12-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਨਗਰ ਕੌਂਸਲ ਚੋਣਾਂ ਦੇ ਐਲਾਨ ਨਾਲ ਸ਼ਹਿਰੀ ਇਲਾਕਾ ਦਾ ਸਿਆਸੀ ਪਾਰਾ ਅਸਮਾਨੀ ਚੜਿ੍ਹਆ <br/>

Ad Position 21
No active advertisement
ਅਜੀਤ ਡੈਸਕ 13-05-2026
ਸ੍ਰੀ ਅਨੰਦਪੁਰ ਸਾਹਿਬ, 12 ਮਈ (ਕਰਨੈਲ ਸਿੰਘ)-ਨਗਰ ਕੌਂਸਲ ਚੋਣਾਂ ਦਾ ਐਲਾਨ ਨਾਲ ਸ਼ਹਿਰੀ ਇਲਾਕਿਆਂ ਦਾ ਸਿਆਸੀ ਪਾਰਾ ਅਸਮਾਨੀ ਜਾ ਚੜਿਆ ਹੈ | ਜਿੱਥੇ ਸਿਆਸੀ ਪਹਿਲਵਾਨਾਂ ਦੇ ਗੇੜਿਆਂ 'ਚ ਤੇਜ਼ੀ ਆ ਗਈ ਹੈ, ਉੱਥੇ ਹੀ ਹਰ ਗਲੀ ਚੌਂਕ 'ਚ ਵੋਟ ਚਰਚਾਵਾਂ ਹੁੰਦੀਆਂ ਨਜ਼ਰ ਆ ਰਹੀ ਹਨ | ਇਸ ਦੌਰ 'ਚ ਵੋਟ ਮਲਾਈ ਖਾਣ ਵਾਲਿਆਂ ਦੇ ਚਿਹਰੇ ਵੀ ਖਿੜ ਗਏ ਹਨ | ਜ਼ਿਕਰਯੋਗ ਹੈ ਕਿ ਨਗਰ ਕੌਂਸਲ ਸ੍ਰੀ ਅਨੰਦਪੁਰ ਸਾਹਿਬ ਦੇ ਕੁੱਲ 13 ਵਾਰਡ ਹਨ | ਸਿਆਸੀ ਸਰਪ੍ਰਸਤੀ ਹੇਠ ਸ਼ਹਿਰ ਦੇ ਵਾਰਡਾਂ ਅਤੇ ਵੋਟਾਂ ਦੀ ਹੋਈ ਭੰਨਤੋੜ ਨੇ ਚੋਣਾਂ ਲੜਨ ਮਨ ਬਣਾਈ ਬੈਠੇ ਕਈਆਂ ਦੇ ਰੰਗ 'ਚ ਭੰਗ ਵੀ ਪੈ ਗਈ ਹੈ | ਪਿਛਲੀ ਚੋਣਾਂ 'ਚ ਭਾਵੇਂ ਕਿ ਕਾਂਗਰਸੀਆਂ ਦਾ ਹੱਥ ਉਪਰ ਰਿਹਾ ਸੀ, ਪਰ ਬਾਅਦ 'ਚ ਪੰਜਾਬ 'ਚ ਹੋਏ ਸੱਤਾ ਪਰਿਵਰਤਨ ਨਾਲ ਨਗਰ ਕੌਂਸਲ ਦੇ ਬਹੁ ਗਿਣਤੀ ਕੌਂਸਲਰਾਂ ਨੇ ਸਿਆਸੀ ਪਲਟੀ ਮਾਰ ਕੇ ਸੱਤਾ ਪੱਖ ਦਾ ਆਨੰਦ ਮਾਣਿਆ ਹੈ | ਇਸ ਵਾਰ ਚੋਣਾਂ ਦੀ ਤਿਆਰੀ ਨੂੰ ਲੈ ਕੇ ਜਿੱਥੇ ਪਿਛਲੀ ਚੋਣ ਮੌਕੇ ਜੇਤੂ ਰਹੇ ਕੌਂਸਲਰ ਅਤੇ ਹਾਰੇ ਉਮੀਦਵਾਰ 2-3 ਮਹੀਨੇ ਤੋਂ ਜਮਾਂ ਘਟਾ ਕਰਦੇ ਆ ਰਹੇ ਹਨ, ਉੱਥੇ ਹੀ ਇਸ ਵਾਰ ਕਈ ਨਵੇਂ ਚਿਹਰਿਆਂ ਨੇ ਵੀ ਚੋਣ ਮੈਦਾਨ 'ਚ ਨਿੱਤਰਨ ਲਈ ਲੰਗੋਟ ਕਸ ਲਏ ਹਨ | ਜ਼ਿਕਰਯੋਗ ਇਹ ਵੀ ਹੈ ਕਿ ਚੋਣ ਕਮਿਸ਼ਨ ਵਲੋਂ ਐਲਾਨੇ ਚੋਣ ਅਮਲ ਅਨੁਸਾਰ 26 ਮਈ ਨੂੰ ਵੋਟਾਂ ਪੈਣਗੀਆਂ ਅਤੇ 29 ਮਈ ਨੂੰ ਤਿੰਨ ਦਿਨ ਬਾਅਦ ਨਤੀਜੇ ਐਲਾਨੇ ਜਾਣਗੇ | ਜਿਸ ਨੂੰ ਲੈ ਕੇ ਸ਼ਹਿਰ ਵਾਸੀਆਂ ਕਈ ਤਰ•ਾਂ ਦੀਆਂ ਸ਼ੰਕਾਵਾਂ ਜਾਹਿਰ ਕੀਤੀਆਂ ਜਾ ਰਹੀਆਂ ਹਨ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਹਰ ਵਾਰਡ 'ਚ 800 ਤੋਂ ਲੈ ਕੇ 1200 ਤੱਕ ਵੋਟਾਂ ਹਨ | ਐਨੀ ਘੱਟ ਵੋਟਾਂ ਹੋਣ ਦੇ ਬਾਵਜੂਦ ਵੀ ਨਤੀਜੇ ਲਈ ਤਿੰਨ ਦਿਨਾਂ ਦੀ ਫ਼ਰਕ ਲੋਕਾਂ ਦੇ ਸਮਝ ਤੋਂ ਬਾਹਰ ਦੱਸਿਆ ਜਾ ਰਿਹਾ ਹੈ | ਸ਼ਹਿਰ ਵਾਸੀਆਂ ਦਾ ਕਹਿਣਾ ਹੈ ਕਿ ਇਨ•ਾਂ ਦਿਨ 'ਚ ਕੁੱਝ ਵੀ ਹੋ ਸਕਦਾ ਹੈ | ਲੋਕਾਂ ਨੇ ਚੋਣ ਕਮਿਸ਼ਨ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣ 'ਚ ਪਾਰਦਰਸ਼ਤਾ ਕਾਇਮ ਰੱਖਣ ਲਈ ਅਤੇ ਲੋਕ ਸੰਕਾਂਵਾਂ ਦੂਰ ਹੋ ਸਕਣ |

Ad Position 22
No active advertisement
ਪਿਛਲੀ ਖ਼ਬਰ ਭਨੂਪਲੀ ਬਜ਼ਾਰ ਵਿਚ ਇਲੈਕਟ੍ਰੀਕਲ ਮਕੈਨੀਕਲ ਦੀਆਂ ਤਿੰਨ ਦੁਕਾਨਾਂ ਨੂੰ ਲੱਗੀ ਅੱਗ <br/> ਅਗਲੀ ਖ਼ਬਰ ਡੇਢ ਮਹੀਨੇ ਤੋਂ ਕਿਸ਼ਤੀ ਬੰਦ <br/>
Ad Position 24