26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਰੂਪਨਗਰ ਵਿਚ ਗੈਸ ਸਿਲੰਡਰਾਂ ਦੀ ਕਮੀ ਕਾਰਨ ਜੋਤੀ ਗੈਸ ਏਜੰਸੀ ਦੇ ਬਾਹਰ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 14-04-2026
ਰੂਪਨਗਰ, 13 ਅਪ੍ਰੈਲ (ਸਤਨਾਮ ਸਿੰਘ ਸੱਤੀ)-ਗੈਸ ਸਿਲੰਡਰਾਂ ਦੀ ਸਪਲਾਈ ਨਾ ਮਿਲਣ ਕਾਰਨ ਪਰੇਸ਼ਾਨ ਲੋਕਾਂ ਨੇ ਜੋਤੀ ਗੈਸ ਏਜੰਸੀ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕੀਤਾ | ਉਪਭੋਗਤਾਵਾਂ ਨੇ ਦੋਸ਼ ਲਗਾਇਆ ਕਿ ਉਹ ਕਈ ਦਿਨਾਂ ਤੋਂ ਸਿਲੰਡਰ ਲਈ ਏਜੰਸੀ ਦੇ ਚੱਕਰ ਲਾ ਰਹੇ ਹਨ, ਪਰ ਹਰ ਵਾਰ ਨਿਰਾਸ਼ ਹੋ ਕੇ ਵਾਪਸ ਜਾਣਾ ਪੈਂਦਾ ਹੈ | ਰੋਸ ਵਧਣ 'ਤੇ ਪ੍ਰਦਰਸ਼ਨਕਾਰੀਆਂ ਨੇ ਕਾਲਜ ਰੋਡ 'ਤੇ ਜਾਮ ਲਗਾ ਦਿੱਤਾ | ਸੂਚਨਾ ਮਿਲਣ 'ਤੇ ਥਾਣਾ ਸਿਟੀ ਦੇ ਐਸ.ਐਚ.ਓ. ਪਵਨ ਕੁਮਾਰ ਪੁਲਿਸ ਟੀਮ ਸਮੇਤ ਮੌਕੇ 'ਤੇ ਪਹੁੰਚੇ ਅਤੇ ਲੋਕਾਂ ਨੂੰ ਸਮਝਾ ਕੇ ਜਾਮ ਖੁਲਵਾਇਆ | ਸਥਾਨਕ ਲੋਕਾਂ ਨੇ ਦੱਸਿਆ ਕਿ ਪਿਛਲੇ ਦੋ ਮਹੀਨਿਆਂ ਤੋਂ ਆਨਲਾਈਨ ਬੁਕਿੰਗ ਦੇ ਬਾਵਜੂਦ ਵੀ ਸਿਲੰਡਰ ਨਹੀਂ ਮਿਲ ਰਹੇ, ਜਦਕਿ ਸ਼ਹਿਰ ਦੀਆਂ ਹੋਰ ਗੈਸ ਏਜੰਸੀਆਂ 'ਤੇ ਸਪਲਾਈ ਨਾਰਮਲ ਹੈ | ਜੋਤੀ ਗੈਸ ਏਜੰਸੀ ਦੀ ਮਾਲਕ ਸੁਰਿੰਦਰ ਕੌਰ ਨੇ ਕਿਹਾ ਕਿ ਪਿਛਲੇ ਕੁੱਝ ਦਿਨਾਂ ਤੋਂ ਗੈਸ ਦੀ ਸਪਲਾਈ ਘੱਟ ਆ ਰਹੀ ਹੈ ਅਤੇ ਆਨਲਾਈਨ ਸੌਫਟਵੇਅਰ ਵਿਚ ਤਕਨੀਕੀ ਖਰਾਬੀ ਕਾਰਨ ਕੁਝ ਬੁਕਿੰਗ ਆਪੇ ਹੀ ਰੱਦ ਹੋ ਗਈਆਂ ਸਨ, ਜਿਸ ਨਾਲ ਸਮੱਸਿਆ ਵਧੀ | ਉਨ੍ਹਾਂ ਭਰੋਸਾ ਦਿਵਾਇਆ ਕਿ ਸਪਲਾਈ ਨਾਰਮਲ ਹੁੰਦੇ ਹੀ ਸਾਰੇ ਉਪਭੋਗਤਾਵਾਂ ਨੂੰ ਨਿਯਮਿਤ ਤੌਰ 'ਤੇ ਗੈਸ ਸਿਲੰਡਰ ਮੁਹੱਈਆ ਹੋਣਗੇ |

Ad Position 22
No active advertisement
ਪਿਛਲੀ ਖ਼ਬਰ ਖ਼ਰੀਦ ਨਾ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਅ) ਦੀ ਮੀਟਿੰਗ ਹੋਈ <br/>
Ad Position 24