12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-05-2026

ਅੰਨ੍ਹੇਵਾਹ ਹੋ ਰਹੀ ਨਾਜਾਇਜ਼ ਮਾਈਨਿੰਗ ਨੇ ਚੌਗਿਰਦੇ ਦਾ ਘਾਣ ਕੀਤਾ-ਸੁਖਦੇਵ ਸਿੰਘ

Ad Position 21
No active advertisement
ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ, ਰੋਟੇਰੀਅਨ ਪਰਦੀਪ ਸੋਨੀ, ਡਾ. ਰਵਿੰਦਰ ਦੀਵਾਨ, ਰਾਜ ਸਿੰਘ ਪੱਤਰਕਾਰਾਂ ਨੂੰ ਸੰਬੋਧਨ ਕਰਨ ਸਮੇਂ | <br/> 09-05-2026
ਨੰਗਲ, 8 ਮਈ (ਗੁਰਪ੍ਰੀਤ ਸਿੰਘ ਗਰੇਵਾਲ)- 'ਐਨ.ਜੀ.ਟੀ. ਦੀਆਂ ਸਖ਼ਤ ਹਿਦਾਇਤਾਂ ਦੇ ਬਾਵਜੂਦ ਸਵਾਂ ਨਦੀ ਅਤੇ ਹੋਰਨੀ ਥਾਈਾ ਹੋ ਰਹੀ ਨਜਾਇਜ਼ ਮਾਈਨਿੰਗ ਨੇ ਇਲਾਕੇ ਦਾ ਚੌਗਿਰਦਾ ਸੰਤੁਲਨ ਹੀ ਨਹੀਂ ਵਿਗਾੜਿਆ ਸਗੋਂ ਅਪਰਾਧ ਨੂੰ ਵੀ ਹੱਲਾਸ਼ੇਰੀ ਦਿੱਤੀ ਹੈ', ਇਹ ਵਿਚਾਰ ਪੰਜਾਬ ਕਾਂਗਰਸ ਦੇ ਬੁਲਾਰੇ ਸੁਖਦੇਵ ਸਿੰਘ, ਰੋਟੇਰੀਅਨ ਪਰਦੀਪ ਸੋਨੀ, ਡਾ. ਰਵਿੰਦਰ ਦੀਵਾਨ, ਰਾਜ ਸਿੰਘ, ਪਰਤਾਪ ਸੈਣੀ, ਦਿਲਬਾਗ ਸਿੰਘ ਚੰਦੇਲ ਨੇ ਇਕ ਪੱਤਰਕਾਰ ਸੰਮੇਲਨ ਦੌਰਾਨ ਪ੍ਰਗਟ ਕੀਤੇ | ਖੇੜਾ, ਕਲਮੋਟ, ਸੁਆੜਾ, ਭਲਾਣ, ਹਰਸਾ ਬੇਲਾ, ਅਗੰਮਪੁਰ ਆਦਿ ਥਾਵਾਂ ਤੋਂ ਹਰ ਰੋਜ਼ ਹਜ਼ਾਰਾਂ ਟਿੱਪਰ ਨਿਕਲ ਰਹੇ ਹਨ ਤੇ ਵੱਡੀ ਗਿਣਤੀ 'ਚ ਟਿੱਪਰਾਂ ਦੀਆਂ ਨੰਬਰ ਪਲੇਟਾਂ ਵੀ ਨਹੀਂ ਹਨ | ਅਸੀਂ ਜਨ ਚੇਤਨਾ ਮੰਚ ਵਲੋਂ ਨਜਾਇਜ਼ ਮਾਈਨਿੰਗ ਦਾ ਮੁੱਦਾ ਨਿਰੰਤਰ ਉਠਾਵਾਂਗੇਂ | ਸੁਖਦੇਵ ਸਿੰਘ ਨੇ ਸਪਸ਼ਟ ਕੀਤਾ ਕਿ ਜਨ ਚੇਤਨਾ ਮੰਚ ਕਾਂਗਰਸ ਪਾਰਟੀ ਵਿਰੁੱਧ ਜਾਂ ਵੱਖਰਾ ਫਰੰਟ ਨਹੀਂ ਕਿਉਂਕਿ ਇਸ 'ਚ ਸ਼ਾਮਿਲ ਆਗੂ ਕਾਂਗਰਸੀ ਵਿਚਾਰਧਾਰਾ ਦੇ ਹਨ | ਇੱਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਹਾਈ ਕਮਾਂਡ ਤੋਂ ਮੰਗ ਕਰਦੇ ਹਾਂ ਕਿ 2027 'ਚ ਵਿਧਾਨ ਸਭਾ ਟਿੱਕਟ ਲੋਕਲ ਉਮੀਦਵਾਰ ਨੂੰ ਦਿੱਤੀ ਜਾਵੇ | ਪੈਰਾਸ਼ੂਟ ਰਾਹੀਂ ਉਤਰਿਆ ਉਮੀਦਵਾਰ ਇਲਾਕੇ ਦਾ ਭਲਾ ਨਹੀਂ ਕਰ ਸਕਦਾ | ਜਨ ਚੇਤਨਾ ਮੰਚ ਨਿਧੱੜਕ ਲੀਡਰ ਗੌਰਵ ਰਾਣਾ ਤੇ ਐਡਵੋਕੇਟ ਪਰਮਜੀਤ ਪੰਮਾ ਦੇ ਨਾਲ ਹੈ ਜਿਹੜੇ ਨਿਰੰਤਰ ਹਿਮਾਚਲ ਐਂਟਰੀ ਟੈਕਸ ਵਿਰੁੱਧ ਸੰਘਰਸ਼ ਕਰ ਰਹੇ ਹਨ | ਨੇੜ ਭਵਿੱਖ 'ਚ ਹੋਣ ਵਾਲੀਆਂ ਨੰਗਲ ਨਗਰ ਕੌਂਸਲ ਬਾਰੇ ਸੁਖਦੇਵ ਸਿੰਘ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੂੰ ਬੇਨਤੀ ਹੈ ਕਿ ਟਿੱਕਟਾਂ ਅਸਲੀ ਕਾਂਗਰਸੀਆਂ ਨੂੰ ਹੀ ਦਿੱਤੀਆਂ ਜਾਣ | ਪੱਤਰਕਾਰ ਸੰਮੇਲਨ 'ਚ ਬੀ.ਬੀ.ਐਮ.ਬੀ. ਦੇ ਸੇਵਾ ਮੁਕਤ ਕਾਰਜਕਾਰੀ ਇੰਜੀਨੀਅਰ ਰਮੇਸ਼ ਕੁਮਾਰ, ਇੰਟਕ ਆਗੂ ਕਸ਼ਮੀਰੀ ਲਾਲ, ਉਮ ਪ੍ਰਕਾਸ਼, ਤਿਲਕ ਰਾਜ, ਕੇ.ਐਲ. ਬੁੱਧੀਰਾਜਾ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮੇਜਰ ਅੰਜੂ ਬਾਲਾ ਸਿੰਘ ਵਲੋਂ ਕੌਮੀ ਪ੍ਰਧਾਨ ਲਾਲ ਸਿੰਘ ਆਰਿਆ ਅਤੇ ਸੰਗਠਨ ਮਹਾਮੰਤਰੀ ਮੰਥਰੀ ਸ੍ਰੀਨਿਵਾਸਲੂ ਨਾਲ ਮੁਲਾਕਾਤ... ਅਗਲੀ ਖ਼ਬਰ ਲੋਕਤੰਤਰੀ ਪ੍ਰਕਿਰਿਆ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਹੀ ਹੈ ਆਮ ਆਦਮੀ ਪਾਰਟੀ: ਡਾ. ਸੁਭਾਸ਼ ਸ਼ਰਮਾ <br/>
Ad Position 24