15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

'ਵਿਸ਼ਵ ਰੈੱਡ ਕਰਾਸ' ਦਿਵਸ ਮਨਾਇਆ <br/>

Ad Position 21
No active advertisement
ਅਜੀਤ ਡੈਸਕ 09-05-2026
ਰੂਪਨਗਰ, 8 ਮਈ (ਯਸ਼ਵੰਤ ਬੱਸੀ)- ਸਿਹਤ ਵਿਭਾਗ ਰੋਪੜ ਅਤੇ ਰੈੱਡ ਕਰਾਸ ਵਲੋਂ ਵਿਸ਼ਵ ਥੈਲੇਸੀਮੀਆ ਦਿਵਸ ਤੇ ਵਿਸ਼ਵ ਰੈੱਡ ਕਰਾਸ ਦਿਵਸ ਮੌਕੇ ਸਿਵਲ ਹਸਪਤਾਲ ਰੋਪੜ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਕੈਂਪ ਦਾ ਰਸਮੀ ਉਦਘਾਟਨ ਸਿਵਲ ਸਰਜਨ ਰੂਪਨਗਰ ਡਾ. ਰਮਨ ਗੁਪਤਾ ਵਲੋਂ ਕੀਤਾ ਗਿਆ | ਇਸ ਮੌਕੇ ਖ਼ੂਨਦਾਨੀਆਂ ਨੂੰ ਸਰਟੀਫਿਕੇਟ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਖ਼ੂਨਦਾਨ ਕੈਂਪ ਵਿਚ ਲੋਕਾਂ ਵਲੋਂ ਸਵੈ ਇੱਛਾ ਨਾਲ ਖ਼ੂਨਦਾਨ ਕੀਤਾ ਗਿਆ ਤੇ ਕੈਂਪ ਦੌਰਾਨ 25 ਯੂਨਿਟ ਖ਼ੂਨ ਇਕੱਠਾ ਕੀਤਾ ਗਿਆ | ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਥੈਲੇਸੀਮੀਆ ਇੱਕ ਜੈਨੇਟਿਕ ਬਿਮਾਰੀ ਹੈ ਜਿਸ ਨਾਲ ਪੀੜਤ ਵਿਅਕਤੀ ਵਿਚ ਖੂਨ ਦੇ ਲਾਲ ਸੈੱਲ ਬਣਾਉਣ ਦੀ ਸਮਰੱਥਾ ਘੱਟ ਜਾਂ ਖਤਮ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਇਸ ਬਿਮਾਰੀ ਦੀ ਰੋਕਥਾਮ ਲਈ ਵਿਆਹ ਤੋਂ ਪਹਿਲਾਂ ਵਿਆਹਯੋਗ ਲੜਕੇ ਤੇ ਲੜਕੀਆਂ ਨੂੰ ਆਪਣਾ ਬਲੱਡ ਟੈੱਸਟ ਜ਼ਰੂਰ ਕਰਵਾਉਣਾ ਚਾਹੀਦਾ ਹੈ | ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫ਼ਸਰ ਡਾ. ਨਵਰੂਪ ਕੌਰ, ਡਾ. ਹਰਲੀਨ ਕੌਰ, ਨੂੰ ਪੈਥੋਲੋਜਿਸਟ ਡਾ. ਤਰੁਣਦੀਪ ਕੌਰ, ਰੈੱਡ ਕਰਾਸ ਤੋਂ ਯਾਦਵਿੰਦਰ ਸਿੰਘ, ਟੈਕਨੀਕਲ ਸੁਪਰਵਾਈਜ਼ਰ ਬਲੱਡ ਸੈਂਟਰ ਅਮਨਦੀਪ, ਜਸਪ੍ਰੀਤ ਕੌਰ, ਐਮ.ਐਲ.ਟੀ. ਭੁਪਿੰਦਰ ਕੌਰ, ਐਮ.ਐਲ.ਟੀ. ਅਮਨਦੀਪ ਸਿੰਘ, ਐਮ.ਐਲ.ਟੀ., ਮਨਜੀਤ ਕੌਰ, ਕਾਉਂਸਲਰ, ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ ਤੇ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਫ਼ਰੀਦਕੋਟ ਸ਼ਹਿਰ 'ਚ ਲੱਗੇ ਹਰ ਪਾਸੇ ਕੂੜੇ ਦੇ ਢੇਰ, ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸ਼ਹੀਦੀ ਪੁਰਬ ਨੂੰ ਸਮਰਪਿਤ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੀ ਲੜੀ ਹੋਈ ਸਮਾਪਤ <br/>
Ad Position 24