਤ <br/>

Ad Position 21
No active advertisement
ਟਿੱਬਾ ਨੰਗਲ ਵਿਖੇ ਯਾਦਗਾਰੀ ਗੇਟ ਦਾ ਉਦਘਾਟਨ ਕਰਦੇ ਹੋਏ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀ ਵਾਲੇ ਅਤੇ ਗੇਟ ਮੂਹਰੇ ਸੰਗਤਾਂ ਨਾਲ | ਤਸਵੀਰਾਂ: ਵਿੰਦਰਪਾਲ ਝਾਂਡੀਆਂ <br/> 08-04-2026
ਨੂਰਪੁਰ ਬੇਦੀ, 7 ਅਪ੍ਰੈਲ (ਵਿੰਦਰਪਾਲ ਝਾਂਡੀਆਂ)-ਸ੍ਰੀ ਸਤਿਗੁਰੂ ਬ੍ਰਹਮਾਨੰਦ ਭੂਰੀ ਵਾਲੇ ਮਾਰਗ 'ਤੇ ਸਥਿਤ ਪਿੰਡ ਟਿੱਬਾ ਨੰਗਲ ਵਿਖੇ ਕੁਲਾਰ ਬਲਾਚੌਰ ਨੂੰ ਜਾਣ ਵਾਲੀ ਮੁੱਖ ਸੜਕ 'ਤੇ ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ (ਗਰੀਬਦਾਸੀਯ ਸੰਪਰਦਾਇ) ਦੀ ਪਿੰਡ ਦੀ ਸਰਬ ਸੰਗਤ ਤੇ ਪੰਚਾਇਤ ਵਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਅਤਿ ਅਧੁਨਿਕ ਦਿੱਖ ਵਾਲੇ ਸ੍ਰੀ ਸ੍ਰੀ 1008 ਸ੍ਰੀ ਸਤਿਗੁਰੂ ਬ੍ਰਹਮ ਸਾਗਰ ਭੂਰੀ ਵਾਲੇ, ਸ੍ਰੀ ਸਤਿਗੁਰੂ ਲਾਲ ਦਾਸ ਭੂਰੀ ਵਾਲੇ ਅਤੇ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਭੂਰੀ ਵਾਲਿਆ ਦੀ ਯਾਦ 'ਚ ਉਸਾਰੇ ਗਏ ਯਾਦਗਾਰੀ ਗੇਟ ਦਾ ਉਦਘਾਟਨ ਇਕ ਸਮਾਗਮ ਦੌਰਾਨ ਉਕਤ ਭੂਰੀ ਵਾਲੇ ਗੁਰਗੱਦੀ ਪ੍ਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਆਚਾਰੀਆ ਸਵਾਮੀ ਚੇਤਨਾਨੰਦ ਭੂਰੀਵਾਲਿਆ ਨੇ ਮੰਗਲਾਚਰਣ ਉਚਾਰਨ ਕਰਨ ਉਪਰੰਤ ਉਦਘਾਟਨ ਕਰਕੇ ਸੰਗਤਾਂ ਨੂੰ ਸਮਰਪਿਤ ਕੀਤਾ | ਇਸ ਮੌਕੇ 'ਤੇ ਆਚਾਰੀਆ ਨੇ ਸੰਗਤਾਂ ਨੂੰ ਵਧਾਈ ਦਿੰਦਿਆ ਕਿਹਾ ਕਿ ਟਿੱਬਾ ਨੰਗਲ ਦੀ ਸੰਗਤ ਤੇ ਸੇਵਾਦਾਰਾਂ ਵਲੋਂ ਸਤਿਗੁਰੂਆਂ ਦੀ ਯਾਦ ਨੂੰ ਹਮੇਸ਼ਾ ਤਾਜਾ ਰੱਖਣ ਲਈ ਇੱਕ ਵੱਡਾ ਮਹਾਨ ਕਾਰਜ ਕੀਤਾ ਹੈ | ਆਚਾਰੀਆ ਨੇ ਇਸ ਕਾਰਜ ਲਈ ਸੇਵਾ ਨਿਭਾਉਣ ਵਾਲੀ ਪਿੰਡ ਦੀ ਸਰਬ ਸੰਗਤ, ਸੇਵਾਦਾਰਾਂ ਅਤੇ ਖਾਸ ਤੌਰ 'ਤੇ ਸਾਬਕਾ ਸਰਪੰਚ ਸੁਰਿੰਦਰ ਕੁਮਾਰ ਅਤੇ ਸੁਰਿੰਦਰ ਪਾਲ ਸ਼ਿੰਦੀ ਵਲੋਂ ਅੱਗੇ ਹੋ ਕੇ ਇਸ ਕਾਰਜ ਨੂੰ ਨੇਪਰੇ ਚੜ੍ਹਾਉਣ ਲਈ ਨਿਭਾਈ ਸੇਵਾ ਦੀ ਸ਼ਲਾਘਾ ਕੀਤੀ | ਆਚਾਰੀਆ ਨੇ ਕਿਹਾ ਕਿ ਟਿੱਬਾ ਨੰਗਲ ਦੀ ਸੰਗਤ ਤੇ ਬ੍ਰਹਮਲੀਨ ਸ੍ਰੀ ਸਤਿਗੁਰੂ ਬ੍ਰਹਮਾ ਨੰਦ ਭੂਰੀ ਵਾਲਿਆਂ ਦੀ ਪਹਿਲਾ ਵੀ ਅਸੀਮ ਕਿਰਪਾ ਹੈ, ਉਨ੍ਹਾਂ ਵਲੋਂ ਬਣਾਏ ਗਏ ਇਸ ਪਿੰਡ ਵਿਚ ਉਚੇਰੀ ਸਿੱਖਿਆ ਲਈ ਡਿਗਰੀ ਕਾਲਜ ਅਤੇ ਸਕੂਲ ਚੱਲ ਰਹੇ ਹਨ, ਤੋਂ ਇਲਾਵਾ ਦੂਣੀ ਇਲਾਕੇ ਦਾ ਕੰਢੀ ਨਾਲ ਸੰਪਰਕ ਜੋੜਨ ਲਈ ਟਿੱਬਾ ਨੰਗਲ ਕੁਲਾਰ ਬੂੰਗਾ ਸਾਹਿਬ ਮਾਰਗ ਦਾ ਨਿਰਮਾਣ ਕਰਵਾਇਆ |

Ad Position 22
No active advertisement
ਪਿਛਲੀ ਖ਼ਬਰ ਨੰਦਾ ਵਲੋਂ ਆਤਮ ਦਾਹ ਦੀ ਧਮਕੀ ਤੋਂ ਬਾਅਦ ਪੁਲਿਸ ਵਲੋਂ ਥਾਣੇ ਲਿਆ ਕੇ ਕੀਤਾ ਨਜਰਬੰਦ <br/> ਅਗਲੀ ਖ਼ਬਰ ਸੇਵਾ ਮਿਸ਼ਨ ਦੇ ਸੇਵਾਦਾਰਾਂ ਵਲੋਂ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਅਤੇ ਮਰੀਜ਼ਾਂ ਨੂੰ ਦਵਾਈਆਂ ਵੰਡੀਆਂ <br/>
Ad Position 24