21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ਼ੁਕਰਾਨਾ ਯਾਤਰਾ ਤਹਿਤ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਭਰਤਗੜ੍ਹ ਪੁੱਜੇ ਮੁੱਖ ਮੰਤਰੀ ਭਗਵੰਤ ਮਾਨ <br/>

Ad Position 21
No active advertisement
ਕੈਬਨਿਟ ਮੰਤਰੀ ਬੈਂਸ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਰਹੇ ਮੌਜੂਦ <br/> 07-05-2026
ਭਰਤਗੜ੍ਹ (ਰੂਪਨਗਰ), 6 ਮਈ (ਜਸਬੀਰ ਸਿੰਘ ਬਾਵਾ)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਆਰੰਭੀ ਸ਼ੁਕਰਾਨਾ ਯਾਤਰਾ ਦੌਰਾਨ ਸਖ਼ਤ ਸੁਰੱਖਿਆ ਪ੍ਰਬੰਧਾਂ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਖੇਤਰੀ ਪਿੰਡਾਂ ਦੇ ਵਸਨੀਕਾਂ, ਮੁਹਤਬਰਾਂ ਨੂੰ ਮਿਲਣ ਭਰਤਗੜ੍ਹ ਦੇ ਬੱਸ ਅੱਡੇ 'ਤੇ ਪੁੱਜੇ | ਇਥੇ ਭਰਵੇਂ ਜਨਤਕ ਇਕੱਠ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਇਹ ਕਾਨੂੰਨ ਨਹੀਂ ਬਣਾਇਆ, ਸਗੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਖ਼ਸ਼ਿਸ਼ ਨੇ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਸੋਧ ਬਿੱਲ, 2026 ਨਵੇਂ ਕਾਨੂੰਨ ਦੀ ਸੁਮੱਤ ਦੇ ਕੇ ਸਾਥੋਂ ਸੇਵਾ ਲਈ ਹੈ, ਇਸ ਦੇ ਸ਼ੁਕਰਾਨੇ ਵਜੋਂ ਸ਼ੁਕਰਾਨਾ ਯਾਤਰਾ ਦਾ ਆਗਾਜ਼ ਕੀਤਾ ਹੈ | ਉਨ੍ਹਾਂ ਕਿਹਾ ਕਿ ਅੱਜ ਅਕਾਲ ਤਖ਼ਤ ਸ੍ਰੀ ਅੰਮਿ੍ਤਸਰ ਸਾਹਿਬ ਪੁੱਜਾਂਗੇ, 9 ਮਈ ਨੂੰ ਸ਼ੁਕਰਾਨਾ ਯਾਤਰਾ ਸੰਪੂਰਨ ਹੋਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਸਮੂਹ ਲੁਕਾਈ ਨਵੇਂ ਕਾਨੂੰਨ ਦਾ ਸਵਾਗਤ ਕਰ ਰਹੀ ਹੈ ਪਰ ਜਿਨ੍ਹਾਂ ਨੇ ਲੰਘੇ ਸਮੇਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੁਆਇਆ ਹੈ, ਉਹ ਇਸ ਕਾਨੂੰਨ ਦਾ ਵਿਰੋਧ ਕਰ ਰਹੇ ਹਨ | ਭਰਤਗੜ੍ਹ 'ਚ ਪਾਰਟੀ ਨੇਤਾਵਾਂ ਤੇ ਪੰਚਾਇਤੀ ਨੁਮਾਇੰਦਿਆਂ ਨੇ ਮੁੱਖ ਮੰਤਰੀ ਨੂੰ ਸਿਰੋਪਾਓ ਦੀ ਬਖ਼ਸ਼ਿਸ਼ ਕੀਤੀ | ਇਸ ਦੌਰਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਡਿਪਟੀ ਕਮਿਸ਼ਨਰ ਅਦਿੱਤਿਆ ਡੇਚਲਵਾਲ, ਜ਼ਿਲ੍ਹਾ ਪੁਲਿਸ ਮੁਖੀ ਮਨਿੰਦਰ ਸਿੰਘ ਰੂਪਨਗਰ, ਵਧੀਕ ਡਿਪਟੀ ਕਮਿਸ਼ਨਰ ਚੰਦਰ ਜੋਤੀ ਸਿੰਘ, ਸਰਪੰਚ ਪਰਦੀਪ ਭੱਲਾ, ਸਰਪੰਚ ਦਲਵਿੰਦਰ ਕੌਰ, ਸਰਪੰਚ ਪੂਨਮ ਬੈਂਸ, ਸਰਪੰਚ ਪਰਮਜੀਤ ਕੌਰ ਆਲੋਵਾਲ, ਸਰਪੰਚ ਕਮਲਜੀਤ ਕੌਰ, ਸਰਪੰਚ ਰਜਨੀ ਢੇਲਾਬੜ, ਸਰਪੰਚ ਬਲਜਿੰਦਰ ਕੌਰ, ਸਰਪੰਚ ਦੀਦਾਰ ਸਿੰਘ ਬੇਲੀ, ਸਰਪੰਚ ਸਰੋਜ ਰਾਣੀ, ਸਰਪੰਚ ਸੋਹਣ ਮੁਹੰਮਦ, ਸਰਪੰਚ ਜਸਵੀਰ ਕੌਰ, ਸਰਪੰਚ ਲਖਵੀਰ ਸਿੰਘ ਸੈਣੀ, ਸਰਪੰਚ ਕਮਲਜੀਤ ਕੌਰ ਸਰਸਾ ਨੰਗਲ, ਸਰਪੰਚ ਕਰਤਾਰ ਸਿੰਘ ਕੋਟਬਾਲਾ, ਸਰਪੰਚ ਮੋਹਣ ਸਿੰਘ ਆਸਪੁਰ, ਸਰਪੰਚ ਪੂਨਮ ਦੇਵੀ, ਸੁਖਜਿੰਦਰ ਸਿੰਘ ਭਾਓਵਾਲ, ਜੁਝਾਰ ਸਿੰਘ ਮੁਲਤਾਨੀ, ਬੀਬੀ ਹਰਵਿੰਦਰ ਕੌਰ ਕੋਟਬਾਲਾ, ਰਾਣੀ ਰਣਜੀਤ ਕੌਰ, ਮਨਜਿੰਦਰ ਸਿੰਘ ਗਿੱਲ, ਹਰਮਿੰਦਰ ਸਿੰਘ ਸੈਣੀ, ਸਤਨਾਮ ਸਿੰਘ ਆਸਪੁਰ, ਭੁਪਿੰਦਰ ਕੌਰ ਗਿੱਲ, ਜੈਲਦਾਰ ਗੁਰਜੀਵਨ ਸਿੰਘ, ਕੈਪ. ਹਰੀਅਵਤਾਰ ਸਿੰਘ, ਨੰਬਰਦਾਰ ਹਰਕਿਰਪਾਲ ਸਿੰਘ, ਲਵਪ੍ਰੀਤ ਸਿੰਘ, ਅਮਨ ਬੇਲੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ 'ਅਜੀਤ' ਉਪ ਦਫ਼ਤਰ ਰੂਪਨਗਰ ਦੇ ਇੰਚਾਰਜ ਸਤਨਾਮ ਸਿੰਘ ਸੱਤੀ ਨਾਲ ਕੀਤਾ ਅਗਲੀ ਖ਼ਬਰ ਸਹਿਕਾਰੀ ਬੈਂਕਾਂ 'ਚੋਂ ਵਧਾਏ ਹੱਦ ਕਰਜ਼ੇ ਨਾ ਮਿਲਣ ਕਾਰਨ ਕਿਸਾਨ ਪ੍ਰੇਸ਼ਾਨ <br/>
Ad Position 24