ਬੰਗਾ, 2 ਮਈ (ਧਰਮਵੀਰ ਪਾਲ)-ਥਾਂਦੀਆਂ ਤੇ ਖਮਾਚੋਂ ਪਿੰਡਾਂ ਨਾਲ ਸੰਬੰਧਤ ਖਮਾਚੋਂ ਕੋਆਪ੍ਰੇਟਿਵ ਬਹੁਮੰਤਵੀ ਖੇਤੀਬਾੜੀ ਸਹਿਕਾਰੀ ਸਭਾ ਲਿਮਟਿਡ ਦੀ ਚੋਣ ਪ੍ਰਕਿਰਿਆ ਸਫਲਤਾਪੂਰਵਕ ਹੋਈ | ਚੋਣ ਦੌਰਾਨ ਸਭਾ ਦੇ ਮੈਂਬਰਾਂ ਵਲੋਂ ਸਹਿਮਤੀ ਤੇ ਏਕਤਾ ਦਾ ਪ੍ਰਦਰਸ਼ਨ ਕਰਦਿਆਂ ਮਲਕੀਤ ਸਿੰਘ ਨੂੰ ਸਰਬਸੰਮਤੀ ਨਾਲ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਹੋਰ ਅਹੁਦੇਦਾਰਾਂ ਦੀ ਚੋਣ ਵੀ ਕੀਤੀ ਗਈ, ਜਿਸ 'ਚ ਹਰਭਜਨ ਕੌਰ ਸੀਨੀਅਰ ਮੀਤ ਪ੍ਰਧਾਨ, ਸੁਰਜੀਤ ਸਿੰਘ ਨੂੰ ਮੀਤ ਪ੍ਰਧਾਨ ਚੁਣਿਆ ਗਿਆ | ਸਭਾ ਦੇ ਮੈਂਬਰਾਂ ਵਜੋਂ ਨਿਰਮਲ ਸਿੰਘ, ਸਰਬਜੀਤ ਕੌਰ, ਪਿ੍ਥੀਪਾਲ, ਜਸਬੀਰ, ਰਾਮ, ਪ੍ਰੇਮ ਲਾਲ, ਕਮਲਜੀਤ ਕੁਮਾਰ, ਪਰਵੀਨ ਕੁਮਾਰ ਤੇ ਮਹਿੰਦਰ ਸਿੰਘ ਦੀ ਚੋਣ ਕੀਤੀ ਗਈ | ਚੁਣੇ ਗਏ ਅਹੁਦੇਦਾਰਾਂ ਨੇ ਸਭਾ ਦੇ ਵਿਕਾਸ, ਕਿਸਾਨਾਂ ਦੀ ਭਲਾਈ ਤੇ ਸਹਿਕਾਰੀ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਮਿਲਜੁਲ ਕੇ ਕੰਮ ਕਰਨ ਦਾ ਵਿਸ਼ਵਾਸ ਦਿਵਾਇਆ | ਇਸ ਮੌਕੇ ਮਲਕੀਤ ਸਿੰਘ ਪ੍ਰਧਾਨ ਨੇ ਕਿਹਾ ਕਿ ਜੋ ਜ਼ਿੰਮੇਵਾਰੀ ਮੈਨੂੰ ਦਿੱਤੀ ਗਈ ਉਹ ਮੈਂ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ | ਇਸ ਮੌਕੇ ਹਰਜਿੰਦਰ ਸਿੰਘ ਰੰਧਾਵਾ ਸਕੱਤਰ, ਕਿ੍ਸ਼ਨ ਲਾਲ, ਪਿੰਕਾ ਕੈਸ਼ੀਅਰ, ਕੁਲਵਰਨ ਸਿੰਘ ਗਿੱਲ ਸਾਬਕਾ ਸਰਪੰਚ ਥਾਂਦੀਆਂ, ਰੇਸ਼ਮ ਸਿੰਘ ਥਾਂਦੀ, ਬਲਬੀਰ ਰਾਮ, ਬਲਵੀਰ ਸਿੰਘ, ਹਰਬੰਸ ਲਾਲ ਪੰਚ ਸਮੇਤ ਹੋਰ ਪਿੰਡ ਵਾਸੀਆਂ ਮੌਜੂਦ ਸਨ |