26-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਖ਼ਰੀਦ ਨਾ ਹੋਣ ਕਾਰਨ ਸ੍ਰੀ ਚਮਕੌਰ ਸਾਹਿਬ ਵਿਖੇ ਕਿਸਾਨਾਂ ਨੇ ਲਗਾਇਆ ਧਰਨਾ

Ad Position 21
No active advertisement
ਅਜੀਤ ਡੈਸਕ 14-04-2026
ਸ੍ਰੀ ਚਮਕੌਰ ਸਾਹਿਬ, 13 ਅਪ੍ਰੈਲ (ਜਗਮੋਹਣ ਸਿੰਘ ਨਾਰੰਗ)-ਪਿੱਛਲੇ ਤਿੰਨ ਚਾਰ ਦਿਨਾਂ ਤੋਂ ਕਣਕ ਮੰਡੀ ਵਿਚ ਲੈ ਕੇ ਬੈਠੇ ਕਿਸਾਨਾ ਨੇ ਅੱਜ ਸਥਾਨਕ ਅਨਾਜ ਮੰਡੀ ਦੇ ਮੁੱਖ ਗੇਟ ਸਾਹਮਣੇ ਸ੍ਰੀ ਚਮਕੌਰ ਸਾਹਿਬ-ਮੋਰਿੰਡਾ ਮਾਰਗ 'ਤੇ ਧਰਨਾ ਲਗਾ ਕੇ ਜਿੱਥੇ ਇਸ ਮਾਰਗ ਦੀ ਸਮੁੱਚੀ ਆਵਾਜਾਈ ਠੱਪ ਕਰ ਦਿੱਤੀ, ਉੱਥੇ ਮੰਡੀ ਅਧਿਕਾਰੀਆਂ, ਖ੍ਰੀਦ ਏਜੰਸੀਆਂ ਅਤੇ ਸਰਕਾਰਾਂ ਵਿਰੁੱਧ ਨਾਅਰੇਬਾਜੀ ਕੀਤੀ | ਇਸ ਧਰਨੇ ਨੂੰ ਸਾਂਮ ਕਰੀਬ 6 ਵਜੇ ਮੌਕੇ ਤੇ ਪੁੱਜੇ ਤਹਿਸੀਲਦਾਰ,ਨਾਇਬ ਤਹਿਸੀਲਦਾਰ ਅਤੇ ਸਥਾਨਕ ਡੀ ਐਸ ਪੀ ਵਲੋਂ ਮੌਕੇ ਤੇ ਫੂਡ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਸੱਦ ਕੇ ਖ੍ਰੀਦ ਸੁਰੂ ਕਰਵਾਈ ਗਈ | ਭਾਕਿਯੂ(ਲੱਖੋਵਾਲ) ਦੇ ਜ਼ਿਲ੍ਹਾ ਪ੍ਰਧਾਨ ਦਲਜੀਤ ਸਿੰਘ ਚਲਾਕੀ ਅਤੇ ਭਾਕਿਯੂ (ਖੋਸਾ) ਦੇ ਜ਼ਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਜੱਸਾ ਨੇ ਕਿਹਾ ਕਿ ਇੱਥੋਂ ਦੀਆਂ ਖ੍ਰੀਦ ਏਜੰਸੀਆਂ ਕੋਈ ਨਾ ਕੋਈ ਬਹਾਨਾ ਕਰਕੇ ਕਣਕ ਦੀ ਖ੍ਰੀਦ ਨੂੰ ਰੋਕ ਰਹੇ ਹਨ | ਪਹਿਲਾਂ ਇਨ੍ਹਾਂ ਦੀ ਹੜਤਾਲ ਅਤੇ ਹੁਣ ਹੜਤਾਲ ਖਤਮ ਹੋਣ ਦੇ ਬਾਵਜੂਦ ਅੱਜ ਸ਼ਾਮ 5 ਵਜੇ ਤੱਕ ਜਦੋਂ ਖ੍ਰੀਦ ਸੁਰੂ ਨਾ ਹੋਈ ਤਾਂ ਕਿਸਾਨਾਂ ਨੂੰ ਮਜਬੂਰਨ ਧਰਨਾ ਲਗਾਉਣ ਲਈ ਮਜਬੂਰ ਹੋਣਾ ਪਿਆ | ਇਨ੍ਹਾਂ ਕਿਸਾਨਾਂ ਨੇ ਕਿਹਾ ਕਿ ਅੱਜ ਕਿਸਾਨ ਇੱਕ ਪਾਸੇ ਕੁਦਰਤ ਦੀ ਮਾਰ ਹੇਠ ਲੜਾਈ ਲੜ ਰਿਹਾ ਹੈ ਦੂਜਾ ਸਰਕਾਰਾਂ ਦੀਆਂ ਗਲਤ ਨੀਤੀਆਂ ਨਾਲ ਲੜ ਰਿਹਾ ਹੈ | ਉਨ੍ਹਾਂ ਕਿਹਾ ਕਿ ਭਾਵੇਂ ਕਣਕ ਦਾ ਦਾਣਾ ਛੋਟਾ ਹੋਣਾ ਜਾਂ ਬੰਦਰੰਗ ਹੋਣਾ ਇਹ ਕਿਸਾਨ ਦੇ ਹੱਥ ਨਹੀ, ਪਰ ਸਰਕਾਰਾਂ ਕਿਸਾਨਾਂ ਨੂੰ ਕੁਦਰਤ ਦੀ ਮਾਰ ਕਾਰਨ ਰਾਹਤ ਤਾਂ ਦੇ ਸਕਦੀਆਂ ਹਨ, ਇਨ੍ਹਾਂ ਕਿਸਾਨਾਂ ਨੇ ਚਿਤਾਵਨੀ ਵੀ ਦਿੱਤੀ ਕਿ ਜੇਕਰ ਖ੍ਰੀਦ ਜਲਦੀ ਸੁਰੂ ਨਾ ਹੋਈ ਤਾਂ ਸੰਘਰਸ ਨੂੰ ਤੇਜ ਕੀਤਾ ਜਾਵੇਗਾ | ਮੌਕੇ 'ਤੇ ਪੁੱਜੇ ਤਹਿਸੀਲਦਾਰ ਕਰਮਜੋਤ ਸਿੰਘ ਅਤੇ ਨਾਇਬ ਤਹਿਸੀਲਦਾਰ ਦਲਵਿੰਦਰ ਸਿੰਘ ਨੇ ਮੌਕੇ 'ਤੇ ਹੀ ਏ ਐਫ ਐਸ ਓ ਸਾਹਿਬ ਸਿੰਘ ਅਤੇ ਫੂਡ ਸਪਲਾਈ ਦੇ ਇੰਸਪੈਕਟਰ ਰਾਜਿੰਦਰ ਕੁਮਾਰ ਨੂੰ ਸੱਦ ਕੇ ਕਾਰਨ ਪੁੱਛੇ ਤਾਂ ਉਨ੍ਹਾਂ ਦੱਸਿਆ ਕਿ ਖ੍ਰੀਦ ਸਰਕਾਰੀ ਮਾਪਦੰਡਾਂ ਅਨੁਸਾਰ ਸ਼ੁਰੂ ਕੀਤੀ ਜਾ ਚੁੱਕੀ ਹੈ | ਜਿਨ੍ਹਾਂ ਕਿਸਾਨਾਂ ਦੀ ਕਣਕ ਦੀ ਨਮੀ ਦੀ ਮਾਤਰਾ ਸਹੀ ਹੈ, ਉਨ੍ਹਾਂ ਦੀ ਖ੍ਰੀਦ ਅੱਜ ਹੀ ਕਰ ਦਿੱਤੀ ਜਾਵੇਗੀ ਤੇ ਬਦਰੰਗ, ਦਾਣਾ ਛੋਟਾ ਆਦਿ ਦੇ ਸੈਂਪਲ ਦੀ ਰਿਪੋਰਟ ਆਉਣ 'ਤੇ ਜੋ ਵੀ ਸਰਕਾਰ ਪੈਮਾਨਾ ਤਿਆਰ ਕਰੇਗੀ, ਉਸ ਦੀ ਖ੍ਰੀਦ ਵੀ ਸੁਰੂ ਹੋ ਜਾਵੇਗੀ | ਇਨ੍ਹਾਂ ਅਧਿਕਾਰੀਆਂ ਦੇ ਨਾਲ ਡੀ.ਐਸ.ਪੀ. ਮਨਜੀਤ ਸਿੰਘ ਔਲਖ ਨੇ ਸਮੂਹ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਕਣਕ ਦਾ ਇੱਕ ਇੱਕ ਦਾਣਾ ਖ੍ਰੀਦਿਆ ਜਾਵੇਗਾ | ਖ੍ਰੀਦ ਸੁਰੂ ਕਰਨ ਦੇ ਐਲਾਨ 'ਤੇ ਕਿਸਾਨਾਂ ਨੇ ਧਰਨਾ ਖਤਮ ਕਰ ਦਿੱਤਾ | ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨ ਆਗੂ ਅਤੇ ਕਿਸਾਨ ਮੋਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਇਰਵਿੰਗਜ ਪਾਰਕ ਸਮਾਰਟ ਸਕੂਲ ਰਤਨਗੜ੍ਹ ਵਿਖੇ ਵਿਸਾਖੀ ਦਿਹਾੜਾ ਮਨਾਇਆ <br/> ਅਗਲੀ ਖ਼ਬਰ ਰੂਪਨਗਰ ਵਿਚ ਗੈਸ ਸਿਲੰਡਰਾਂ ਦੀ ਕਮੀ ਕਾਰਨ ਜੋਤੀ ਗੈਸ ਏਜੰਸੀ ਦੇ ਬਾਹਰ ਹੰਗਾਮਾ <br/>
Ad Position 24