12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਜੇ. ਐਨ. ਵੀ. ਸੰਧੂਆਂ ਵਿਖੇ ਚੱਲ ਰਹੇ ਖੇਤਰੀ ਕਬੱਡੀ ਟੂਰਨਾਂਮੈਂਟ ਦੇ ਦੂਜੇ ਦਿਨ ਹੋਏ ਰੋਚਕ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 13-05-2026
ਸ੍ਰੀ ਚਮਕੌਰ ਸਾਹਿਬ,12 ਮਈ (ਜਗਮੋਹਣ ਸਿੰਘ ਨਾਰੰਗ)-ਨੇੜਲੇ ਪਿੰਡ ਸੰਧੂਆਂ ਦੇ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਚੱਲ ਰਹੇ ਤਿੰਨ-ਰੋਜ਼ਾ ਖੇਤਰੀ ਕਬੱਡੀ ਟੂਰਨਾਮੈਂਟ (ਲੜਕੀਆਂ) ਦੇ ਦੂਜੇ ਦਿਨ ਰੋਚਕ ਮੁਕਾਬਲੇ ਵੇਖਣ ਨੂੰ ਮਿਲੇ | ਪਿ੍ੰਸੀਪਲ ਸ੍ਰੀ ਰਤਨਪਾਲ ਗੁਪਤਾ ਨੇ ਦੱਸਿਆ ਕਿ ਨਵੋਦਿਆ ਸਮਿਤੀ ਦੇ ਚੰਡੀਗੜ ਖੇਤਰ ਨਾਲ ਸਬੰਧਿਤ ਪੰਜ ਕਲੱਸਟਰਾਂ ਪੰਜਾਬ-1, ਪੰਜਾਬ-2, ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ-1, ਜੰਮੂ-ਕਸ਼ਮੀਰ-2 ਦੀਆਂ ਕੁੱਲ ਪੰਜ ਟੀਮਾਂ ਹਿੱਸਾ ਲੈ ਰਹੀਆਂ ਹਨ, ਜਿਨ੍ਹਾਂ ਵਿਚ ਅੰਡਰ-14, ਅੰਡਰ-17, ਅਤੇ ਅੰਡਰ-19 ਦੀਆਂ ਖਿਡਾਰਨਾਂ ਹਿੱਸਾ ਲੈ ਰਹੀਆਂ ਹਨ |
ਟੂਰਨਾਮੈਂਟ ਦੇ ਅੱਜ ਦੂਜੇ ਦਿਨ ਸ੍ਰੀ ਚਮਕੌਰ ਸਾਹਿਬ ਦੇ ਡੀ. ਐਸ. ਪੀ. ਮਨਜੀਤ ਸਿੰਘ ਔਲਖ ਵਲੋਂ ਸ਼ੁਰੂਆਤ ਕਰਵਾੳਾੁਦਿਆਂ ਖਿਡਾਰਨਾਂ ਨੂੰ ਕਿਹਾ ਕਿ ਸਕੂਲਾਂ ਵਿਚ ਕਰਵਾਏ ਜਾਂਦੇ ਅੰਤਰ ਰਾਜੀ ਮੁਕਾਬਲਿਆਂ ਵਿਚ ਖਿਡਾਰੀਆਂ ਨੂੰ ਜਿੱਥੇ ਇੱਕ ਦੂਜੇ ਦੀ ਸਭਿਅਤਾ, ਵਿਚਾਰ ਅਤੇ ਰਹਿਣ ਸਹਿਣ ਬਾਰੇ ਪਤਾ ਲੱਗਦਾ ਹੈ ਉੱਥੇ ਆਪਸੀ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੇ ਹਨ | ਇਸ ਮੌਕੇ ਉਨ੍ਹਾਂ ਖਿਡਾਰਨਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਵੀ ਕੀਤਾ | ਅੱਜ ਸਮੁੱਚੇ ਵਰਗਾਂ ਦੇ ਕੁਆਟਰ ਫਾਈਨਲ ਮੁਕਾਬਲੇ ਕਰਵਾਏ ਗਏ, ਭਲਕੇ ਅੰਤਿਮ ਦਿਨ ਸੈਮੀਫਾਈਨਲ ਅਤੇ ਫਾਈਨਲ ਮੁਕਾਬਲਿਆਂ ਤੋਂ ਬਾਅਦ ਇਨਾਮ ਵੰਡ ਸਮਾਰੋਹ ਹੋਵੇਗਾ, ਜਿਸ ਵਿਚ ਨਵੋਦਿਆ ਸਮਿਤੀ ਦੇ ਉੱਚ ਅਧਿਕਾਰੀ ਵੀ ਸ਼ਮੂਲੀਅਤ ਕਰਨਗੇ | ਇਸ ਮੌਕੇ ਪਿ੍ੰਸੀਪਲ ਰਤਨਪਾਲ ਗੁਪਤਾ, ਵਾਈਸ ਪਿ੍ੰਸੀਪਲ ਕੇ ਕੇ ਸੂਦ, ਹਰਮਨਦੀਪ ਸਿੰਘ ਸੰਧੂ, ਨੰਬਰਦਾਰ ਹਰਸ਼ਰਨ ਸਿੰਘ, ਨਰਿੰਦਰ ਸਿੰਘ ਬੰਗਾਂ, ਅੰਮਿ੍ਤਪਾਲ ਸਿੰਘ, ਸ਼ਾਲਿਨੀ ਨੇਗੀ, ਵੱਖ ਵੱਖ ਟੀਮਾਂ ਦੇ ਕੋਚ, ਸਕੂਲ ਦਾ ਸਮੁੱਚਾ ਸਟਾਫ਼ ਅਤੇ ਵਿਦਿਆਰਥੀ ਮੌਜੂਦ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਸਕੂਲ ਜੰਡ ਸਾਹਿਬ ਵਿਖੇ ਮਾਂ ਦਿਵਸ ਮਨਾਇਆ <br/> ਅਗਲੀ ਖ਼ਬਰ ਸਲੇਮਪੁਰ ਸਕੂਲ ਦੇ ਵਿਦਿਆਰਥੀ ਨੇ ਸਕਾਲਰਸ਼ਿਪ ਲਈ ਹੋਈ ਪ੍ਰੀਖਿਆ ਵਿਚ ਮਾਰੀ ਬਾਜ਼ੀ <br/>
Ad Position 24