13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

20 ਕੁਇੰਟਲ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਕੰਪਨੀ ਦੇ 2 ਕਰਮਚਾਰੀਆਂ ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 13-05-2026
ਜ਼ੀਰਕਪੁਰ, 12 ਮਈ (ਮਨਿੰਦਰ ਸਿੰਘ)-ਜ਼ੀਰਕਪੁਰ ਪੁਲਿਸ ਨੇ ਇਕ ਕੰਪਨੀ ਦੇ ਦੋ ਕਰਮਚਾਰੀਆਂ ਵਿਰੁੱਧ ਐਰੋਸਿਟੀ ਦੇ ਐਚ ਬਲਾਕ 'ਚ ਚੱਲ ਰਹੇ ਇਕ ਪ੍ਰਾਜੈਕਟ ਦੀ ਸਾਈਟ ਤੋਂ ਲਗਭਗ 20 ਕੁਇੰਟਲ ਸਰੀਆ ਚੋਰੀ ਕਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਹੈ | ਇਸ ਸੰਬੰਧ 'ਚ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਸੁਰੱਖਿਆ ਅਧਿਕਾਰੀ ਗੁਰਮੇਲ ਸਿੰਘ ਨੇ ਕਿਹਾ ਕਿ ਉਸ ਦੀ ਕੰਪਨੀ ਐਰੋਸਿਟੀ ਦੇ ਐਚ ਬਲਾਕ 'ਚ ਇਕ ਪ੍ਰਾਜੈਕਟ ਸੰਬੰਧੀ ਨਿਰਮਾਣ ਦਾ ਕੰਮ ਕਰ ਰਹੀ ਹੈ | ਉਨ੍ਹਾਂ ਦੱਸਿਆ ਕਿ 26 ਅਪ੍ਰੈਲ ਨੂੰ ਰਾਤ ਦੇ 9 ਵਜੇ ਦੇ ਕਰੀਬ ਕੰਪਨੀ ਦੇ ਸਿਵਲ ਸੁਪਰਵਾਈਜ਼ਰ ਰਣਵੀਰ ਸਿੰਘ ਨੇ 18 ਤੋਂ 20 ਕੁਇੰਟਲ ਸਰੀਆ ਕਿਰਾਏ ਦੇ ਟਰੈਕਟਰ-ਟਰਾਲੀ 'ਚ ਲੋਡ ਕੀਤਾ ਅਤੇ ਆਪਣੇ ਸਾਥੀ ਰਮਾਕਾਂਤ ਸ਼ਾਹ ਨਾਲ ਸਾਈਟ ਤੋਂ ਭੇਜ ਦਿੱਤਾ | ਦੋਸ਼ ਹੈ ਕਿ ਦੋਵੇਂ ਵਿਅਕਤੀ ਸਰੀਏ ਨੂੰ ਪਿੰਡ ਬਾਕਰਪੁਰ ਦੇ ਇਕ ਸਕਰੈਪ ਡੀਲਰ ਦੇ ਗੋਦਾਮ 'ਚ ਵੇਚਣ ਲਈ ਲੈ ਕੇ ਗਏ ਸਨ | ਘਟਨਾ ਦੀ ਜਾਣਕਾਰੀ ਮਿਲਣ 'ਤੇ ਕੰਪਨੀ ਪ੍ਰਬੰਧਕਾਂ ਨੇ ਟਰੈਕਟਰ ਦਾ ਪਿੱਛਾ ਕੀਤਾ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਪਿੰਡ ਬਾਕਰਪੁਰ ਦੇ ਗੋਦਾਮ 'ਚੋਂ ਟਰੈਕਟਰ-ਟਰਾਲੀ ਤੇ ਸਰੀਆ ਬਰਾਮਦ ਕਰ ਲਿਆ, ਪਰ ਦੋਵੇਂ ਕਰਮਚਾਰੀ ਹਨ੍ਹੇਰੇ ਦਾ ਫਾਇਦਾ ਚੁਕਦੇ ਹੋਏ ਫ਼ਰਾਰ ਹੋ ਗਿਆ | ਪੁਲਿਸ ਨੇ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਦੀ ਦਸਵੀਂ ਦੀ ਮੈਰਿਟ 'ਚ ਆਈ ਸੀਰਤ ਕੌਰ ਦਾ ਕੀਤਾ ਸਨਮਾਨ ਅਗਲੀ ਖ਼ਬਰ ਰਤਵਾੜਾ ਸਾਹਿਬ ਸਕੂਲ ਵਿਖੇ ਸਰਹੰਦ ਫ਼ਤਹਿ ਦਿਵਸ ਸ਼ਰਧਾ ਨਾਲ ਮਨਾਇਆ <br/>
Ad Position 24