ਸਰਕਾਰੀ ਕੰਨਿਆ ਸਕੂਲ ਤਖਤਗੜ੍ਹ ਦੀ ਦਸਵੀਂ ਦੀ ਮੈਰਿਟ 'ਚ ਆਈ ਸੀਰਤ ਕੌਰ ਦਾ ਕੀਤਾ ਸਨਮਾਨ
ਸਰਕਾਰੀ ਕੰਨਿਆ ਸੀ.ਸੈ.ਸਕੂਲ ਤਖਤਗੜ੍ਹ ਦੀ ਮੈਰਿਟ ਵਿਚ ਆਈ ਸੀਰਤ ਕੌਰ ਤੇ ਹੋਰਨਾਂ ਅੱਵਲ ਵਿਦਿਆਰਥਣਾਂ ਨੂੰ ਸਨਮਾਨਿਤ ਕਰਦੇ ਡਾ.ਪਰਮਜੀਤ ਕੌਰ ਤੇ ਹੋਰ ਸਟਾਫ਼ | ਤਸਵੀਰ : ਹਰਦੀਪ ਸਿੰਘ ਢੀਂਡਸਾ
<br/>
13-05-2026
ਪੰਜਾਬ ਬਧਿਰ ਵਿਦਿਆਲਾ ਦਾ ਨਤੀਜਾ ਰਿਹਾ ਸ਼ਾਨਦਾਰ
ਰੂਪਨਗਰ,12 ਮਈ (ਯਸ਼ਵੰਤ ਬੱਸੀ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਦਸਵੀਂ ਦੇ ਨਤੀਜਿਆਂ ਵਿਚ ਸ਼ਾਮਪੁਰਾ ਵਿਖੇ ਚੱਲ ਰਹੇ ਦਿਵਿਆਂਗ ਬੱਚਿਆਂ ਦੇ ਪੰਜਾਬ ਬਧਿਰ ਵਿਦਿਆਲਾ ਦਾ ਨਤੀਜਾ 100 ਫ਼ੀਸਦੀ ਰਿਹਾ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਪਿ੍ੰਸੀਪਲ ਸ਼੍ਰੀਮਤੀ ਨੀਲਮ ਦੱਤਾ ਨੇ ਦੱਸਿਆ ਕਿ ਸਕੂਲ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ 567, ਤਨਪ੍ਰੀਤ ਸਿੰਘ ਨੇ 550 ਅਤੇ ਮਾਨਸ ਧਰਵਾਲ ਨੇ ਵੀ 550 ਅੰਕ ਪ੍ਰਾਪਤ ਕਰਕੇ ਪਹਿਲੇ ਦਰਜੇ ਵਿਚ ਪ੍ਰੀਖਿਆ ਪਾਸ ਕੀਤੀ |