ਨੂਰਪੁਰ ਬੇਦੀ, 11 ਅਪ੍ਰੈਲ (ਹਰਦੀਪ ਸਿੰਘ ਢੀਂਡਸਾ)-ਜਮਹੂਰੀ ਕਿਸਾਨ ਸਭਾ ਰੋਪੜ ਦੇ ਪ੍ਰਧਾਨ ਮਾਸਟਰ ਗੁਰਨੈਬ ਸਿੰਘ ਜੇਤੇਵਾਲ ਦੀ ਧਰਮ ਪਤਨੀ ਬੀਬੀ ਭਜਨ ਕੌਰ ਨੂੰ ਅੱਜ ਵੱਖ-ਵੱਖ ਸਮਾਜਿਕ, ਧਾਰਮਿਕ ਅਤੇ ਰਾਜਨੀਤਿਕ ਆਗੂਆਂ ਵਲੋਂ ਸ਼ਰਧਾਂਜਲੀਆਂ ਦਿੱਤਿਆਂ ਗਈਆਂ | ਗੁਰਦੁਆਰਾ ਬਾਣਗੜ ਸਾਹਿਬ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਸੰਬੋਧਨ ਕਰਦਿਆਂ ਭਾਜਪਾ ਦੇ ਕੌਮੀ ਆਗੂ ਤੇ ਸੰਸਦੀ ਬੋਰਡ ਦੇ ਮੈਂਬਰ ਇਕਬਾਲ ਸਿੰਘ ਲਾਲਪੁਰਾ, ਹਲਕਾ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਪੰਜਾਬ ਮੋਰਚਾ ਦੇ ਆਗੂ ਗੌਰਵ ਰਾਣਾ ਅਤੇ ਜੀ.ਟੀ.ਯੂ ਦੇ ਸੂਬਾ ਸਕੱਤਰ ਮਾ. ਗੁਰਬਿੰਦਰ ਸਿੰਘ ਸਸਕੌਰ ਨੇ ਕਿਹਾ ਕਿ ਬੀਬੀ ਭਜਨ ਕੌਰ ਦੀ ਬਦੌਲਤ ਮਾਸਟਰ ਗੁਰਨੈਬ ਸਿੰਘ ਅਤੇ ਪੂਰੇ ਪਰਿਵਾਰ ਨੇ ਤਰੱਕੀ ਦੀਆਂ ਮੰਜ਼ਿਲਾਂ ਛੂਹੀਆਂ ਹਨ | ਆਗੂਆਂ ਨੇ ਕਿਹਾ ਕਿ ਮਾ.ਗੁਰਨੈਬ ਸਿੰਘ ਨੇ ਇਲਾਕੇ ਦੇ ਹਰ ਸੰਘਰਸ਼ ਵਿਚ ਅਗਵਾਈ ਕਰਕੇ ਸਰਕਾਰੀ ਜਬਰ ਤੇ ਜ਼ੁਲਮ ਦਾ ਟਾਕਰਾ ਕੀਤਾ ਹੈ | ਇਸ ਮੌਕੇ ਸ਼ਰਧਾਂਜਲੀ ਸਮਾਗਮ ਨੂੰ ਕਾਮਰੇਡ ਮੋਹਣ ਸਿੰਘ ਧਮਾਣਾ, ਮਾ.ਜਗਨ ਨਾਥ ਭੰਡਾਰੀ, ਜੱਥੇਦਾਰ ਜਰਨੈਲ ਸਿੰਘ ਅÏਲਖ, ਕਾ.ਸੁਰਜੀਤ ਸਿੰਘ ਢੇਰ, ਮਾ.ਸੁੱਚਾ ਸਿੰਘ ਮਹੈਣ ਅਤੇ ਦਰਸ਼ਨ ਸਿੰਘ ਬੜਵਾ ਆਦਿ ਨੇ ਸੰਬੋਧਨ ਕੀਤਾ | ਸ਼ਰਧਾਂਜਲੀ ਸਮਾਗਮ ਦੌਰਾਨ ਜਥੇਦਾਰ ਮੋਹਣ ਸਿੰਘ ਡੂਮੇਵਾਲ, ਅਮਰਜੀਤ ਸਿੰਘ ਸੈਣੀ ਸਾਬਕਾ ਜ਼ਿਲ੍ਹਾ ਕਾਂਗਰਸ ਪ੍ਰਧਾਨ, ਚੇਅਰਮੈਨ ਰਾਮ ਕੁਮਾਰ ਮੁਕਾਰੀ, ਸੁਖਦੇਵ ਸਿੰਘ ਇੰਟਕ ਆਗੂ, ਹਰਪ੍ਰੀਤ ਸਿੰਘ ਕਾਹਲੋਂ,ਪਿੰ੍ਰਸੀਪਲ ਨਾਨਕ ਚੰਦ,ਸ਼ਿੰਗਾਰਾਂ ਸਿੰਘ ਬੈਂਸ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਦੇਸਰਾਜ ਸੈਣੀ ਮਾਜਰਾ ਤੇ ਜਰਨੈਲ ਸਿੰਘ ਲਾਲੀ,ਧਰਮਪਾਲ ਸੈਣੀ, ਰਘੁਵੀਰ ਸਿੰਘ ਬੇਲਾ, ਰਾਮਦਾਸ ਸਸਕੌਰ, ਮਾ.ਹਰਨੇਕ ਸਿੰਘ ਮਾਵੀ, ਕੁਲਦੀਪ ਸਿੰਘ ਗਿੱਲ, ਹਰਦਿਆਲ ਸਿੰਘ ਖੱਟੜਾ,ਪਿੰ.ਰਜੀਵ ਲੂੰਬਾ, ਕਰਮਜੀਤ ਸਿੰਘ ਬੈਂਸ, ਪਿੰ.ਅਸ਼ਵਨੀ ਕੁਮਾਰ, ਰਣਜੀਤ ਸਿੰਘ ਭੱਠਲ, ਕੇਵਲ ਸੈਣੀ ਮਾਜਰਾ, ਨਰਿੰਦਰ ਸਿੰਘ ਸਾਖਪੁਰ, ਜ਼ੋਰਾ ਸਿੰਘ ਭਾਓਵਾਲ, ਹਰਪ੍ਰੀਤ ਸਿੰਘ ਭੱਟੋ, ਧਰਮਪਾਲ ਟਿੱਬਾ ਟੱਪਰੀਆਂ, ਕਿਰਪਾਲ ਸਿੰਘ ਭੱਟੋਂ, ਗੁਰਬਿੰਦਰ ਸਿੰਘ ਝੱਜ, ਡਾ ਵਰਿਆਮ ਸਿੰਘ, ਰੋਸ਼ਨ ਲਾਲ ਟੇਡੇਵਾਲ, ਮੋਹਣ ਸਿੰਘ ਭੈਣੀ, ਰਾਮ ਪ੍ਰਸ਼ਾਦ ਪਾਲੀ, ਬੱਬੂ ਚੱਢਾ, ਮਾ.ਅਵਨੀਤ ਚੱਢਾ, ਰਮੇਸ਼ ਚੰਦਰ ਮੈਨੇਜਰ, ਗੁਰਪ੍ਰੀਤ ਸਿੰਘ ਹੈਪੀ, ਕਰਮ ਚੰਦ ਦਹੀਰ ਪੁਰ, ਡਿਪਟੀ ਡਾਇਰੈਕਟਰ ਦਰਸ਼ਨ ਸਿੰਘ ਭੱਠਲ, ਦਰਸ਼ਨ ਕੁਮਾਰ ਸੈਣੀ ਮਾਜਰਾ, ਜੇ.ਈ ਮਾਤੂ ਰਾਮ ਭੈਣੀ ਸਮੇਤ ਹੋਰ ਵੀ ਸ਼ਖਸ਼ੀਅਤਾ ਵੀ ਹਾਜ਼ਰ ਸਨ |