ਸ੍ਰੀ ਅਨੰਦਪੁਰ ਸਾਹਿਬ, 12 ਅਪ੍ਰੈਲ (ਜੇ ਐਸ ਨਿੱਕੂਵਾਲ)-ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਨਗਰ ਕੌਸ਼ਲ ਸ੍ਰੀ ਅਨੰਦਪੁਰ ਸਾਹਿਬ ਵਲੋਂ ਪ੍ਰਧਾਨ ਹਰਜੀਤ ਸਿੰਘ ਜੀਤਾ ਦੀ ਅਗਵਾਈ ਹੇਠ ਕਰਵਾਏ ਗਏ ਧੰਨਵਾਦੀ ਸਮਾਗਮ ਵਿਚ ਬੋਲਦਿਆਂ ਕਿਹਾ ਕਿ ਪੂਰੇ ਸ਼ਹਿਰ 'ਚ ਐਡਵਾਂਸ ਸੀ.ਸੀ.ਟੀ.ਵੀ. ਕੈਮਰੇ ਲਗਾਏ ਗਏ ਹਨ | ਇਸ ਦੇ ਨਾਲ ਹੀ ਸ਼ਹਿਰ ਦੀਆਂ ਸਾਰੀਆਂ ਨਾਲੀਆਂ ਨੂੰ ਭੂਮੀਗਤ ਕੀਤਾ ਜਾ ਰਿਹਾ ਹੈ | ਤਾਂ ਜੋ ਸਫ਼ਾਈ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵੱਲ ਇੱਕ ਵੱਡਾ ਕਦਮ ਹੈ | ਉਨ੍ਹਾਂ ਕਿਹਾ ਕਿ ਲਗਭਗ 22 ਕਰੋੜ ਰੁਪਏ ਦੀ ਲਾਗਤ ਨਾਲ ਪੂਰੇ ਸ਼ਹਿਰ ਦੀਆਂ ਸੜਕਾਂ ਦਾ ਨਿਰਮਾਣ ਅਤੇ ਮੁਰੰਮਤ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਸ਼ਹਿਰ ਦੀ ਸੁੰਦਰਤਾ ਨੂੰ ਨਿਖਾਰਨ ਲਈ 13 ਲੱਖ ਰੁਪਏ ਦੀ ਲਾਗਤ ਨਾਲ ਚਿੱਤਰਕਾਰੀ ਕਰਵਾਈ ਗਈ ਹੈ ਅਤੇ ਮੁੱਖ ਮੰਤਰੀ ਤੀਰਥ ਯਾਤਰਾ ਦੇ ਸ਼ਰਧਾਲੂਆਂ ਦੀ ਸਹੂਲਤ ਲਈ ਪੱਕੀ ਟੈਂਟ ਸਿਟੀ ਦਾ ਨਿਰਮਾਣ ਵੀ ਕੀਤਾ ਗਿਆ ਹੈ | ਉਨ੍ਹਾਂ ਦੱਸਿਆ ਕਿ 15 ਏਕੜ ਵਿਚ ਲਗਭਗ 100 ਕਰੋੜ ਰੁਪਏ ਦੀ ਲਾਗਤ ਨਾਲ ਨਵਾਂ ਪ੍ਰਸ਼ਾਸਕੀ ਕੰਪਲੈਕਸ ਬਣਾਇਆ ਜਾਵੇਗਾ | ਇਸ ਤੋਂ ਇਲਾਵਾ ਚਰਨ ਗੰਗਾ ਸਟੇਡੀਅਮ ਦਾ ਨਵਾਂ ਡਿਜ਼ਾਈਨ ਤਿਆਰ ਕੀਤਾ ਜਾ ਰਿਹਾ ਹੈ | ਸਮਾਗਮ ਦੌਰਾਨ ਕੌਂਸਲਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਕੈਬਨਿਟ ਮੰਤਰੀ ਬੈਂਸ ਵਲੋਂ ਸਨਮਾਨਿਤ ਵੀ ਕੀਤਾ ਗਿਆ | ਇਸ ਮੌਕੇ ਮੰਚ ਸੰਚਾਲਨ ਦੀ ਸੇਵਾ ਰਾਜ ਘਈ ਵਲੋਂ ਕੀਤੀ ਗਈ | ਇਸ ਮੌਕੇ ਕੌਂਸਲਰ ਗੁਰਪ੍ਰੀਤ ਕੌਰ, ਰੀਤਾ, ਜਸਵੀਰ ਕੌਰ ਗਰਚਾ, ਪ੍ਰਵੀਨ ਕੌਸ਼ਲ, ਮਨਪ੍ਰੀਤ ਕੌਰ ਅਰੋੜਾ, ਕਮਲਜੀਤ ਭੱਟੀ, ਮਾਰਕੀਟ ਕਮੇਟੀ ਦੇ ਚੇਅਰਮੈਨ ਕਮਿੱਕਰ ਸਿੰਘ ਡਾਢੀ, ਵਪਾਰ ਮੰਡਲ ਦੇ ਪ੍ਰਧਾਨ ਇੰਦਰਜੀਤ ਸਿੰਘ ਅਰੋੜਾ, ਦੀਪਕ ਆਂਗਰਾ ਅਤੇ ਪਿ੍ਤਪਾਲ ਸਿੰਘ ਗੰਡਾ, ਕੁਲਦੀਪ ਸਿੰਘ ਟੇਲਰ ਮਾਸ਼ਟਰ, ਵਿਜੇ ਗਰਚਾ, ਸੁਨੀਲ ਅਡਵਾਲ, ਤਰਲੋਚਨ ਸਿੰਘ ਲੋਚੀ, ਗੁਰਪ੍ਰੀਤ ਸਿੰਘ ਅਰੋੜਾ, ਕੇ.ਕੇ. ਬੇਦੀ, ਹਰੀ ਓਮ ਨਰਗਿਸ, ਇੰਦਰਜੀਤ ਸਿੰਘ ਰਾਜੂ, ਅਰਸ਼ਵਰਿੰਦਰ ਕੌਰ, ਜ਼ਸਵੰਤ ਸਿੰਘ ਘੱਟੀਵਾਲ, ਠੇਕੇਦਾਰ ਜਗਜੀਤ ਸਿੰਘ ਜੱਗੀ, ਕਾਲਾ ਵਾਲੀਆ, ਬੱਬਲੂ ਰਾਣਾ, ਦਵਿੰਦਰ ਕੌਸ਼ਲ, ਸਾਬਕਾ ਕੌਸਲਰ ਇੰਦਰਜੀਤ ਕੌਸ਼ਲ, ਸੰਤੋਖ ਸਿੰਘ ਸੈਣੀ, ਧਰਮ ਸਿੰਘ ਰਾਣਾ, ਸਰਪੰਚ ਅਵਤਾਰ ਸਿੰਘ ਫੱਲੀ, ਜ਼ੋਗਾ ਸਿੰਘ ਲੋਧੀਪੁਰ, ਪ੍ਰਦੀਪ ਸ਼ਰਮਾ, ਕੈਪ: ਅਜੀਤ ਸਿੰਘ, ਮਾ. ਰਣਵੀਰ ਸਿੰਘ ਮਟੌਰ, ਸੁਰਿੰਦਰਪਾਲ ਨਿੱਕੂਵਾਲ, ਗੁਰਿੰਦਰ ਸਿੰਘ ਕਾਕਾ, ਜੀਤ ਸਿੰਘ ਘੱਟੀਵਾਲ, ਸੋਹਣ ਸਿੰਘ ਬੈਂਸ, ਕੁਲਦੀਪ ਸਿੰਘ ਦੀਪਾ, ਸੇਵਾ ਮੁਕਤ ਸਿੱਖਿਆ ਅਧਿਕਾਰੀ ਸੁਰਿੰਦਰਪਾਲ ਸਿੰਘ ਮਹਿਰਾਲ, ਡਾ. ਭਰਤ ਜ਼ਸਵਾਲ, ਬਾਮ ਦੇਵ ਸ਼ਰਮਾ, ਬੀਬੀ ਬਲਵੀਰ ਕੌਰ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |