ਨੰਗਲ, 20 ਅਪ੍ਰੈਲ (ਪ੍ਰੀਤਮ ਸਿੰਘ ਬਰਾਰੀ)-ਨੰਗਲ ਦੀ ਬੀ.ਬੀ.ਐਮ.ਬੀ. ਰਿਹਾਇਸ਼ੀ ਕਾਲੋਨੀ ਟੀ.ਐਸ. ਦੇ ਮਕਾਨ ਨੰਬਰ 82 ਦੇ ਬਾਹਰ ਖੜੀ ਸਕੂਟੀ ਅੱਗ ਲਗਣ ਨਾਲ ਪੂਰੀ ਤਰ੍ਹਾਂ ਸੜ ਗਈ | ਇਸ ਸੰਬੰਧ 'ਚ ਪੀੜਤ ਬਲਬੀਰ ਸਿੰਘ ਅਤੇ ਉਸਦੀ ਪੁੱਤਰੀ ਦੀਪਮਾਲਾ ਨੇ ਦੱਸਿਆ ਕਿ ਬੀਤੀ ਰਾਤ ਕਰੀਬ ਇੱਕ ਡੇਢ ਵਜੇ ਦੇ ਕਰੀਬ ਉਨ੍ਹਾਂ ਘਰ ਦੇ ਬਾਹਰ ਧੂਆਂ ਨਿਕਲਦਾ ਵੇਖ, ਜਦੋਂ ਉਨ੍ਹਾਂ ਘਰ ਦੇ ਬਾਹਰ ਆ ਕੇ ਵੇਖਿਆ, ਤਾਂ ਉਨ੍ਹਾਂ ਦੇ ਘਰ ਦੇ ਬਾਹਰ ਖੜੀ ਉਨ੍ਹਾਂ ਦੀ ਸਕੂਟੀ ਅੱਗ ਨਾਲ ਸੜ ਰਹੀ ਸੀ | ਉਨ੍ਹਾਂ ਗੁਆਂਢੀਆਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਉਦੋਂ ਤੱਕ ਉਨ੍ਹਾਂ ਦੀ ਨਵੀਂ ਸਕੂਟੀ ਸੜ ਕੇ ਸੁਆਹ ਹੋ ਗਈ | ਬਲਬੀਰ ਸਿੰਘ ਨੇ ਸ਼ੰਕਾ ਜ਼ਾਹਿਰ ਕਰਦਿਆਂ ਦੱਸਿਆ ਕਿ ਹੋ ਸਕਦਾ ਹੈ ਕਿ ਇਹ ਕਾਰਾ ਉਨ੍ਹਾਂ ਨਸ਼ੇੜੀਆਂ ਨੇ ਹੀ ਕੀਤਾ ਹੋਵੇ ਜੋ ਨਜ਼ਦੀਕ ਹੀ ਹੋਣ | ਉਨ੍ਹਾਂ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਉਨ੍ਹਾ ਦੇ ਨੁਕਸਾਨ ਦੀ ਭਰਪਾਈ ਕਰਵਾਈ ਜਾਵੇ | ਉਹਨਾਂ ਮੰਗ ਕੀਤੀ ਕਿ ਪੁਲਿਸ ਪ੍ਰਸ਼ਾਸਨ ਅਜਿਹੀਆਂ ਸ਼ਰਾਰਤ ਭਰੀਆਂ ਕਾਰਵਾਈਆਂ ਕਰਨ ਵਾਲੇ ਸ਼ਰਾਰਤੀ ਅਨਸਰਾਂ ਖ਼ਿਲਾਫ ਸਖ਼ਤ ਕਰਵਾਈ ਕਰੇ |