05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਇੰਦਰਪ੍ਰੀਤ ਸਿੰਘ ਸੇਠੀ ਦੀ ਯਾਦ 'ਚ ਗੋਪਾਲ ਗਊਸ਼ਾਲਾ ਨੂੰ 40 ਹਜ਼ਾਰ ਰੁਪਏ ਦਾ ਦਾਨ

Ad Position 21
No active advertisement
ਅਜੀਤ ਡੈਸਕ 25-05-2026
ਰੂਪਨਗਰ, 24 ਮਈ (ਸਤਨਾਮ ਸਿੰਘ ਸੱਤੀ)-ਜਲੰਧਰ ਸ਼ਹਿਰ ਦੇ ਉੱਘੇ ਬਿਜ਼ਨਸਮੈਨ, ਸਮਾਜਸੇਵੀ ਅਤੇ ਗੋਪਾਲ ਗਊਸ਼ਾਲਾ ਦੇ ਪੁਰਾਣੇ ਦਾਨੀ ਮਨਜੀਤ ਸਿੰਘ ਸੇਠੀ ਵਲੋਂ ਆਪਣੇ ਨੌਜਵਾਨ ਸਵਰਗਵਾਸੀ ਬੇਟੇ ਇੰਦਰਪ੍ਰੀਤ ਸਿੰਘ ਸੇਠੀ ਦੀ ਨਿੱਘੀ ਯਾਦ ਵਿਚ ਗੋਪਾਲ ਗਊਸ਼ਾਲਾ ਨੂੰ 40 ਹਜ਼ਾਰ ਰੁਪਏ ਦਾ ਦਾਨ ਭੇਜਿਆ ਗਿਆ ਹੈ | ਯਾਦ ਰਹੇ ਕਿ ਸੇਠੀ ਵਲੋਂ ਸਾਲ 2017-18 ਦੌਰਾਨ ਗਊਸ਼ਾਲਾ ਨੂੰ ਗੋਬਰ ਤੋਂ ਬਾਲੇ ਬਣਾਉਣ ਵਾਲੀ ਮਸ਼ੀਨ ਵੀ ਭੇਟ ਕੀਤੀ ਗਈ ਸੀ | ਇੰਦਰਪ੍ਰੀਤ ਸਿੰਘ ਸੇਠੀ ਪਿਛਲੇ ਕਰੀਬ 10 ਸਾਲਾਂ ਤੋਂ ਕੈਨੇਡਾ ਵਿਚ ਆਪਣਾ ਕਾਰੋਬਾਰ ਕਰ ਰਹੇ ਸਨ | 20 ਅਪ੍ਰੈਲ 2026 ਨੂੰ ਅਚਾਨਕ ਹਾਰਟ ਅਟੈਕ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ ਸੀ | 7 ਮਈ ਨੂੰ ਗੁਰਦੁਆਰਾ ਸ੍ਰੀ ਸਿੰਘ ਸਭਾ, ਮਾਡਲ ਟਾਊਨ ਜਲੰਧਰ ਵਿਖੇ ਉਨ੍ਹਾਂ ਦੀ ਅੰਤਿਮ ਅਰਦਾਸ ਹੋਈ, ਜਿਸ ਵਿਚ ਗੋਪਾਲ ਗਊਸ਼ਾਲਾ ਪ੍ਰਬੰਧਕ ਕਮੇਟੀ ਦੇ ਅੱਧਾ ਦਰਜਨ ਅਹੁਦੇਦਾਰਾਂ ਨੇ ਸ਼ਾਮਲ ਹੋ ਕੇ ਵਿੱਛੜੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ |
Ad Position 22
No active advertisement
ਪਿਛਲੀ ਖ਼ਬਰ ਪਿੰਡ ਗੋਬਿੰਦਪੁਰਾ ਤੋਂ ਸੰਗਤਾਂ ਦਾ ਜਥਾ ਸ੍ਰੀ ਹੇਮਕੁੰਟ ਸਾਹਿਬ ਲਈ ਰਵਾਨਾ <br/> ਅਗਲੀ ਖ਼ਬਰ ਬੀ.ਕੇ.ਯੂ. ਦੇ ਜ਼ਿਲ੍ਹਾ ਪ੍ਰਧਾਨ ਜਗਬੀਰ ਸਿੰਘ ਸਿੱਧੂ ਨੇ ਦਿੱਤਾ ਅਹੁਦੇ ਤੋਂ ਅਸਤੀਫ਼ਾ <br/>
Ad Position 24