ਮੋਰਿੰਡਾ, 12 ਮਈ (ਤਰਲੋਚਨ ਸਿੰਘ ਕੰਗ)-ਪਿੰਡ ਜਵੰਧਾ ਵਿਖੇ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ, ਜਿਸ ਵਿਚ ਖਿਡਾਰਨ ਅਰਸ਼ਪ੍ਰੀਤ ਕੌਰ ਕਲੇਰ ਦਾ ਨੌਰਥ ਇੰਡੀਆ ਵਲੋਂ ਖੇਡਣ 'ਤੇ ਐਮ.ਐਲ.ਏ. ਰੁਪਿੰਦਰ ਸਿੰਘ ਹੈਪੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਮਨਜੋਤ ਧਾਰਨੀ ਨੇ ਦੱਸਿਆ ਕਿ ਕਿ੍ਕਟ ਟੂਰਨਾਮੈਂਟ ਵਿਚ ਵੱਖ-ਵੱਖ ਪਿੰਡਾਂ ਦੀਆਂ ਟੀਮਾਂ ਵਲੋਂ ਹਿੱਸਾ ਲਿਆ ਗਿਆ | ਟੂਰਨਾਮੈਂਟ ਵਿਚ ਪਹਿਲਾ ਇਨਾਮ 21 ਹਜ਼ਾਰ ਅਤੇ ਦੂਜਾ ਇਨਾਮ 11 ਹਜ਼ਾਰ ਰੱਖਿਆ ਗਿਆ | ਇਸ ਮੌਕੇ ਹੋਰਨਾਂ ਤੋਂ ਇਲਾਵਾ ਸਤੀਸ਼ ਕੌਸ਼ਲ ਪ੍ਰਧਾਨ ਬਲਾਕ ਸੰਮਤੀ, ਮਨਪ੍ਰੀਤ ਸੋਮਲ ਜ਼ਿਲ੍ਹਾ ਪ੍ਰਧਾਨ ਸ੍ਰੀ ਫਤਿਹਗੜ੍ਹ ਸਾਹਿਬ, ਮੋਹਣ ਸਿੰਘ ਕਲੇਰ ਪੰਚ, ਗੁਰਪ੍ਰੀਤ ਸਿੰਘ ਧਾਰਨੀ, ਸਰਬਜੀਤ ਸਿੰਘ, ਜਸ਼ਨ ਕਲੇਰ ਆਦਿ ਮੌਜੂਦ ਸਨ |