12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜਿੰਦਾ ਜੀਵ ਬੇਸਹਾਰਾ ਆਸ਼ਰਮ ਵਿਖੇ ਰਿਲੀਜ਼ ਕੀਤਾ ਗਿਆ ਗਾਇਕ ਬੀ ਮਾਹੀ ਦਾ ਨਵਾਂ ਗੀਤ <br/>

Ad Position 21
No active advertisement
ਅਜੀਤ ਡੈਸਕ 13-05-2026
ਨੰਗਲ, 12 ਮਈ (ਪ੍ਰੀਤਮ ਸਿੰਘ ਬਰਾਰੀ)-ਨੌਜਵਾਨ ਗਾਇਕ ਬੀ ਮਾਹੀ ਦਾ ਨਵਾਂ ਧਾਰਮਿਕ ਅਤੇ ਸਮਾਜਿਕ ਗੀਤ 'ਮਾਂ ਬਾਪ' ਅੱਜ ਜਿੰਦਾ ਜੀਵ ਬੇਸਹਾਰਾ ਆਸ਼ਰਮ ਨੰਗਲ ਵਿਖੇ ਰਿਲੀਜ਼ ਕੀਤਾ ਗਿਆ | ਇਸ ਗੀਤ ਦਾ ਮੁੱਖ ਮਕਸਦ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਆਪਣੇ ਮਾਪਿਆਂ ਅਤੇ ਬਜ਼ੁਰਗਾਂ ਦੀ ਕਦਰ ਕਰਨ ਦਾ ਸੰਦੇਸ਼ ਦੇਣਾ ਹੈ | ਗੀਤ ਦੀ ਖ਼ਾਸ ਗੱਲ ਇਹ ਹੈ ਕਿ ਇਸ ਦੀ ਸ਼ੂਟਿੰਗ 'ਜਿੰਦਾ ਜੀਵ ਬੇਸਹਾਰਾ ਆਸ਼ਰਮ' ਵਿਖੇ ਹੀ ਕੀਤੀ ਗਈ ਹੈ | ਮੀਡੀਆ ਨਾਲ ਗੱਲਬਾਤ ਕਰਦਿਆਂ ਗਾਇਕ ਬੀ ਮਾਹੀ ਨੇ ਦੱਸਿਆ ਕਿ ਇਸ ਗੀਤ 'ਮਾਂ ਬਾਪ' ਦਾ ਨਾਮ ਦਿੱਤਾ ਗਿਆ | ਉਨ੍ਹਾਂ ਕਿਹਾ, ''ਅੱਜ-ਕੱਲ੍ਹ ਦੇ ਨੌਜਵਾਨ ਇਕੱਲੇ ਰਹਿਣ ਦੀ ਚਾਹਤ ਵਿਚ ਆਪਣੇ ਬਜ਼ੁਰਗਾਂ ਨੂੰ ਵਿਸਾਰ ਰਹੇ ਹਨ | ਅਸੀਂ ਇਸ ਗੀਤ ਰਾਹੀਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਮਾਪੇ ਰੱਬ ਦਾ ਰੂਪ ਹੁੰਦੇ ਹਨ |'' ਉਨ੍ਹਾਂ ਦੱਸਿਆ ਕਿ ਇਸ ਗੀਤ ਨੂੰ ਅਜੈਬ ਗੋਹਲਣੀ ਨੇ ਲਿਖਿਆ ਹੈ ਅਤੇ ਸੰਗੀਤ ਕਰਨ ਪਿ੍ੰਸ (ਲੁਧਿਆਣਾ) ਵਲੋਂ ਦਿੱਤਾ ਗਿਆ ਹੈ | ਵੀਡੀਓ ਦਾ ਨਿਰਦੇਸ਼ਨ ਮਨਦੀਪ ਰੰਧਾਵਾ ਅਤੇ ਹਰਮਨ ਵੀਰ ਨੇ ਕੀਤਾ ਹੈ | ਗੀਤ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਮਾਡਲ ਹਰਮਨ ਨੇ ਭਾਵੁਕ ਹੁੰਦਿਆਂ ਕਿਹਾ ਕਿ ਇਹ ਵੀਡੀਓ ਉਨ੍ਹਾਂ ਬੱਚਿਆਂ ਲਈ ਇੱਕ ਸਬਕ ਹੈ ਜੋ ਜ਼ਮੀਨ-ਜਾਇਦਾਦ ਜਾਂ ਪੈਸੇ ਦੇ ਲਾਲਚ ਵਿਚ ਆ ਕੇ ਆਪਣੇ ਮਾਪਿਆਂ ਨੂੰ ਘਰੋਂ ਕੱਢ ਦਿੰਦੇ ਹਨ | ਉਨ੍ਹਾਂ ਕਿਹਾ ਕਿ ਜੇ ਅੱਜ ਅਸੀਂ ਆਪਣੇ ਮਾਪਿਆਂ ਨਾਲ ਮਾੜਾ ਕਰਾਂਗੇ ਤਾਂ ਕੱਲ੍ਹ ਨੂੰ ਸਾਡੀ ਔਲਾਦ ਵੀ ਸਾਡੇ ਨਾਲ ਉਹੀ ਸਲੂਕ ਕਰੇਗੀ | ਉਨ੍ਹਾਂ ਆਸ਼ਰਮ ਵਿਚ ਚੱਲ ਰਹੀ ਸੇਵਾ ਦੀ ਵੀ ਭਰਪੂਰ ਸ਼ਲਾਘਾ ਕੀਤੀ | ਆਸ਼ਰਮ ਦੇ ਸੰਚਾਲਕ ਅਸ਼ੋਕ ਕੁਮਾਰ ਨੇ ਦੱਸਿਆ ਕਿ ਪਿਛਲੇ 25 ਸਾਲਾਂ ਤੋਂ ਉਹ ਬੇਸਹਾਰਾ, ਗੂੰਗੇ-ਬਹਿਰੇ ਅਤੇ ਲੋੜਵੰਦਾਂ ਦੀ ਸੇਵਾ ਕਰ ਰਹੇ ਹਨ | ਇਸ ਵੇਲੇ ਆਸ਼ਰਮ ਵਿਚ 120 ਦੇ ਕਰੀਬ ਪ੍ਰਾਣੀ ਰਹਿ ਰਹੇ ਹਨ | ਉਨ੍ਹਾਂ ਗੀਤ ਦੀ ਟੀਮ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਸਮਾਜ ਵਿਚ ਜਾਗਰੂਕਤਾ ਲਿਆਉਣ ਲਈ ਬਹੁਤ ਜ਼ਰੂਰੀ ਹਨ | ਉਨ੍ਹਾਂ ਕਿਹਾ ਕਿ ਇਨਸਾਨ ਦੀ ਅਸਲ ਕਮਾਈ ਪੈਸਾ ਨਹੀਂ, ਬਲਕਿ ਦੁਖੀਆਂ ਦੀ ਸੇਵਾ ਕਰਕੇ ਲਈਆਂ ਗਈਆਂ ਅਸੀਸਾਂ ਹਨ |

Ad Position 22
No active advertisement
ਪਿਛਲੀ ਖ਼ਬਰ ਡੀ.ਜੀ.ਯੂ.ਵੀ. ਜਰਮਨੀ ਅੰਤਰਰਾਸ਼ਟਰੀ ਸਮਾਜਿਕ ਸੰਘ ਦੁਆਰਾ ਅੰਬੂਜਾ ਪਲਾਂਟ ਵਿਖੇ ਸੁਰੱਖਿਆ ਸੈਮੀਨਾਰ ਲਗਾਇਆ <br/> ਅਗਲੀ ਖ਼ਬਰ ਨਗਰ ਕੌਂਸਲ ਮੋਰਿੰਡਾ ਦੀਆਂ ਚੋਣਾਂ ਲਈ ਚੋਣ ਪ੍ਰੋਗਰਾਮ ਜਾਰੀ
Ad Position 24