10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-04-2026

ਐਨ.ਡੀ.ਏ. ਦੀ ਮੈਰਿਟ ਸੂਚੀ 'ਚ ਨਾਮ ਦਰਜ ਕਰਵਾਉਣ ਵਾਲੇ ਹਰਸ਼ਬੀਰ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 15-04-2026
ਮੋਰਿੰਡਾ, 14 ਅਪ੍ਰੈਲ (ਪਿ੍ਤਪਾਲ ਸਿੰਘ)-ਨਜ਼ਦੀਕੀ ਪਿੰਡ ਸੁੱਖੋ ਮਾਜਰਾ ਦੇ ਹੋਣਹਾਰ ਵਿਦਿਆਰਥੀ ਹਰਸ਼ਬੀਰ ਸਿੰਘ ਨੇ ਐਨ.ਡੀ.ਏ. ਦੀ ਮੈਰਿਟ ਸੂਚੀ ਵਿਚ ਆਪਣਾ ਨਾਮ ਦਰਜ ਕਰਵਾ ਕੇ ਪਰਿਵਾਰ ਦਾ ਨਾਮ ਰੌਸ਼ਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸਰਪੰਚ ਜਗਤਾਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਮਾਤਾ ਗੁਜਰ ਕੌਰ ਪਿੰਡ ਸੁੱਖੋ ਮਾਜਰਾ ਦੇ ਪ੍ਰਧਾਨ ਗਿਆਨੀ ਸੁਖਮਿੰਦਰ ਸਿੰਘ ਦੇ ਪੋਤਰੇ ਹਰਸ਼ਬੀਰ ਸਿੰਘ ਪੁੱਤਰ ਰੁਪਿੰਦਰ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਦੇ 20 ਕੈਡਿਟ ਐਨ.ਡੀ.ਏ. ਮੈਰਿਟ ਸੂਚੀ 'ਚ ਆਪਣਾ ਨਾਮ ਸ਼ਾਮਿਲ ਕਰਕੇ ਜਿੱਥੇ ਆਪਣੇ ਮਾਤਾ ਪਿਤਾ ਦਾ ਨਾਮ ਰੌਸ਼ਨ ਕੀਤਾ ਹੈ, ਉੱਥੇ ਹੀ ਪਿੰਡ ਸੁੱਖੋ ਮਾਜਰਾ ਤੇ ਪੰਜਾਬ ਦਾ ਨਾਮ ਵੀ ਰੌਸ਼ਨ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਖ਼ੁਸ਼ੀ ਵਿਚ ਪ੍ਰਮਾਤਮਾ ਦੇ ਸ਼ੁਕਰਾਨੇ ਵਜੋਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ, ਉਪਰੰਤ ਭਾਈ ਰਣਧੀਰ ਸਿੰਘ ਦੇ ਰਾਗੀ ਜਥੇ ਵਲੋਂ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕੀਤਾ ਗਿਆ | ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਸੁੱਖੋ ਮਾਜਰਾ ਨੇ ਕਿਹਾ ਕਿ ਇਸ ਨੌਜਵਾਨ ਨੇ ਵਿਦੇਸ਼ਾਂ ਦਾ ਮੋਹ ਛੱਡ ਕੇ ਅੱਜ ਇਕ ਚੰਗੇ ਮੁਕਾਮ 'ਤੇ ਆਪਣੀ ਜਿੱਤ ਯਕੀਨੀ ਬਣਾਈ ਹੈ | ਸਾਡੇ ਵਿਦੇਸ਼ ਜਾਣ ਵਾਲੇ ਨੌਜਵਾਨਾਂ ਨੂੰ ਇਸ ਨੌਜਵਾਨ ਤੋਂ ਸੇਧ ਲੈਣੀ ਚਾਹੀਦੀ ਹੈ | ਇਸ ਮੌਕੇ ਹਰਸ਼ਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਯੂ.ਪੀ.ਐਸ.ਸੀ. ਐਨ.ਡੀ.ਏ. 2025 ਵਿਚ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿਜ਼ ਪ੍ਰੈਪਰੇਟਰੀ ਇੰਸਟੀਚਿਊਟ ਤੋਂ ਆਪਣੀ ਪੜ੍ਹਾਈ ਦੀ ਤਿਆਰੀ ਕੀਤੀ | ਉਸ ਨੇ ਦੱਸਿਆ ਕਿ ਦੇਸ਼ ਵਿਚੋਂ ਲਗਭਗ 8 ਲੱਖ ਵਿਦਿਆਰਥੀਆਂ ਨੇ ਲਿਖਤੀ ਇਮਤਿਹਾਨ ਦਿੱਤਾ, ਜਿਨ੍ਹਾਂ 'ਚੋਂ 7 ਹਜਾਰ ਵਿਦਿਆਰਥੀ ਐਸ.ਐਸ.ਬੀ. ਲਈ ਚੁਣੇ ਗਏ | ਇੰਟਰਵਿਊ ਹੋਣ ਤੋਂ ਬਾਅਦ 742 ਵਿਦਿਆਰਥੀਆਂ ਦੀ ਚੋਣ ਫਾਈਨਲ ਮੈਰਿਟ ਲਿਸਟ ਲਈ ਕੀਤੀ ਗਈ | ਜਿਸ 'ਚ ਹਰਸ਼ਬੀਰ ਸਿੰਘ ਸੁੱਖੋ ਮਾਜਰਾ ਨੇ 293ਵਾਂ ਹਾਸਲ ਕੀਤਾ | ਇਸ ਮੌਕੇ ਪਿੰਡ ਦੇ ਮੁਹਤਬਰ ਆਗੂਆਂ ਵਲੋਂ ਹਰਸਬੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਤਵਿੰਦਰ ਸਿੰਘ ਰੌਲੂਮਾਜਰਾ (ਇਟਲੀ) ਸਾਬਕਾ ਸਰਪੰਚ, ਕੇਸਰ ਸਿੰਘ ਨੰਬਰਦਾਰ, ਧਰਮਵੀਰ ਸਿੰਘ ਸਾਬਕਾ ਪੰਚ, ਜਸਪਾਲ ਸਿੰਘ ਮੱਲ੍ਹੀ, ਸਲਿੰਦਰ ਸਿੰਘ ਹੰਸ, ਸਾਬਕਾ ਪੰਚ ਜਸਪਾਲ ਸਿੰਘ, ਕੇਸਰ ਸਿੰਘ ਪੂਨੀਆਂ, ਕੁਲਵਿੰਦਰ ਸਿੰਘ, ਠੇਕੇਦਾਰ ਜਸਵੀਰ ਸਿੰਘ, ਸਰਬਜੀਤ ਸਿੰਘ, ਹਰਿੰਦਰ ਸਿੰਘ ਹੈਡ ਗ੍ਰੰਥੀ, ਗਿਆਨੀ ਰਣਧੀਰ ਸਿੰਘ, ਜਸਪਾਲ ਸਿੰਘ ਚੋਪੜਾ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਬਿਭੌਰ ਸਾਹਿਬ ਵਿਖੇ ਵੱਡੀ ਗਿਣਤੀ 'ਚ ਸੰਗਤਾਂ ਹੋਈਆਂ ਨਤਮਸਤਕ <br/> ਅਗਲੀ ਖ਼ਬਰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਸੰਬੰਧਿਤ ਨਿਗਰਾਨ ਚੌਂਕੀ 'ਤੇ ਚੜ੍ਹਾਇਆ ਨਿਸ਼ਾਨ ਸਾਹਿਬ
Ad Position 24