19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਸਰਕਾਰੀ ਕਾਲਜ ਰੋਪੜ ਵਿਖੇ ਦੋ ਰੋਜ਼ਾ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੰਬੰਧੀ ਵਰਕਸ਼ਾਪ <br/>

Ad Position 21
No active advertisement
ਅਜੀਤ ਡੈਸਕ 21-04-2026
ਰੂਪਨਗਰ, 20 ਅਪ੍ਰੈਲ (ਗੁਰਪ੍ਰੀਤ ਸਿੰਘ ਹੁੰਦਲ)-ਸਰਕਾਰੀ ਕਾਲਜ ਰੋਪੜ ਵਿਖੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਦੀ ਸਰਪਰਸਤੀ ਹੇਠ ਇੰਟਰਨਲ ਕੁਆਲਿਟੀ ਇੰਸ਼ੋਰੈਂਸ ਸੈਲ ਦੇ ਯਤਨਾਂ ਸਦਕਾ ਕਰੀਅਰ ਗਾਈਡੈਂਸ ਅਤੇ ਪਲੇਸਮੈਂਟ ਸੈੱਲ ਵਲੋਂ ਦੋ ਰੋਜ਼ਾ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਵਰਕਸ਼ਾਪ ਸਫਲਤਾਪੂਰਵਕ ਆਯੋਜਿਤ ਕੀਤੀ ਗਈ | ਇਸ ਮੌਕੇ ਪਿ੍ੰਸੀਪਲ ਜਤਿੰਦਰ ਸਿੰਘ ਗਿੱਲ ਨੇ ਦੱਸਿਆ ਕਿ ਵਰਕਸ਼ਾਪ ਦਾ ਮੁੱਖ ਉਦੇਸ਼ ਆਖਰੀ ਸਾਲ ਦੇ ਵਿਦਿਆਰਥੀਆਂ ਨੂੰ ਕਰੀਅਰ ਚੋਣ, ਮੁਕਾਬਲੇ ਦੀਆਂ ਪ੍ਰੀਖਿਆਵਾਂ ਦੀ ਤਿਆਰੀ ਅਤੇ ਉਚੇਰੀ ਸਿੱਖਿਆ ਲਈ ਉਪਲਬਧ ਵੱਖ-ਵੱਖ ਮੌਕਿਆਂ ਬਾਰੇ ਜਾਣੂ ਕਰਵਾਉਣਾ ਸੀ | ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੀ ਕਨਵੀਨਰ ਪ੍ਰੋਫੈਸਰ ਅਰਵਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਰਕਸ਼ਾਪ ਦੇ ਪਹਿਲੇ ਦਿਨ ਤਿੰਨ ਸੈਸ਼ਨ ਆਯੋਜਿਤ ਕੀਤੇ ਗਏ | ਪਹਿਲਾ ਸੈਸ਼ਨ ''ਕਾਲਜ ਤੋਂ ਸਿਵਿਲ ਸਰਵਿਸ ਤੱਕ ਦਾ ਸਫਰU ਵਿਸ਼ੇ 'ਤੇ ਮਿਸਟਰ ਸ੍ਰਵਨ ਪੌਲ ਵੱਲੋਂ ਲਿਆ ਗਿਆ | ਦੂਜਾ ਸੈਸ਼ਨ ਬੈਂਕਿੰਗ ਪ੍ਰੀਖਿਆਵਾਂ ਬਾਰੇ ਮਿਸਟਰ ਅਮਿਤ ਚਰਖਵਾਲ ਵਲੋਂ ਲਿਆ ਗਿਆ, ਜਦਕਿ ਤੀਜਾ ਸੈਸ਼ਨ ''ਰਿਜਿਊਮੇ ਬਣਾਉਣU ਸਬੰਧੀ ਨਿਮਰ ਵੋਰਾ ਵਲੋਂ ਕਰਵਾਇਆ ਗਿਆ | ਵਰਕਸ਼ਾਪ ਦੇ ਦੂਜੇ ਦਿਨ ਵਿਦਿਆਰਥੀਆਂ ਲਈ ''ਰਿਜਿਊਮ ਤੋਂ ਰਿਕਰੂਟਮੈਂਟ ਤੱਕ ਦਾ ਸਫਰU ਅਤੇ ਇੰਟਰਵਿਊ ਸਕਿਲਜ਼ ਸਬੰਧੀ ਸੈਸ਼ਨ ਕਾਲਜ ਦੇ ਪੁਰਾਤਨ ਵਿਦਿਆਰਥੀ ਗੁਰਪ੍ਰੀਤ ਸਿੰਘ ਵਲੋਂ ਲਿਆ ਗਿਆ, ਜੋ ਇਸ ਸਮੇਂ ਨਿਮਸ ਵਿਚ ਪਲੇਸਮੈਂਟ ਅਫ਼ਸਰ ਵਜੋਂ ਸੇਵਾ ਨਿਭਾ ਰਹੇ ਹਨ | ਇਸ ਦੌਰਾਨ ਆਯੋਜਿਤ ਪਲੇਸਮੈਂਟ ਡਰਾਈਵ ਵਿਚ 13 ਪ੍ਰਮੁੱਖ ਕੰਪਨੀਆਂ ਨੇ ਭਾਗ ਲਿਆ ਅਤੇ ਵਿਦਿਆਰਥੀਆਂ ਦੀਆਂ ਇੰਟਰਵਿਊਜ਼ ਕੀਤੀਆਂ | ਇਸ ਵਿੱਚੋਂ 142 ਵਿਦਿਆਰਥੀਆਂ ਨੂੰ ਨੌਕਰੀਆਂ ਦੀ ਪੇਸ਼ਕਸ਼ ਕੀਤੀ ਗਈ | ਸ਼ਾਮਲ ਕੰਪਨੀਆਂ ਵਿਚ ਆਈ.ਸੀ.ਆਈ.ਸੀ.ਆਈ. ਬੈਂਕ, ਐਚ.ਡੀ.ਐਫ.ਸੀ. ਬੈਂਕ, ਐਕਸਿਸ ਬੈਂਕ, ਆਰ. ਐਸ. ਮੈਨ. ਪਾਵਰ, ਡਿਜੀਟੈਕ, ਏਰੀਅਲ ਟੈਲੀਕੋਮ, ਯੂਨੀਵਰਸਲ ਇੰਟਰਨੈਸ਼ਨਲ, ਓਸ਼ੀਆਨਿਕ ਸਟਰੀਮ, ਹੀਲਿੰਗ ਗਰੂਵ, ਓਸ਼ੀਅਨ ਟੈਕਨੋਲੋਜੀ, ਬਾਊਟ ਟੈਕਨੋਲੋਜੀ, ਵੈਬ ਵਰਕ ਅਤੇ ਬੀ.ਐਲ.ਡੀ. ਆਊਟਸੋਰਸਿੰਗ ਸ਼ਾਮਲ ਸਨ | ਪਲੇਸਮੈਂਟ ਡਰਾਈਵ ਨੂੰ ਸੁਚਾਰੂ ਢੰਗ ਨਾਲ ਸੰਪੰਨ ਕਰਨ ਲਈ ਡਿਸਟਿ੍ਕਟ ਬਿਊਰੋ ਆਫ ਇਮਪਲੋਇਮੈਂਟ ਐਂਡ ਐਂਟਰਪਿ੍ਨਿਊਰਸ਼ਿਪ ਰੂਪਨਗਰ ਤੋਂ ਮੈਡਮ ਮੀਨਾਕਸ਼ੀ ਅਤੇ ਉਨ੍ਹਾਂ ਦੀ ਟੀਮ ਨੇ ਮਹੱਤਵਪੂਰਨ ਸਹਿਯੋਗ ਦਿੱਤਾ | ਇਸ ਮੌਕੇ ਮੰਚ ਸੰਚਾਲਨ ਦੀ ਭੂਮਿਕਾ ਡਾ. ਨਿਰਮਲ ਸਿੰਘ ਅਤੇ ਪ੍ਰੋਫੈਸਰ ਹਰਦੀਪ ਕੌਰ ਵਲੋਂ ਬਖੂਬੀ ਨਿਭਾਈ ਗਈ | ਸਮਾਰੋਹ ਵਿਚ ਕਾਲਜ ਦੇ ਵਾਈਸ ਪਿ੍ੰਸੀਪਲ ਮੀਨਾ ਕੁਮਾਰੀ, ਕਾਲਜ ਬਰਸਰ ਡਾ. ਦਲਵਿੰਦਰ ਸਿੰਘ ਅਤੇ ਕਰੀਅਰ ਗਾਈਡੈਂਸ ਐਂਡ ਪਲੇਸਮੈਂਟ ਸੈੱਲ ਦੇ ਸਮੂਹ ਮੈਂਬਰਾਂ ਨੇ ਭਾਗ ਲਿਆ ਅਤੇ ਪ੍ਰੋਗਰਾਮ ਦੀ ਸਫਲਤਾ ਵਿਚ ਯੋਗਦਾਨ ਪਾਇਆ |

Ad Position 22
No active advertisement
ਪਿਛਲੀ ਖ਼ਬਰ ਪਿੰਘਬੜੀ 'ਚ ਆਧੁਨਿਕ 1 ਕਰੋੜ 56 ਲੱਖ ਨਾਲ ਆਰ.ਸੀ.ਸੀ. ਪੁਲ ਦੀ ਉਸਾਰੀ ਸ਼ੁਰੂ- ਹਰਜੋਤ ਬੈਂਸ <br/> ਅਗਲੀ ਖ਼ਬਰ ਖ਼ਾਲਸਾ ਸਕੂਲ ਦੇ ਖਿਡਾਰੀਆਂ ਵਲੋਂ ਗਤਕਾ ਚੈਂਪੀਅਨਸ਼ਿਪ 'ਚ ਸ਼ਾਨਦਾਰ ਪ੍ਰਦਰਸ਼ਨ <br/>
Ad Position 24