05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਰੋਟਰੀ ਕਲੱਬ ਬੰਗਾ ਨੇ ਬਾਬਾ ਗੋਲਾ ਸਕੂਲ ਵਿਖੇ ਹੈਂਡ ਵਾਸ਼ ਸਟੇਸ਼ਨ ਲਗਾਇਆ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਬੰਗਾ, 2 ਮਈ (ਧਰਮਵੀਰ ਪਾਲ)-ਰੋਟਰੀ ਕਲੱਬ ਬੰਗਾ ਗ੍ਰੀਨ ਸਮਾਜ ਸੇਵਾ ਦੀ ਲੜੀ ਨੂੰ ਅੱਗੇ ਤੋਰਦਿਆਂ ਅਤੇ ਲੋਕ ਭਲਾਈ ਦੇ ਕਾਰਜਾਂ ਨੂੰ ਨਿਰੰਤਰ ਜਾਰੀ ਰੱਖਦਿਆਂ ਰੋਟਰੀ ਡਿਸਟਿ੍ਕਟ 3070 ਤੋਂ ਗਲੋਬਲ ਗਰਾਂਟ ਰਾਹੀਂ ਪ੍ਰਾਪਤ ਹੋਏ ਪੰਜ ਹੈਂਡ ਵਾਸ਼ ਸਟੇਸ਼ਨਾਂ ਤੇ ਹੱਥ ਧੋਣ ਵਾਲੇ ਸਾਬਣ ਦੀਆਂ ਪੰਦਰਾਂ ਪੇਟੀਆਂ 'ਚੋਂ ਇਕ ਹੈਂਡ ਵਾਸ਼ ਸਟੇਸ਼ਨ ਤੇ ਤਿੰਨ ਪੇਟੀਆ ਸਾਬਣ ਦੀਆਂ ਨਾਲ ਬਾਬਾ ਗੋਲਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਲਗਾਇਆ | ਇਸ ਦਾ ਸ਼ੁੱਭ ਉਦਘਾਟਨ ਸਰਬਜੀਤ ਸਿੰਘ ਬੇਦੀ ਨੇ ਰਿਬਨ ਕੱਟ ਕੇ ਕੀਤਾ | ਇਸ ਮੌਕੇ ਉਨ੍ਹਾਂ ਬੱਚਿਆਂ ਨੂੰ ਹੱਥ ਧੋਣ ਦੀ ਮਹੱਤਤਾ, ਸਫਾਈ ਤੇ ਚੰਗੀ ਸਿਹਤ ਨਾਲ ਜੁੜੀ ਜਾਣਕਾਰੀ ਦਿੱਤੀ | ਇਸ ਮੌਕੇ ਕਲੱਬ ਪ੍ਰਧਾਨ ਦਿਲਬਾਗ ਸਿੰਘ ਬਾਗੀ, ਸ਼ਮਿੰਦਰ ਸਿੰਘ ਗਰਚਾ ਤੇ ਡਾ. ਬਲਵੀਰ ਕੁਮਾਰ ਨੇ ਸਾਂਝੇ ਤੌਰ 'ਤੇ ਕਲੱਬ ਦੀਆਂ ਸਮਾਜ ਸੇਵੀ ਸਰਗਰਮੀਆਂ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਰੋਟਰੀ ਕਲੱਬ ਬੰਗਾ ਗ੍ਰੀਨ ਸਿੱਖਿਆ, ਸਿਹਤ ਸੇਵਾਵਾਂ, ਵਾਤਾਵਰਨ ਸੰਭਾਲ, ਲੋੜਵੰਦਾਂ ਦੀ ਸਹਾਇਤਾ ਅਤੇ ਮਨੁੱਖਤਾ ਦੀ ਭਲਾਈ ਲਈ ਹਮੇਸ਼ਾਂ ਅੱਗੇ ਰਹਿੰਦਾ ਹੈ | ਸੀਨੀਅਰ ਲੈਕਚਰਾਰ ਬਿੰਦੂ ਕੈਂਥ ਨੇ ਕਲੱਬ ਦੇ ਮੈਂਬਰਾਂ ਤੇ ਹਾਜ਼ਰੀਨ ਨੂੰ ਜੀ ਆਇਆਂ ਆਖਿਆ | ਸਕੂਲ ਪਿ੍ੰਸੀਪਲ ਜਸਵਿੰਦਰ ਕੌਰ ਨੇ ਕਲੱਬ ਵਲੋਂ ਲਗਾਏ ਗਏ ਹੈਂਡ ਵਾਸ਼ ਸਟੇਸ਼ਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦਿਆਰਥੀਆਂ ਨੂੰ ਰੋਜ਼ਾਨਾ ਜੀਵਨ ਵਿੱਚ ਸਫਾਈ ਦੀ ਮਹੱਤਤਾ ਸਮਝਣ ਵਿੱਚ ਮਦਦ ਮਿਲੇਗੀ | ਇਸ ਮੌਕੇ ਐਡਵੋਕੇਟ ਰਾਮ ਤੀਰਥ, ਰਣਜੀਤ ਸਿੰਘ ਕੰਦੋਲਾ, ਸੁੱਖਵਿੰਦਰ ਸਿੰਘ ਧਾਮੀ, ਬਲਦੇਵ ਸਿੰਘ ਧੁਨੇ, ਰਣਵੀਰ ਸਿੰਘ ਰਾਣਾ, ਭੂਪੇਸ਼ ਕੁਮਾਰ ਅਤੇ ਹਰਪ੍ਰੀਤ ਸਿੰਘ ਸੈਣੀ ਸਮੇਤ ਹੋਰ ਮੈਂਬਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਸੰਤਾਂ ਨੇ ਮਨਾਇਆ ਮਈ ਦਿਵਸ ਅਗਲੀ ਖ਼ਬਰ ਰਾਜਾ ਸਾਹਿਬ ਪਬਲਿਕ ਸਕੂਲ ਝਿੰਗੜਾਂ ਵਿਖੇ ਮਜ਼ਦੂਰ ਦਿਵਸ ਨੂੰ ਸਮਰਪਿਤ ਸਮਾਗਮ ਕਰਵਾਇਆ
Ad Position 24