05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-04-2026

ਛੇਵਾਂ ਵਿਸ਼ਾਲ ਭਗਵਤੀ ਜਾਗਰਣ ਸਮਾਪਤ <br/>

Ad Position 21
No active advertisement
ਵਿਸ਼ਵ ਪ੍ਰਸਿੱਧ ਖਿਡਾਰੀ, ਸਾਬਕਾ ਪੁਲਿਸ ਅਧਿਕਾਰੀ ਦਲਜੀਤ ਸਿੰਘ ਰਾਣਾ, ਗਾਇਕ ਦੀਪਕ ਮਾਨ ਨੂੰ ਸਨਮਾਨਿਤ ਕਰਨ ਮੌਕੇ ਪ੍ਰਬੰਧਕ | ਤਸਵੀਰ: ਅਜੀਤ <br/> 27-04-2026
ਭਰਤਗੜ੍ਹ, 26 ਅਪ੍ਰੈਲ (ਜਸਬੀਰ ਸਿੰਘ ਬਾਵਾ)-ਸਥਾਨਕ ਫਰੈਂਡਜ਼ ਕਲੱਬ ਦੇ ਸਮੂਹ ਨੁਮਾਇੰਦਿਆਂ ਵਲੋਂ ਸਮੂਹ ਵਸਨੀਕਾਂ ਦੇ ਸਹਿਯੋਗ ਨਾਲ ਸ੍ਰੀ ਕਿ੍ਸ਼ਨਾ ਮੰਦਿਰ ਭਰਤਗੜ੍ਹ ਸਾਹਮਣੇ 6ਵਾਂ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ | ਮਹਾਂਮਾਈ ਦੀ ਪਵਿੱਤਰ ਜੋਤ ਪੰਡਾਲ 'ਚ ਸਜਣ ਮਗਰੋਂ ਪ੍ਰਸਿੱਧ ਜਾਗਰਣ ਗਾਇਕ ਦੀਪਕ ਮਾਨ ਨੇ ਭੇਟਾਂ ਨਾਲ ਸੰਗਤ ਨੂੰ ਭਜਨ ਬੰਦਗੀ ਕਰਵਾਈ | ਵਿਸ਼ੇਸ਼ ਤੌਰ 'ਤੇ ਪੁੱਜੇ ਵਿਸ਼ਵ ਪ੍ਰਸਿੱਧ ਖਿਡਾਰੀ ਅਤੇ ਸਾਬਕਾ ਪੁਲਿਸ ਅਧਿਕਾਰੀ ਦਲਜੀਤ ਸਿੰਘ ਰਾਣਾ ਨੇ ਪ੍ਰਬੰਧਕਾਂ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਧਰਮ ਅਤੇ ਸਭਿਆਚਾਰ ਸਾਡੇ ਸੂਬੇ ਦੀ ਖ਼ੁਸ਼ਹਾਲੀ ਦੇ ਪ੍ਰਤੀਕ ਹਨ, ਅਜਿਹੇ ਸਮਾਗਮਾਂ ਲਈ ਸਮੂਹ ਪ੍ਰਬੰਧਕ ਮੁਬਾਰਕਬਾਦ ਦੇ ਹੱਕਦਾਰ ਹਨ | ਉਨ੍ਹਾਂ ਕਿਹਾ ਅਜੋਕੀ ਨੌਜਵਾਨੀ ਨੂੰ ਨਸ਼ਿਆਂ ਤੋਂ ਲਾਂਭੇ ਹੋਣ ਵਾਸਤੇ ਖੇਡਾਂ ਵੱਲ ਉਤਸ਼ਾਹਿਤ ਹੋਣ ਦੀ ਲੋੜ ਹੈ, ਕਿਉਂਕਿ ਕਿਸੇ ਵੀ ਦੇਸ਼ ਦੀ ਸ਼ਨਾਖ਼ਤ ਨਰੋਏ ਸਮਾਜ ਦੀ ਸਿਰਜਣਾ ਨਾਲ ਹੀ ਹੈ, ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਆਪੋ-ਆਪਣੇ ਪਿੰਡਾਂ 'ਚੋਂ ਨਾਮਵਰ ਖਿਡਾਰੀ ਪੈਦਾ ਕਰੀਏ | ਅੰਤ 'ਚ ਸੰਗਤ ਅਤੇ ਪ੍ਰਬੰਧਕ ਵਿਸ਼ਵ ਪ੍ਰਸਿੱਧ ਆਵਾਜ਼ 'ਸਾਰੇਗਾਮਾਪਾ ਲਿਟਲ ਚੈਂਪ' ਹਰਸ਼ ਸਿਕੰਦਰ ਜਲੰਧਰ ਦੀਆਂ ਪ੍ਰਸਿੱਧ ਭੇਟਾਂ 'ਤੇ ਝੂਮੇ | ਪ੍ਰਧਾਨ ਹਿਮਾਂਸ਼ੂ ਪੁਰੀ, ਕਿ੍ਸ਼ ਭੱਲਾ, ਰਾਹੁਲ ਪੁਰੀ, ਸ਼ੁਭਮ ਪੁਰੀ, ਧੀਰਜ ਜੱਸਲ, ਸਕਸ਼ਮ ਪੁਰੀ, ਰਮਨ ਭੱਲਾ, ਓਮੇਸ਼ ਪੁਰੀ, ਮੋਹਿਤ ਖੋਸਲਾ, ਪਰਦੀਪ ਪੁਰੀ ਆਦਿ ਨੇ ਸਹਿਯੋਗੀ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਸਰਪੰਚ ਪਰਦੀਪ ਭੱਲਾ, ਸਾ. ਸਰਪੰਚ ਸੁਖਦੀਪ ਸਿੰਘ ਰਾਣਾ, ਨੰਬਰਦਾਰ ਹਰਕਿਰਪਾਲ ਸਿੰਘ, ਓਮ ਪ੍ਰਕਾਸ਼ ਭੱਲਾ, ਬਾਬਾ ਗੁਰਜੰਟ ਸਿੰਘ ਗੁ: ਮੰਜੀ ਸਾਹਿਬ ਭਰਤਗੜ੍ਹ, ਕੈਪ. ਹਰੀਅਵਤਾਰ ਸਿੰਘ, ਦੇਵ ਰਾਜ, ਸਾ. ਸਰਪੰਚ ਰਜਿੰਦਰ ਸਿੰਘ ਦਭੂੜ ਆਦਿ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਭੂਰੀਵਾਲਿਆਂ ਦੇ 24ਵੇਂ ਨਿਰਮਾਣ ਦਿਵਸ ਸਮਾਗਮ ਨੂੰ ਲੈ ਕੇ ਸੰਗਤਾਂ 'ਚ ਭਾਰੀ ਉਤਸ਼ਾਹ <br/> ਅਗਲੀ ਖ਼ਬਰ ਵਿਧਾਇਕ ਦਿਨੇਸ਼ ਚੱਢਾ ਨੇ ਡੂਮੇਵਾਲ ਵਿਖੇ ਆਧੁਨਿਕ ਖੇਡ ਸਟੇਡੀਅਮ ਦਾ ਕਰਵਾਇਆ ਕੰਮ ਆਰੰਭ <br/>
Ad Position 24