05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰਸੂਲਪੁਰ ਵਿਖੇ ਸਾਲਾਨਾ ਮੇਲੇ 'ਚ ਕਲਾਕਾਰਾਂ ਤੇ ਕੱਵਾਲਾਂ ਨੇ ਬੰਨਿ੍ਹਆ ਰੰਗ

Ad Position 21
No active advertisement
ਗੀਤ ਪੇਸ਼ ਕਰਦੇ ਹੋਏ ਜਸਮੇਰ ਮੀਆਂਪੁਰੀ | (ਸੱਜੇ) ਮੇਲੇ ਦੌਰਾਨ ਕਲਾਕਾਰਾਂ ਨਾਲ ਮਹਿਮਾਨ ਅਤੇ ਕਮੇਟੀ ਮੈਂਬਰ | <br/> 25-05-2026
ਰੂਪਨਗਰ, 24 ਮਈ (ਯਸ਼ਵੰਤ ਬੱਸੀ)- ਇੱਥੋਂ ਨੇੜਲੇ ਪਿੰਡ ਰਸੂਲਪੁਰ ਵਿਖੇ ਪਿੱਪਲ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ 27ਵਾਂ ਸਾਲਾਨਾ ਸਮਾਗਮ ਸਾਈਾ ਹਰਬੰਸ ਸਿੰਘ ਦੀ ਸਰਪ੍ਰਸਤੀ ਹੇਠ ਕਰਵਾਇਆ ਗਿਆ ਜਿਸ ਦੀ ਸ਼ੁਰੂਆਤ ਪਿਆਰਾ ਸਿੰਘ ਐਂਡ ਪਾਰਟੀ ਨੇ ਅਸਥਾਨ ਦੀ ਮਰਿਆਦਾ ਅਨੁਸਾਰ ਕੀਤੀ | ਉਪਰੰਤ ਪ੍ਰਸਿੱਧ ਗਾਇਕ ਜਸਮੇਰ ਮੀਆਂਪੁਰੀ, ਜਸਵੰਤ ਖਾਨੇਵਾਲ, ਲਖਵੀਰ ਰਿੰਕੂ, ਨਿਤਿਸ਼ ਰਾਏ, ਤੇਜਿੰਦਰ ਡਹਿਰ, ਲਾਡੀ ਅਰਮਾਨ, ਦੀਪੂ ਬਾਦਸ਼ਾਹ, ਵਿੰਦਰ ਕੋਟਲਾ ਤੇ ਕੱਵਾਲ ਅਲੀ ਚੜ੍ਹੀ ਨੇ ਭਰਵੀਂ ਹਾਜ਼ਰੀ ਲਗਵਾਈ | ਅਤੁੱਟ ਭੰਡਾਰਾ ਵੀ ਚਲਾਇਆ ਗਿਆ | ਜੱਸੀ ਸ਼ੌਂਕੀ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖ਼ੂਬੀ ਨਿਭਾਈ | ਇਸ ਮੌਕੇ ਗੱਦੀਨਸ਼ੀਨ ਸ਼ਹਿਜ਼ਾਦਾ ਪੀਰ ਸਾਈਾ ਆਮੀਨ ਸ਼ਾਹ, ਸਾਈਾ ਬਿੱਲੇ ਸ਼ਾਹ ਦਰਗਾਹ ਸ਼ਾਮਪੁਰਾ, ਸੁਖਚੈਨ ਸਾਬਰੀ, ਪਰਮਜੀਤ ਸ਼ਾਹ, ਸਾਈਾ ਭੂਰੇ ਸ਼ਾਹ ਖਲੀਫ਼ਾ, ਵਿੱਕੀ ਖਰੜ, ਸਾਈਾ ਪੰਮੇ ਸ਼ਾਹ ਤੇ ਬਾਬਾ ਸ਼ਾਮ ਲਾਲ, ਸਾਈਾ ਜੱਸ ਕਾਦਰੀ, ਹਰਪ੍ਰੀਤ ਕੌਰ ਕਾਦਰੀ, ਮਾਈ ਤਮੰਨਾ ਮਹੰਤ ਨੇ ਸ਼ਿਰਕਤ ਕੀਤੀ | ਬਾਬਾ ਹਰਬੰਸ ਸਿੰਘ ਨੇ ਮੇਲੇ ਨੂੰ ਸਫ਼ਲ ਬਣਾਉਣ ਲਈ ਪਹੁੰਚੇ ਕਲਾਕਾਰਾਂ ਤੇ ਪਤਵੰਤਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਸ਼ਾਮ ਸਿੰਘ, ਮਨਪ੍ਰੀਤ ਸਿੰਘ ਮਨੀ, ਸਿੰਮੂ ਲਾਂਭਾ, ਮਨਜੀਤ ਸਿੰਘ, ਸਤਵੀਰ ਸਿੰਘ ਤੋਤੀ, ਸੁਖਵੀਰ ਸਿੰਘ, ਅਰਸ਼, ਗੀਤਕਾਰ ਬਿਲਖੂ ਠੌਣਾ, ਅਰਸ਼ਪ੍ਰੀਤ ਸਿੰਘ, ਅਭੀਜੀਤ ਸਿੰਘ, ਗੀਤਕਾਰ ਗੁਰਦੀਪ ਹੁਸੈਨ ਪੁਰੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੀ.ਕੇ.ਯੂ. ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਸਿੱਧੂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ <br/> ਅਗਲੀ ਖ਼ਬਰ ਡੀ.ਏ.ਵੀ. ਸੀਨੀਅਰ ਸੈਕੰਡਰੀ ਸਕੂਲ ਤਖ਼ਤਗੜ੍ਹ ਵਿਖੇ ਵਿਸ਼ਵ ਸ਼ਹਿਦ ਦਿਵਸ ਮਨਾਇਆ <br/>
Ad Position 24