21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸ੍ਰੀ ਚਮਕੌਰ ਸਾਹਿਬ ਦੀਆਂ ਮੰਡੀਆਂ 'ਚ ਲਿਫ਼ਟਿੰਗ ਦੀ ਸਮੱਸਿਆ ਬਰਕਰਾਰ <br/>

Ad Position 21
No active advertisement
ਅਜੀਤ ਡੈਸਕ 07-05-2026
ਸ੍ਰੀ ਚਮਕੌਰ ਸਾਹਿਬ, 6 ਮਈ (ਜਗਮੋਹਣ ਸਿੰਘ ਨਾਰੰਗ)- ਸਥਾਨਕ ਅਨਾਜ ਮੰਡੀ ਵਿਚ ਕਣਕ ਦੀ ਆਮਦ ਭਾਵੇਂ ਬੰਦ ਹੋ ਚੁੱਕੀ ਹੈ ਤੇ ਇਸ ਵਰ੍ਹੇ ਸ੍ਰੀ ਚਮਕੌਰ ਸਾਹਿਬ ਅਤੇ ਇਸ ਦੀਆਂ ਸਹਾਇਕ ਮੰਡੀਆਂ ਬੇਲਾ, ਹਾਫਿਜ਼ਾਬਾਦ, ਬਸੀ ਗੁੱਜਰਾਂ, ਸਲ੍ਹੋਮਾਜਰਾ, ਗੱਗੋਂ ਵਿਚ 4 ਲੱਖ 58 ਹਜ਼ਾਰ 680 ਕੁਇੰਟਲ ਕਣਕ ਦੀ ਖ਼ਰੀਦ ਵੱਖ ਵੱਖ ਖ਼ਰੀਦ ਏਜੰਸੀਆਂ ਵਲੋਂ ਕੀਤੀ ਜਾ ਚੁੱਕੀ ਹੈ ਜਿਸ ਵਿਚੋਂ ਅਜੇ 2 ਲੱਖ ਕੁਇੰਟਲ ਦੇ ਕਰੀਬ ਕਣਕ ਇਨ੍ਹਾਂ ਮੰਡੀਆਂ ਵਿਚ ਚੁਕਾਈ ਦੀ ਇੰਤਜ਼ਾਰ ਵਿਚ ਹੈ | ਪਿਛਲੇ ਕਈ ਵਰਿ੍ਹਆਂ ਤੋਂ ਲਿਫ਼ਟਿੰਗ ਦੀ ਸਮੱਸਿਆ ਇੱਥੋਂ ਦੀਆਂ ਮੰਡੀਆਂ ਵਿਚ ਚੱਲ ਰਹੀ ਹੈ ਪਰ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਕੱਢਿਆ ਗਿਆ | ਮੰਡੀ ਵਿਚ ਆੜ੍ਹਤੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਡੇ ਵਲੋਂ ਖ਼ਰੀਦੀ ਕਣਕ ਦੀ ਸਾਨੂੰ 72 ਘੰਟਿਆਂ ਚੌਕੀਦਾਰੀ ਕਰਨੀ ਪੈਂਦੀ ਹੈ, ਇਸ ਦੌਰਾਨ ਘਟੀ, ਨੁਕਸਾਨੀ ਫ਼ਸਲ ਦਾ ਜ਼ਿੰਮੇਵਾਰ ਆੜ੍ਹਤੀਆਂ ਨੂੰ ਹੀ ਬਣਾਇਆ ਜਾਂਦਾ ਹੈ | ਆੜ੍ਹਤੀਆਂ ਨੇ ਕਿਹਾ ਕਿ ਲਿਫ਼ਟਿੰਗ ਦੇ ਸਰਕਾਰੀ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ | ਇਸ ਸੰਬੰਧੀ ਜਦੋਂ ਮਾਰਕੀਟ ਕਮੇਟੀ ਦੇ ਦਫ਼ਤਰ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਠੇਕੇਦਾਰ ਨੂੰ ਲਿਫ਼ਟਿੰਗ ਤੇਜ਼ ਕਰਨ ਦੇ ਜਾਰੀ ਕੀਤੇ ਨੋਟਿਸ ਤੋਂ ਬਾਅਦ ਹੁਣ ਲਿਫ਼ਟਿੰਗ ਵਿਚ ਤੇਜ਼ ਲਿਆਂਦੀ ਗਈ ਹੈ ਤੇ ਕੁੱਝ ਦਿਨਾਂ ਵਿਚ ਕਣਕ ਚੁੱਕ ਲਈ ਜਾਵੇਗੀ | ਉੱਧਰ ਜਾਣਕਾਰੀ ਅਨੁਸਾਰ ਸ੍ਰੀ ਚਮਕੌਰ ਸਾਹਿਬ ਦੀ ਮੰਡੀ ਵਿਚ 62666 ਕੁਇੰਟਲ, ਬੇਲਾ ਮੰਡੀ ਵਿਚ ਇੱਕ ਲੱਖ ਦੇ ਕਰੀਬ ਕੁਇੰਟਲ, ਬਸੀ ਗੁੱਜਰਾਂ 'ਚ 11270 ਕੁਇੰਟਲ, ਹਾਫਿਜ਼ਾਬਾਦ 9150, ਗੱਗੋ 10000 ਦੇ ਕਰੀਬ ਕੁਇੰਟਲ ਚੁਕਾਈ ਲਈ ਖੁੱਲੇ੍ਹ ਅਸਮਾਨੀ ਪਈ ਹੈ |

Ad Position 22
No active advertisement
ਪਿਛਲੀ ਖ਼ਬਰ ਸੂਰੀਨਾਮ ਵਿਖੇ ਮਹਾਤਮਾ ਗਾਂਧੀ ਦੇ ਬੁੱਤ 'ਤੇ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਦੇਸ਼ ਮੰਤਰੀ ਐਸ. ਜੈਸ਼ੰਕਰ | ਜੈਸ਼ੰਕਰ ਤਿੰ... ਅਗਲੀ ਖ਼ਬਰ ਪੰਜਾਬ ਦੀ ਜ਼ਮੀਨ ਤੇ ਨੌਕਰੀ ਸਿਰਫ਼ ਪੰਜਾਬੀਆਂ ਲਈ ਰਾਖਵੀਂ ਕੀਤੀ ਜਾਵੇ: ਕਨਵੀਨਰ ਗੌਰਵ ਰਾਣਾ <br/>
Ad Position 24