08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-04-2026

ਰਣਧੀਰ ਸਿੰਘ ਖੱਟੜਾ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Ad Position 21
No active advertisement
ਰਣਧੀਰ ਸਿੰਘ ਖਟੜਾ ਦੀ ਅੰਤਿਮ ਅਰਦਾਸ ਮੌਕੇ ਕੀਰਤਨ ਕਰਦਾ ਹੋਇਆ ਰਾਗੀ ਜਥਾ ਅਤੇ ਹਾਜ਼ਰ ਸੰਗਤਾਂ | <br/> 13-04-2026
ਮੋਰਿੰਡਾ, 12 ਅਪ੍ਰੈਲ (ਪਿ੍ਤਪਾਲ ਸਿੰਘ)-ਸਵਰਗੀ ਰਣਧੀਰ ਸਿੰਘ ਖਟੜਾ ਦੀ ਅੰਤਿਮ ਅਰਦਾਸ ਮੌਕੇ ਅੱਜ ਉਨ੍ਹਾਂ ਨੂੰ ਵੱਖ-ਵੱਖ ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਜਥੇਬੰਦੀਆਂ ਦੇ ਆਗੂਆਂ ਨੇ ਸ਼ਰਧਾ ਦੇ ਫ਼ੁੱਲ ਭੇਟ ਕੀਤੇ | ਇਸ ਮੌਕੇ ਗੁਰਦੁਆਰਾ ਸ੍ਰੀ ਰਤਨ ਸਾਹਿਬ ਪਿੰਡ ਰਤਨਗੜ੍ਹ ਵਿਖੇ ਗਿਆਨੀ ਤਰਸੇਮ ਸਿੰਘ ਰਤਨਗੜ੍ਹ ਵਾਲਿਆਂ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਵੈਰਾਗਮਈ ਗੁਰਬਾਣੀ ਕੀਰਤਨ ਦੁਆਰਾ ਨਿਹਾਲ ਕੀਤਾ | ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਸਾਬਕਾ ਮੰਤਰੀ ਬਲਬੀਰ ਸਿੰਘ ਸਿੱਧੂ, ਨਵਜੀਤ ਸਿੰਘ ਨਵੀਂ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ, ਹਰਮੋਹਣ ਸਿੰਘ ਸੰਧੂ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਭਾਜਪਾ ਆਗੂ ਮੇਜਰ ਅੰਜੂ ਬਾਲਾ ਸਿੰਘ, ਸੀਲਮ ਸੋਹੀ ਸੱਸ ਅਨਮੋਲ ਗਗਨ ਮਾਨ ਸਾਬਕਾ ਮੰਤਰੀ ਪੰਜਾਬ, ਬੰਤ ਸਿੰਘ ਕਲਾਰਾਂ ਸਾਬਕਾ ਚੇਅਰਮੈਨ, ਦਰਸ਼ਨ ਸਿੰਘ ਸੰਧੂ ਚੇਅਰਮੈਨ, ਅਮਨਦੀਪ ਸਿੰਘ ਮਾਂਗਟ, ਸਾਬਕਾ ਪ੍ਰਧਾਨ ਹਰੀਪਾਲ, ਨਗਰ ਕੌਂਸਲ ਮੋਰਿੰਡਾ ਦੇ ਪ੍ਰਧਾਨ ਜਗਦੇਵ ਸਿੰਘ ਬਿੱਟੂ, ਸੁਰਿੰਦਰ ਸਿੰਘ ਰਾਮਗੜ੍ਹ ਜ਼ਿਲ੍ਹਾ ਪ੍ਰਧਾਨ ਕਾਂਗਰਸ ਫ਼ਤਿਹਗੜ੍ਹ ਸਾਹਿਬ, ਹਰਮਿੰਦਰ ਸਿੰਘ ਲੱਕੀ, ਸਰਬਜੀਤ ਸਿੰਘ ਜੀਤੀ ਪ੍ਰਧਾਨ ਬਲਾਕ ਕਾਂਗਰਸ ਖਮਾਣੋਂ, ਕਮਲਜੀਤ ਸਿੰਘ ਢੀਡਸਾ ਮੀਤ ਪ੍ਰਧਾਨ ਨਗਰ ਕੌਂਸਲ ਬਸੀ, ਜਗਪਾਲ ਸਿੰਘ ਜੋਲੀ, ਕੌਂਸਲਰ ਹਰਜੀਤ ਸਿੰਘ ਸੋਢੀ, ਪ੍ਰਮਾਤਮਾ ਸਿੰਘ ਢੀਂਡਸਾ, ਇਕਬਾਲ ਸਿੰਘ ਸਾਲਾਪੁਰਾ, ਸੁਖਪ੍ਰੀਤ ਸਿੰਘ ਸਰਪੰਚ, ਬਾਬਲਾ ਸਰਪੰਚ ਗੋਸਲਾਂ, ਗੁਰਵਿੰਦਰ ਸਿੰਘ ਕਕਰਾਲੀ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਜੁਝਾਰ ਸਿੰਘ ਮਾਵੀ ਪ੍ਰਧਾਨ ਆੜ੍ਹਤੀਆਂ ਐਸੋਸੀਏਸ਼ਨ, ਮਨਦੀਪ ਸਿੰਘ ਰੌਣੀ, ਹਰਕੀਰਤ ਸਿੰਘ ਮੜੌਲੀ ਮੈਂਬਰ ਬਲਾਕ ਸੰਮਤੀ, ਜਗਜੀਤ ਸਿੰਘ ਲੁਠੇੜੀ, ਬਲਜਿੰਦਰ ਸਿੰਘ ਸਹੇੜੀ, ਅਮਰਜੀਤ ਸਿੰਘ ਬੱਬਲ, ਸੁਖਵਿੰਦਰ ਸਿੰਘ ਭੁੱਲਰ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਅਮਰਿੰਦਰ ਸਿੰਘ ਹੈਲੀ, ਸਰਪੰਚ ਦਲਵੀਰ ਸਿੰਘ ਮੁੰਡੀਆਂ, ਚੇਅਰਮੈਨ ਮਾਰਕੀਟ ਕਮੇਟੀ ਸੁਖਵਿੰਦਰ ਸਿੰਘ ਬਿੱਟੂ, ਰਘਬੀਰ ਸਿੰਘ ਮੋਦੀ ਬਲਾਕ ਸੰਮਤੀ ਚੇਅਰਮੈਨ ਖਰੜ, ਕੌਂਸਲਰ ਮਹੇਸ਼ ਇੰਦਰ ਨਵਾਂ ਗਰਾਉਂ ਅਤੇ ਨਵਦੀਪ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਧੂਵਨ ਵਾਟਿਕਾ ਸਕੂਲ ਦੇ ਨੰਨੇ ਮੁੰਨੇ ਬੱਚਿਆਂ ਨੇ ਕਿਸਾਨਾਂ ਨਾਲ ਮਨਾਈ ਵਿਸਾਖੀ <br/> ਅਗਲੀ ਖ਼ਬਰ ਪੁਸਤਕ 'ਜੀਵਨ ਦੇ ਰੰਗ' ਦੀ ਘੁੰਡ ਚੁਕਾਈ ਮੌਕੇ ਕਰਵਾਇਆ ਸਮਾਗਮ <br/>
Ad Position 24