ਘਨੌਲੀ, 12 ਮਈ (ਜਸਵੀਰ ਸਿੰਘ ਸੈਣੀ)-ਡੀ.ਜੀ.ਯੂ.ਵੀ ਜਰਮਨੀ ਅੰਤਰਰਾਸ਼ਟਰੀ ਸਮਾਜਿਕ ਸੰਘ ਦੁਆਰਾ ਅੰਬੂਜਾ ਪਲਾਂਟ ਦਬੁਰਜੀ ਵਿਖੇ ਅੰਬੂਜਾ ਫਾਊਾਡੇਸ਼ਨ ਦੇ ਸਹਿਯੋਗ ਨਾਲ ਸੁਰੱਖਿਆ ਸੈਮੀਨਾਰ ਲਗਾਇਆ ਗਿਆ | ਇਸ ਸੈਮੀਨਾਰ ਦਾ ਉਦੇਸ਼ ਫ਼ੈਕਟਰੀਆਂ, ਪਲਾਂਟ, ਕਾਰਖ਼ਾਨਿਆਂ ਵਿਚ ਵਰਕਰਾਂ ਤੇ ਸਟਾਫ਼ ਵਲੋਂ ਕੰਮ ਨੂੰ ਲੈ ਕੇ ਆਪਣੇ ਆਪ ਨੂੰ ਸੁਰੱਖਿਆ ਵਿਚ ਰਹਿ ਕੇ ਕਿਵੇਂ ਡਿਊਟੀ ਕਰਨੀ ਹੈ, ਤਾਂ ਜੋ ਵੱਡੀਆਂ ਘਟਨਾਵਾਂ ਨੂੰ ਰੋਕਿਆ ਜਾ ਸਕੇ | ਇਸ ਦੌਰਾਨ ਕਰੂਨੇਸ਼ ਸਿਵਾਸਤਵ ਨਿਰਦੇਸ਼ਕ ਬੀਜਨ ਜੀਰੋ ਰੇਟਿੰਗ ਸਿਸਟਮ ਅਤੇ ਡੀ.ਜੀ. ਫਸਲੀ ਨੇ ਕਿਹਾ ਕਿ ਕੰਮ ਦੌਰਾਨ ਛੋਟੀ ਵੱਡੀ ਦੁਰਘਟਨਾ ਹੋ ਜਾਂਦੀ ਹੈ, ਪਰੰਤੂ ਅਸੀਂ ਉਤਪਾਦਨ ਕਰਨ ਦੌਰਾਨ ਸੁਰੱਖਿਆ ਪ੍ਰਣਾਲੀ ਦਾ ਵਿਸ਼ੇਸ਼ ਧਿਆਨ ਰੱਖਣਾ ਹੈ ਅਤੇ ਜੋ ਸੇਫਟੀ ਦੀਆਂ ਹਦਾਇਤਾਂ ਜਾਰੀ ਕੀਤੀ ਹਨ, ਉਸ ਤੇ ਅਮਲ ਕਰਕੇ ਤਾਂ ਕੰਮ ਕਰਦਾ ਹੈ ਤਾਂ ਜੋ ਕੰਪਨੀ ਦੇ ਉਤਪਾਦਨ ਦੇ ਨਾਲ ਨਾਲ ਆਪ ਵੀ ਸੁਰੱਖਿਆ ਵਿਚ ਰਹਿ ਸਕੇ | ਇਸ ਸੈਮੀਨਾਰ ਨੂੰ ਸਫਲ ਬਣਾਉਣ ਦੇ ਲਈ ਕੁਮੰਦ ਸਿਹਨਾ, ਪੰਕਜ ਸਿੰਘ , ਪੰਕਜ ਗਾਂਧੀ, ਜਤਿੰਦਰ ਸਿੰਘ ਦਾ ਭਰਪੂਰ ਯੋਗਦਾਨ ਰਿਹਾ |