03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਟਰਮੀਨੇਸ਼ਨ ਸ਼ੋਕਾਜ ਨੋਟਿਸਾਂ ਖ਼ਿਲਾਫ਼ ਮੁੱਖ ਮੰਤਰੀ ਨੂੰ ਭੇਜਿਆ ਮੰਗ ਪੱਤਰ <br/>

Ad Position 21
repet_subhas-goyals [Copy P29]
ਅਜੀਤ ਡੈਸਕ 24-05-2026
ਰੂਪਨਗਰ, 23 ਮਈ (ਸਤਨਾਮ ਸਿੰਘ ਸੱਤੀ)-4161 ਮਾਸਟਰ ਕਾਡਰ ਭਰਤੀ ਵਿੱਚੋਂ ਕਰੀਬ 253 ਅਧਿਆਪਕਾਂ ਨੂੰ ਜਾਰੀ ਕੀਤੇ ਗਏ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸਾਂ ਦੇ ਵਿਰੋਧ ਵਿਚ ਪੀੜਤ ਅਧਿਆਪਕਾਂ ਅਤੇ ਵੱਖ-ਵੱਖ ਭਰਾਤਰੀ ਜਥੇਬੰਦੀਆਂ ਵਲੋਂ ਹਲਕਾ ਵਿਧਾਇਕ ਦਿਨੇਸ਼ ਕੁਮਾਰ ਚੱਢਾ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ | ਇਸ ਸਬੰਧੀ ਜ਼ਿਲ੍ਹਾ ਆਗੂ ਦਵਿੰਦਰ ਸਿੰਘ ਅਤੇ ਪੀੜਤ ਅਧਿਆਪਕਾਂ ਨੇ ਦੱਸਿਆ ਕਿ 4161 ਮਾਸਟਰ ਕਾਡਰ ਭਰਤੀ ਦੀ ਪ੍ਰੀਖਿਆ ਅਗਸਤ 2022 ਵਿਚ ਹੋਈ ਸੀ ਅਤੇ ਦਸੰਬਰ 2022 ਵਿਚ ਨਤੀਜਾ ਐਲਾਨਿਆ ਗਿਆ ਸੀ | ਜਨਵਰੀ 2023 ਵਿਚ ਪਹਿਲੀ ਸਿਲੈਕਸ਼ਨ ਲਿਸਟ ਅਨੁਸਾਰ ਆਫਰ ਲੈਟਰ ਜਾਰੀ ਹੋਏ ਪਰ ਉੱਤਰਕੁੰਜੀ ਵਿਚ ਤਰੁੱਟੀਆਂ ਦੇ ਮਾਮਲੇ ਕਾਰਨ ਮਾਮਲਾ ਹਾਈ ਕੋਰਟ ਵਿਚ ਚਲਾ ਗਿਆ | ਕੋਰਟ ਦੇ ਹੁਕਮਾਂ 'ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ, ਪੰਜਾਬੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਮਾਹਿਰਾਂ ਦੀ ਕਮੇਟੀ ਵਲੋਂ ਉੱਤਰਕੁੰਜੀ ਦੀ ਜਾਂਚ ਕਰਕੇ ਸੋਧ ਕੀਤੀ ਗਈ | ਇਸ ਤੋਂ ਬਾਅਦ ਨਵੀਂ ਸਿਲੈਕਸ਼ਨ ਲਿਸਟ ਤਿਆਰ ਹੋਈ ਤੇ 8 ਮਈ 2023 ਨੂੰ ਅਧਿਆਪਕਾਂ ਨੂੰ ਜੁਆਇਨਿੰਗ ਲੈਟਰ ਜਾਰੀ ਕਰਕੇ 9 ਮਈ ਨੂੰ ਡਿਊਟੀ ਜੁਆਇਨ ਕਰਵਾ ਦਿੱਤੀ ਗਈ | ਅਧਿਆਪਕਾਂ ਨੇ ਦੱਸਿਆ ਕਿ ਉਹ ਪਿਛਲੇ ਤਿੰਨ ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਸਕੂਲਾਂ ਵਿਚ ਸੇਵਾਵਾਂ ਨਿਭਾ ਰਹੇ ਹਨ | ਇਸ ਦੌਰਾਨ ਪਹਿਲੀ ਲਿਸਟ ਵਿੱਚੋਂ ਬਾਹਰ ਹੋਏ ਕੁਝ ਅਧਿਆਪਕਾਂ ਨੇ ਕੋਰਟ ਰਾਹੀਂ ਨਵੰਬਰ 2025 ਵਿਚ ਮੁੜ ਡਿਊਟੀ ਜੁਆਇਨ ਕਰ ਲਈ | ਹੁਣ 6 ਮਈ 2026 ਨੂੰ ਸਿੱਖਿਆ ਵਿਭਾਗ ਵਲੋਂ ਕਰੀਬ 253 ਅਧਿਆਪਕਾਂ ਨੂੰ ਟਰਮੀਨੇਸ਼ਨ ਸੰਬੰਧੀ ਸ਼ੋਕਾਜ ਨੋਟਿਸ ਜਾਰੀ ਕਰਕੇ 21 ਦਿਨਾਂ ਵਿਚ ਜਵਾਬ ਮੰਗਿਆ ਗਿਆ ਹੈ ਜਿਸ ਨਾਲ ਅਧਿਆਪਕਾਂ ਦਾ ਭਵਿੱਖ ਅਣਿਸ਼ਚਿਤ ਹੋ ਗਿਆ ਹੈ | ਅਧਿਆਪਕਾਂ ਨੇ ਕਿਹਾ ਕਿ ਵਿਭਾਗ ਦੀਆਂ ਗਲਤੀਆਂ ਦਾ ਖਮਿਆਜ਼ਾ ਬੇਕਸੂਰ ਅਧਿਆਪਕਾਂ ਨੂੰ ਭੁਗਤਣਾ ਪੈ ਰਿਹਾ ਹੈ | ਉਨ੍ਹਾਂ ਦੱਸਿਆ ਕਿ ਕਈ ਅਧਿਆਪਕ ਓਵਰਏਜ ਹੋ ਚੁੱਕੇ ਹਨ ਤੇ ਕਈ ਆਪਣੀਆਂ ਪਹਿਲਾਂ ਵਾਲੀਆਂ ਨੌਕਰੀਆਂ ਛੱਡ ਕੇ ਇਸ ਭਰਤੀ 'ਚ ਆਏ ਸਨ | ਆਗੂਆਂ ਨੇ ਸਰਕਾਰ ਤੋਂ ਇਨਸਾਫ ਦੀ ਮੰਗ ਕਰਦਿਆਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਵਾਜਬ ਹੱਲ ਨਾ ਕੱਢਿਆ ਗਿਆ ਤਾਂ ਵੱਡਾ ਸੰਘਰਸ਼ ਕੀਤਾ ਜਾਵੇਗਾ | ਇਸ ਮੌਕੇ ਹਰਪ੍ਰੀਤ ਕੌਰ, ਕੁਲਵਿੰਦਰ ਕੌਰ, ਰਜਨੀਤ ਕੌਰ, ਜਸਵੀਰ ਕੌਰ, ਗੁਰਦਰਸ਼ਨ ਸਿੰਘ, ਗੁਰਦੀਪ ਸਿੰਘ ਸਮੇਤ ਭਰਾਤਰੀ ਜਥੇਬੰਦੀਆਂ ਦੇ ਆਗੂ ਕੁਲਦੀਪ ਗਿੱਲ ਅਤੇ ਦਵਿੰਦਰ ਚਨੌਲੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਦੋ ਤਖ਼ਤਾਂ ਨੂੰ ਜੋੜਨ ਵਾਲੇ ਸੰਗਤਪੁਰ-ਠਾਣੇ ਪੁਲ ਹੇਠਾਂ ਡੀਸਿਲਟਿੰਗ ਨੂੰ ਲੈ ਕੇ ਤਣਾਅ <br/> ਅਗਲੀ ਖ਼ਬਰ ਮਾਮਲਾ ਉਸਾਰੀ ਰੁਕਵਾਉਣ ਦਾ ਬੀ.ਬੀ.ਐਮ.ਬੀ. ਅਧਿਕਾਰੀ ਤੇ ਇਲਾਕਾ ਵਾਸੀ ਹੋਏ ਆਹਮੋ ਸਾਹਮਣੇ, ਸਥਿਤੀ ਬਣੀ ਤਣਾਅਪੂਰਨ
Ad Position 24