12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਨੂਪਲੀ ਬਜ਼ਾਰ ਵਿਚ ਇਲੈਕਟ੍ਰੀਕਲ ਮਕੈਨੀਕਲ ਦੀਆਂ ਤਿੰਨ ਦੁਕਾਨਾਂ ਨੂੰ ਲੱਗੀ ਅੱਗ <br/>

Ad Position 21
No active advertisement
ਅਜੀਤ ਡੈਸਕ 13-05-2026
ਢੇਰ, 12 ਮਈ (ਸ਼ਿਵ ਕੁਮਾਰ ਕਾਲੀਆ)-ਅੱਜ ਤੜਕੇ ਭਨੂਪਲੀ ਬਾਜ਼ਾਰ ਦੇ ਵਿਚ ਤਿੰਨ ਇਲੈਕਟ੍ਰੀਕਲ ਮਕੈਨੀਕਲ ਦੀਆਂ ਦੁਕਾਨਾਂ ਨੂੰ ਅੱਗ ਲੱਗ ਜਾਣ ਦੇ ਕਾਰਨ ਦੁਕਾਨਾਂ ਵਿਚ ਪਿਆ ਕੀਮਤੀ ਸਮਾਨ ਅਤੇ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ | ਘਟਨਾ ਸਥਾਨ ਤੋਂ ਪ੍ਰਾਪਤ ਕੀਤੀ ਗਈ ਜਾਣਕਾਰੀ ਅਨੁਸਾਰ ਇਹ ਅੱਗ ਤੜਕੇ ਸਾਰ ਲੱਗੀ ਦੱਸੀ ਜਾ ਰਹੀ ਹੈ | ਜਿਸ ਦੀ ਜਾਣਕਾਰੀ ਕੁੱਝ ਰਾਹਗੀਰਾਂ ਵਲੋਂ ਨਾਲ ਲੱਗਦੀਆਂ ਦੁਕਾਨਾਂ ਦੇ ਮਾਲਕਾਂ ਨੂੰ ਦਿੱਤੀ ਗਈ | ਜਿਸ ਦੇ ਨਾਲ ਇਹ ਗੱਲ ਪੂਰੇ ਬਾਜ਼ਾਰ ਦੇ ਵਿਚ ਅੱਗ ਵਾਂਗ ਫੈਲ ਗਈ ਅਤੇ ਵੱਡੀ ਗਿਣਤੀ ਦੇ ਵਿਚ ਲੋਕ ਘਟਨਾ ਸਥਾਨ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ | ਇਸ ਸਬੰਧ ਵਿਚ ਆਮ ਆਦਮੀ ਪਾਰਟੀ ਦੇ ਮੀਡੀਆ ਸਲਾਹਕਾਰ ਅਤੇ ਭਨੂਪਲੀ ਟੱਪਰੀਆਂ ਦੇ ਸਰਪੰਚ ਦੀਪਕ ਸੋਨੀ ਵਲੋਂ ਤੁਰੰਤ ਇਸ ਦੀ ਜਾਣਕਾਰੀ ਨੰਗਲ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਨੂੰ ਦਿੱਤੀ ਗਈ | ਜੋ ਕਿ ਕੁੱਝ ਸਮੇਂ ਬਾਅਦ ਘਟਨਾ ਸਥਾਨ 'ਤੇ ਪਹੁੰਚ ਗਏ, ਪਰੰਤੂ ਇਸ ਤੋਂ ਪਹਿਲਾਂ ਇਕੱਠੇ ਹੋਏ ਵੱਡੀ ਗਿਣਤੀ ਦੇ ਵਿਚ ਲੋਕਾਂ ਵਲੋਂ ਦੁਕਾਨਾਂ ਵਿਚ ਲੱਗੀ ਹੋਈ ਅੱਗ 'ਤੇ ਕਾਬੂ ਪਾਉਣ ਦੀ ਅਣਥੱਕ ਕੋਸ਼ਿਸ਼ ਕੀਤੀ ਜਾ ਰਹੀ ਸੀ | ਇਹ ਤਿੰਨੇ ਦੁਕਾਨਾਂ ਯੁਗੇਸ਼, ਮਦਨ ਲਾਲ ਦੀਆਂ ਦੱਸੀਆਂ ਜਾ ਰਹੀਆਂ ਹਨ, ਜੋ ਕਿ ਰੋਜ਼ਾਨਾ ਦੀ ਤਰ੍ਹਾਂ ਕੱਲ ਰਾਤ ਆਪਣੀਆਂ ਦੁਕਾਨਾਂ ਬੰਦ ਕਰਕੇ ਗਏ ਸਨ | ਅੱਗ ਐਨੀ ਭਿਆਨਕ ਸੀ ਕਿ ਇਸ ਅੱਗ ਨੇ ਦੁਕਾਨਾਂ ਵਿਚ ਪਿਆ ਹੋਇਆ ਕੀਮਤੀ ਸਮਾਨ ਜਿੱਥੇ ਸੜਕੇ ਸੁਆਹ ਕਰ ਦਿੱਤਾ, ਉੱਥੇ ਹੀ ਅੱਗ ਦੀਆਂ ਤੇਜ਼ ਲਪਟਾਂ ਨੇ ਇਹਨਾਂ ਦੁਕਾਨਾਂ ਦਾ ਲੈਂਟਰ ਪਾੜ ਕੇ ਉੱਪਰ ਦੇ ਮਕਾਨਾਂ ਨੂੰ ਵੀ ਭਾਰੀ ਨੁਕਸਾਨ ਪਹੁੰਚਾ ਦਿੱਤਾ | ਕਾਫ਼ੀ ਸਮੇਂ ਦੀ ਅਣਥੱਕ ਮਿਹਨਤ ਤੋਂ ਬਾਅਦ ਸਥਾਨਕ ਲੋਕਾਂ ਅਤੇ ਫਾਇਰ ਬਿ੍ਗੇਡ ਦੇ ਕਰਮਚਾਰੀਆਂ ਵਲੋਂ ਇਸ ਅੱਗ 'ਤੇ ਕਾਬੂ ਪਾਇਆ ਗਿਆ | ਜੇਕਰ ਲੋਕ ਮੌਕੇ 'ਤੇ ਪਹੁੰਚ ਕੇ ਹਿੰਮਤ ਨਾ ਕਰਦੇ ਤਾਂ ਇਸ ਅੱਗ ਨੇ ਹੋਰ ਦੁਕਾਨਾਂ ਨੂੰ ਵੀ ਆਪਣੀ ਲਪੇਟ ਵਿਚ ਲੈ ਲੈਣਾ ਸੀ |

Ad Position 22
No active advertisement
ਪਿਛਲੀ ਖ਼ਬਰ ਕਾਂਗਰਸ ਨੇ ਨਗਰ ਕੌਂਸਲ ਚੋਣਾਂ ਨੂੰ ਲੈ ਕੇ ਆਰੰਭੀਆਂ ਤਿਆਰੀਆਂ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ ਦੇ ਐਲਾਨ ਨਾਲ ਸ਼ਹਿਰੀ ਇਲਾਕਾ ਦਾ ਸਿਆਸੀ ਪਾਰਾ ਅਸਮਾਨੀ ਚੜਿ੍ਹਆ <br/>
Ad Position 24