ਸ੍ਰੀ ਅਨੰਦਪੁਰ ਸਾਹਿਬ, 13 ਅਪ੍ਰੈਲ (ਜੇ ਐਸ ਨਿੱਕੂਵਾਲ)-ਇੱਥੋ ਦੇ ਮੁਹੱਲਾ ਸੀਸਗੰਜ ਸਾਹਿਬ ਦੇ ਵਸਨੀਕ ਅਤੇ ਸਰਕਾਰੀ ਕਾਲਜ ਊਨਾ ਤੋਂ ਅੰਗਰੇਜੀ ਵਿਭਾਗ ਦੇ ਮੁਖੀ ਵਜੋਂ ਸੇਵਾ ਮੁਕਤ ਹੋਏ ਪ੍ਰੋ: ਪ੍ਰਭਜੋਤ ਸਿੰਘ (76) ਨੂੰ ਗੁਰਦੁਆਰਾ ਪਤਾਲਪੁਰੀ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਵਿਖੇ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ | ਦੱਸਣਯੋਗ ਹੈ ਕਿ ਉਹ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਤੋਂ ਸੇਵਾ ਮੁਕਤ ਡਿਪਟੀ ਡਾਇਰੈਕਟਰ ਡਾ. ਹਰਦੀਪ ਕੌਰ ਦੇ ਪਤੀ ਅਤੇ ਅੰਤਰਰਾਸ਼ਟਰੀ ਮਹਿਲਾ ਵਿਕਾਸ ਸੰਸਥਾ ਦੀ ਪ੍ਰਧਾਨ ਬੀਬੀ ਦਵਿੰਦਰ ਕੌਰ ਦਬੂੜ ਦੇ ਨਣਦੋਈ ਸਨ | ਪ੍ਰੋ: ਪ੍ਰਭਜੋਤ ਸਿੰਘ ਦੀ ਚਿਤਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਕੰਵਰਪ੍ਰੀਤ ਸਿੰਘ ਰਾਣਾ ਵਲੋਂ ਦਿੱਤੀ ਗਈ | ਇਸ ਮੌਕੇ ਹਲਕਾ ਨਾਲਾਗੜ੍ਹ ਤੋਂ ਹਲਕਾ ਵਿਧਾਇਕ ਲਖਵਿੰਦਰ ਸਿੰਘ ਪੱਪੂ ਰਾਣਾ, ਸੇਵਾ ਮੁਕਤ ਡੀ.ਆਈ.ਜੀ. ਜੇਲ੍ਹਾਂ ਦਲਜੀਤ ਸਿੰਘ ਰਾਣਾ, ਨਗਰ ਕੌਸ਼ਲ ਦੇ ਪ੍ਰਧਾਨ ਹਰਜੀਤ ਸਿੰਘ ਜੀਤਾ, ਹਕੀਮ ਹਰਮਿੰਦਰਪਾਲ ਸਿੰਘ ਮਿਨਹਾਸ, ਜ਼ਸਵਿੰਦਰ ਸਿੰਘ ਨੰਬਰਦਾਰ, ਵਰਿੰਦਰਪਾਲ ਸਿੰਘ, ਕੁਲਦੀਪ ਸਿੰਘ ਨੰਬਰਦਾਰ, ਵਧੀਕ ਡਾਇਰੈਕਟਰ ਸਹਿਕਾਰੀ ਸਭਾਵਾਂ ਗੁਰਵੀਰ ਸਿੰਘ ਮਾਂਗਟ, ਐਡ. ਹਰਮੰਦਰ ਸਿੰਘ, ਹਰਕੀਰਤ ਸਿੰਘ ਮਿਨਹਾਸ, ਕਿਸਾਨ ਆਗੂ ਜੈਮਲ ਸਿੰਘ ਭੜੀ, ਸਤਿਗੁਰ ਓਟ ਆਸਰਾ ਟਰੱਸਟ ਦੇ ਚੇਅਰਮੈਨ ਤਰਲੋਚਨ ਸਿੰਘ ਚੱਠਾ, ਬਲਵੀਰ ਸਿੰਘ ਭੀਰੀ, ਕਰਨਲ ਅਵਤਾਰ ਸਿੰਘ ਦਬੂੜ, ਵਪਾਰ ਮੰਡਲ ਦੇ ਪ੍ਰਧਾਨ ਪਿ੍ਤਪਾਲ ਸਿੰਘ ਗੰਡਾ ਅਤੇ ਇੰਦਰਜੀਤ ਸਿੰਘ ਅਰੋੜਾ, ਸੇਵਾ ਮੁਕਤ ਪਿ੍ੰਸੀਪਲ ਨਿਰੰਜਣ ਸਿੰਘ ਰਾਣਾ, ਜਿਲ੍ਹਾ ਮੁਹਾਲੀ ਦੇ ਸਾਬਕਾ ਇੰਚਾਰਜ ਕੇਵਲ ਸਿੰਘ ਰਾਣਾ, ਰਜਿੰਦਰ ਸਿੰਘ ਦਬੂੜ, ਦੇਸ ਰਾਜ ਮੋੜਾ, ਪਿ੍ੰਸ ਬੱਢਲ, ਠਾਕੁਰ ਜਰਨੈਲ ਸਿੰਘ ਬਾਸੋਵਾਲ, ਗੁਰਮੇਲ ਸਿੰਘ ਚੱਠਾ, ਅਰੁਣਦੀਪ ਸੋਨੂੰ, ਕਰਨਲ ਅਵਤਾਰ ਸਿੰਘ ਦਬੂੜ, ਹਰਵੀਰ ਕੌਰ ਬਾਗੀ, ਰਾਣਾ ਦਵਿੰਦਰ ਸਿੰਘ, ਸਤਿੰਦਰ ਕੌਰ, ਡਾ. ਇੰਦਰਜੀਤ ਕੌਰ ਮਾਵੀ, ਅਮਰਜੀਤ ਕੌਰ ਮਟੌਰ, ਡਾ. ਸੰਦੀਪ ਮਾਵੀ, ਠੇਕੇਦਾਰ ਰਜਨੀਸ਼ ਕੌੜਾ, ਜਗਦੀਪ ਸਿੰਘ, ਐਡ. ਜਗਦੀਪ ਸਿੰਘ ਮਿਨਹਾਸ, ਜ਼ਸਮੇਰ ਕੌਰ, ਸੋਨੂੰ ਕੌਸ਼ਲ, ਰਣਵੀਰ ਸਿੰਘ ਸੈਣੀ, ਉਜਾਗਰ ਸਿੰਘ ਚਨੋਲੀ, ਕੈਪ: ਬਹਾਦਾਰ ਸਿੰਘ, ਡਾ. ਸਰਬਣ ਸਿੰਘ ਸੈਣੀ, ਸੁਰਿੰਦਰ ਵਾਲੀਆ ਡੇਰਾ ਗੋਪੀਪੁਰ, ਅਸ਼ੋਕ ਸੈਣੀ ਨੰਗਲ, ਡਾ. ਹਰਸ਼ਵਿੰਦਰ ਕੌਰ, ਮਨਜੀਤ ਰਨੌਤ, ਕਰਨ ਰਨੌਤ, ਡਾ. ਜ਼ਸਵਿੰਦਰ ਸਿੰਘ ਰਾਣਾ, ਅਮਿ੍ਤਾ ਕਟਵਾਲ, ਡਾ. ਗੁਰਪ੍ਰੀਤ ਸਿੰਘ ਮਾਵੀ, ਦਿਨੇਸ਼ ਕੁਮਾਰ, ਤਰਲੋਚਨ ਸਿੰਘ ਡਿਪਟੀ, ਰਵਿੰਦਰ ਸਿੰਘ ਰਿੱਟੂ, ਗੁਰਦਿਆਲ ਸਿੰਘ ਸਵੈਣ, ਡਾ. ਮਹਿੰਦਰਪਾਲ ਸਿੰਘ ਸਮੇਤ ਵੱਡੀ ਗਿਣਤੀ ਵਿਚ ਇਲਾਕਾ ਵਾਸੀ ਹਾਜ਼ਰ ਸਨ |