13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਡਰਾਈਵਰਾਂ ਤੇ ਦਰਜਾ ਚਾਰ ਕਰਮਚਾਰੀਆਂ ਦਾ ਕੀਤਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 04-05-2026
ਸ੍ਰੀ ਚਮਕੌਰ ਸਾਹਿਬ, 3 ਮਈ (ਜਗਮੋਹਣ ਸਿੰਘ ਨਾਰੰਗ)- ਨਜ਼ਦੀਕੀ ਪਿੰਡ ਬਸੀ ਗੁੱਜਰਾਂ ਦੀ ਕੰਗ ਯਾਦਗਾਰੀ ਦਿਹਾਤੀ ਸਿੱਖਿਆ-ਸੰਸਥਾ ਅਤੇ ਡਰੀਮ ਲੈਂਡ ਪਬਲਿਕ ਸਕੂਲ ਵਿਖੇ ਮਨਾਏ ਗਏ ਮਜ਼ਦੂਰ ਦਿਵਸ 'ਤੇ ਸੰਸਥਾਵਾਂ ਦੀਆਂ ਸਫ਼ਾਈ ਕਰਮਚਾਰਨਾਂ ਤੇ ਬੱਸਾਂ ਦੇ ਡਰਾਈਵਰਾਂ ਦਾ ਸਨਮਾਨ ਕੀਤਾ ਗਿਆ | ਇਸ ਤੋਂ ਪਹਿਲਾਂ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸਵਰਨ ਸਿੰਘ ਭੰਗੂ ਨੇ ਦੱਸਿਆ ਕਿ ਇਸ ਦਿਨ ਦਾ ਇਤਿਹਾਸ ਬੇਹੱਦ ਜ਼ਬਰਦਸਤ ਹੈ, ਜਿਸਦੀ ਬਦੌਲਤ ਦੁਨੀਆ ਭਰ ਵਿਚ ਮਜ਼ਦੂਰਾਂ ਲਈ ਪ੍ਰਤੀ ਦਿਨ 8 ਘੰਟੇ ਕੰਮ ਕਰਨਾ ਯਕੀਨੀ ਬਣਿਆ ਸੀ | ਗੁਰਪ੍ਰੀਤ ਸਿੰਘ ਨੇ ਮਜ਼ਦੂਰ ਵਰਗ ਦੀ ਵਡਿਆਈ ਵਜੋਂ ਕਵਿਤਾ ਪੜ੍ਹੀ | ਇਸ ਮੌਕੇ ਪਿ੍ੰਸੀਪਲ ਕਰਨਜੋਤ ਕੌਰ, ਜੀਵ ਵਿਗਿਆਨ ਦੀ ਲੈਕਚਰਾਰ ਬੇਅੰਤ ਕੌਰ, ਹਰਵੀਰ ਨਾਨਕ, ਗੁਰਪ੍ਰੀਤ ਸਿੰਘ, ਨਰਿੰਦਰ ਸਿੰਘ, ਗਗਨਪ੍ਰੀਤ ਕੌਰ, ਪ੍ਰਾਇਮਰੀ ਵਿੰਗ ਦੀ ਇੰਚਾਰਜ ਬੇਅੰਤ ਕੌਰ, ਨਿਰਮਲ ਸਿੰਘ, ਰਣਧੀਰ ਸਿੰਘ, ਕਰਮਜੀਤ ਸਿੰਘ, ਰਣਜੀਤ ਸਿੰਘ, ਗੁਰਚਰਨ ਸਿੰਘ, ਲਖਵਿੰਦਰ ਕੌਰ, ਪਿੰਕੀ ਰਾਣੀ, ਸਤਵਿੰਦਰ ਕੌਰ, ਹਰਪ੍ਰੀਤ ਕੌਰ, ਗੁਰਪ੍ਰੀਤ ਕੌਰ, ਸੁਖਜਿੰਦਰ ਕੌਰ, ਜਸਵੀਰ ਕੌਰ, ਕਿਰਨਦੀਪ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਝਾਂਡੀਆਂ ਕਲਾਂ ਦੇ ਸਰਕਾਰੀ ਸਕੂਲ ਕਸਾਣਾ ਵਿਖੇ ਹੁਨਰ ਵਿਕਾਸ ਕੈਂਪ ਲਗਾਇਆ <br/> ਅਗਲੀ ਖ਼ਬਰ ਟਿੱਬਾ ਨੰਗਲ ਕਾਲਜ ਵਿਖੇ ਵਿਦਿਆਰਥਣਾਂ ਨੂੰ ਨਿੱਘੀ ਵਿਦਾਇਗੀ ਪਾਰਟੀ ਦਿੱਤੀ <br/>
Ad Position 24