ਮੋਰਿੰਡਾ- ਸ. ਰਣਧੀਰ ਸਿੰਘ ਖਟੜਾ ਦਾ ਜਨਮ 24 ਅਪ੍ਰੈਲ 1978 ਨੂੰ ਪਿੰਡ ਰਤਨਗੜ੍ਹ ਵਿਖੇ ਮਾਤਾ ਸੁਰਿੰਦਰ ਕੌਰ ਦੀ ਕੁੱਖੋਂ ਪਿਤਾ ਹਰਦੇਵ ਸਿੰਘ ਖਟੜਾ (ਰਿਟਾਇਰ ਮੁਲਾਜ਼ਮ) ਦੇ ਘਰ ਹੋਇਆ | ਰਣਧੀਰ ਸਿੰਘ ਖਟੜਾ ਦੀ ਵੱਡੀ ਭੈਣ ਕਮਲਜੀਤ ਕੌਰ ਤੇ ਛੋਟਾ ਭਰਾ ਰਣਜੋਧ ਸਿੰਘ ਦਾ ਆਪਸੀ ਗੂੜ੍ਹਾ ਪਿਆਰ ਸੀ | ਆਪ ਨੇ ਬਾਰ੍ਹਵੀਂ ਤੱਕ ਦੀ ਪੜ੍ਹਾਈ ਤੋਂ ਬਾਅਦ ਕੰਪਿਊਟਰ ਦਾ ਡਿਪਲੋਮਾ ਕਰਕੇ ਵੀ ਖੇਤੀਬਾੜੀ ਕਰਨ ਨੂੰ ਹੀ ਤਰਜੀਹ ਦਿੱਤੀ | ਸਮਾਜ ਸੇਵਾ ਵਿਚ ਵੀ ਵਧ ਚੜ੍ਹ ਕੇ ਸ਼ਮੂਲੀਅਤ ਕਰਦੇ ਸਨ ਜਿਸ ਕਰਕੇ ਦਿੱਲੀ ਵਿਚ ਲੰਮਾ ਸਮਾਂ ਚੱਲੇ ਕਿਸਾਨੀ ਸੰਘਰਸ਼ ਵਿਚ ਵੀ ਸ਼ਮੂਲੀਅਤ ਕੀਤੀ | ਆਪ ਦਾ ਵਿਆਹ ਬੀਬਾ ਗੁਰਸ਼ਿੰਦਰ ਕੌਰ ਪੁੱਤਰੀ ਦਿਲਬਾਗ ਸਿੰਘ ਪਿੰਡ ਪਲਹੇੜੀ ਜ਼ਿਲ੍ਹਾ ਮੋਹਾਲੀ ਨਾਲ ਹੋਇਆ, ਜਿਸ ਤੋਂ ਆਪ ਦੇ ਘਰ ਇੱਕ ਬੇਟਾ ਤੀਰਥ ਸਿੰਘ ਨੇ ਜਨਮ ਲਿਆ, ਜਿਹੜਾ ਕਿ ਅੱਜ ਚੰਡੀਗੜ੍ਹ ਤੋਂ ਵਕਾਲਤ ਦੀ ਪੜ੍ਹਾਈ ਕਰ ਰਿਹਾ | ਆਪਣੇ ਹੱਸਦੇ ਵੱਸਦੇ ਪਰਿਵਾਰ ਨੂੰ ਛੱਡ ਕੇ ਰਣਧੀਰ ਸਿੰਘ ਖਟੜਾ ਆਖ਼ਰ 1 ਅਪ੍ਰੈਲ 2026 ਨੂੰ ਗੁਰੂ ਚਰਨਾਂ 'ਚ ਜਾ ਬਿਰਾਜੇ, ਜਿਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਸ੍ਰੀ ਸਹਿਜ ਪਾਠ ਦੇ ਭੋਗ ਤੇ ਅੰਤਿਮ ਅਰਦਾਸ 12 ਅਪ੍ਰੈਲ 2026 ਨੂੰ ਗੁਰਦੁਆਰਾ ਰਤਨ ਸਾਹਿਬ ਪਿੰਡ ਰਤਨਗੜ੍ਹ ਨੇੜੇ ਮੋਰਿੰਡਾ ਵਿਖੇ ਦੁਪਹਿਰ 12 ਤੋਂ 1 ਵਜੇ ਤੱਕ ਹੋਵੇਗੀ | -ਪਿ੍ਤਪਾਲ ਸਿੰਘ