05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਖ਼ਾਲਸਾ ਸਕੂਲ ਨਵਾਂਸ਼ਹਿਰ ਵਿਖੇ ਫੁੱਟਬਾਲ ਰੈਜ਼ੀਡੈਂਸ਼ੀਅਲ ਅਕੈਡਮੀ ਲਈ ਟਰਾਇਲ 9 ਤੇ 10 ਨੂੰ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਨਵਾਂਸ਼ਹਿਰ, 2 ਮਈ (ਦੀਦਾਰ ਸਿੰਘ ਸ਼ੇਤਰਾ)-ਫੁੱਟਬਾਲ ਅਕੈਡਮੀ ਵਿੰਗ ਇਕ ਸਕੂਲ ਜਾਂ ਖੇਡ ਸੰਸਥਾ ਦਾ ਇਕ ਵਿਸ਼ੇਸ਼ ਭਾਗ ਹੁੰਦਾ ਹੈ ਜੋ ਵਿਦਿਆਰਥੀਆਂ ਨੂੰ ਫੁੱਟਬਾਲ ਦੀ ਖੇਡ ਵਿੱਚ ਸਿਖਲਾਈ ਦੇਣ ਲਈ ਸਮਰਪਿਤ ਹੁੰਦਾ ਹੈ | ਇਹ ਨੌਜਵਾਨ ਖਿਡਾਰੀਆਂ ਨੂੰ ਪੇਸ਼ੇਵਰ ਕੋਚਿੰਗ, ਆਧੁਨਿਕ ਸਹੂਲਤਾਂ ਤੇ ਉਨ੍ਹਾਂ ਦੇ ਹੁਨਰ ਨੂੰ ਵਿਕਸਤ ਕਰਨ ਦੇ ਮੌਕੇ ਪ੍ਰਦਾਨ ਕਰਦਾ ਹੈ | ਇਹ ਪ੍ਰਗਟਾਵਾ ਕਰਦਿਆਂ ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਵਿਦਿਆਰਥੀਆਂ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਜੇ. ਐਸ. ਐਫ਼. ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਵਿਖੇ ਮਾਪਿਆਂ, ਵਿਦਿਆਰਥੀਆਂ ਤੇ ਇਲਾਕੇ ਦੀ ਮੰਗ ਅਨੁਸਾਰ ਪੰਜਾਬ ਖੇਡ ਵਿਭਾਗ ਦੁਆਰਾ ਫੁੱਟਬਾਲ ਅਕੈਡਮੀ ਵਿੰਗ ਸਥਾਪਤ ਕੀਤਾ ਗਿਆ ਹੈ | ਇਸ ਦੇ ਟਰਾਇਲ 9 ਮਈ ਤੇ 10 ਮਈ ਨੂੰ ਸਵੇਰੇ 8.00 ਵਜੇ ਹੋਣੇ ਹਨ | ਜਿਹੜੇ ਵਿਦਿਆਰਥੀ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਅਕੈਡਮੀ (ਅੰਡਰ-17) ਵਿੱਚ ਰਹਿਣਾ ਚਾਹੁੰਦੇ ਹਨ ਉਹ ਆ ਕੇ ਆਪਣੇ ਟਰਾਇਲ ਦੇਣ ਅਤੇ ਆਪਣੇ ਨਾਲ ਦੇ ਸਾਥੀ ਵਿਦਿਆਰਥੀਆਂ ਨੂੰ ਵੀ ਉਤਸ਼ਾਹਿਤ ਕਰਨ | ਪਿ੍ੰਸੀਪਲ ਦਲਜੀਤ ਸਿੰਘ ਬੋਲਾ ਨੇ ਦੱਸਿਆ ਕਿ ਜੇ. ਐਸ. ਐਫ. ਐਚ. ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਨੂੰ ਪਹਿਲੀ ਵਾਰ ਫੁੱਟਬਾਲ ਦੀ ਰੈਜੀਡੈਂਸੀਅਲ ਅਕੈਡਮੀ/ਵਿੰਗ ਅਲਾਟ (ਅੰਡਰ-17) ਹੋਈ ਹੈ | ਉਨ੍ਹਾਂ ਦੱਸਿਆ ਕਿ ਸਾਰੇ ਜ਼ਿਲ੍ਹੇ (ਸ਼ਹੀਦ ਭਗਤ ਸਿੰਘ ਨਗਰ) ਵਿਚ ਕੋਈ ਵੀ ਫੁੱਟਬਾਲ ਦੀ ਰੈਜ਼ੀਡੈਂਸ਼ੀਅਲ ਵਿੰਗ ਨਹੀਂ ਹੈ | ਖ਼ਾਲਸਾ ਸਕੂਲ ਨੂੰ ਅੰਡਰ-17 ਦੇ ਖਿਡਾਰੀਆਂ ਲਈ 20 ਸੀਟਾਂ ਅਲਾਟ ਹੋਈਆਂ ਹਨ | ਵਿਦਿਆਰਥੀਆਂ ਨੂੰ ਸਿਖਲਾਈ ਦੇਣ ਲਈ ਯੋਗ ਕੋਚ ਨਿਯੁਕਤ ਕੀਤੇ ਗਏ ਹਨ, ਅਤੇ ਆਧੁਨਿਕ ਖੇਡ ਉਪਕਰਣ ਪ੍ਰਦਾਨ ਕੀਤੇ ਗਏ ਹਨ | ਅਕੈਡਮੀ ਵਿਦਿਆਰਥੀਆਂ ਨੂੰ ਆਲ ਇੰਡੀਆ ਫੁੱਟਬਾਲ ਫੈਡਰੇਸ਼ਨ ਵਰਗੇ ਸੰਗਠਨਾਂ ਅਧੀਨ ਜ਼ਿਲ੍ਹਾ ਅਤੇ ਰਾਜ ਪੱਧਰੀ ਮੁਕਾਬਲਿਆਂ ਲਈ ਵੀ ਤਿਆਰ ਕਰੇਗੀ | ਉਹਨਾਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਅੰਡਰ-14 ਦੇ ਖਿਡਾਰੀਆਂ ਲਈ ਵੀ ਰੈਜੀਡੈਂਸ਼ੀਅਲ ਅਕੈਡਮੀ ਦੀ ਮੰਗ ਕੀਤੀ ਗਈ ਹੈ | ਭਵਿੱਖ ਵਿਚ ਆਸ ਹੈ ਕਿ ਸਾਨੂੰ ਇਸ ਲਈ ਵੀ ਸੀਟਾਂ ਜਲਦੀ ਅਲਾਟ ਹੋ ਜਾਣਗੀਆਂ |
Ad Position 22
No active advertisement
ਪਿਛਲੀ ਖ਼ਬਰ ਸਿੱਧੀ ਬਿਜਾਈ ਕਿਸਾਨਾਂ ਲਈ ਬਿਹਤਰ ਵਿਕਲਪ-ਡਾ. ਮਾਹੀ ਅਗਲੀ ਖ਼ਬਰ ਡੇਰਾ ਭਰੋਮਜਾਰਾ ਵਿਖੇ ਸੰਤਾਂ ਨੇ ਮਨਾਇਆ ਮਈ ਦਿਵਸ
Ad Position 24