ਬੇਲਾ, 28 ਮਈ (ਮਨਜੀਤ ਸਿੰਘ ਸੈਣੀ)- ਕਿਡਜ਼ੀ ਸਕੂਲ ਬੇਲਾ ਵਿਚ ਬੱਚਿਆਂ ਲਈ ਸਮਰ ਪੂਲ ਪਾਰਟੀ ਕਰਵਾਈ ਗਈ | ਬੀਟ ਦਾ ਥੀਮ ਅਧੀਨ ਕਰਵਾਏ ਵਿਸ਼ੇਸ਼ ਪ੍ਰੋਗਰਾਮ ਵਿਚ ਨੰਨ੍ਹੇ-ਮੁੰਨੇ ਬੱਚਿਆਂ ਨੇ ਪਾਣੀ ਵਿਚ ਖ਼ੂਬ ਮਸਤੀ ਕੀਤੀ ਤੇ ਗਰਮੀ ਨੂੰ ਖ਼ੁਸ਼ੀ ਅਤੇ ਉਤਸ਼ਾਹ ਨਾਲ ਮਾਤ ਦਿੱਤੀ | ਪ੍ਰੋਗਰਾਮ ਦੌਰਾਨ ਬੱਚਿਆਂ ਨੇ ਪੂਲ ਗਤੀਵਿਧੀਆਂ 'ਚ ਭਾਗ ਲੈ ਕੇ ਭਰਪੂਰ ਅਨੰਦ ਮਾਣਿਆ ਤੇ ਗਰਮੀ ਦੇ ਮੌਸਮ 'ਚ ਤਾਜ਼ਗੀ ਤੇ ਮਨੋਰੰਜਨ ਦਾ ਅਨੁਭਵ ਕੀਤਾ | ਬੱਚਿਆਂ ਦੀਆਂ ਖਿੜਖਿੜਾਹਟਾਂ ਤੇ ਉਤਸ਼ਾਹ ਨੇ ਪੂਰੇ ਸਕੂਲ ਅਹਾਤੇ ਨੂੰ ਖ਼ੁਸ਼ੀਆਂ ਨਾਲ ਭਰ ਦਿੱਤਾ | ਪਿ੍ੰਸੀਪਲ ਸ੍ਰੀਮਤੀ ਨੀਤੂ ਸ਼ਰਮਾ ਨੇ ਦੱਸਿਆ ਕਿ ਅਜਿਹੇ ਪ੍ਰੋਗਰਾਮ ਦਾ ਉਦੇਸ਼ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਮਨੋਰੰਜਨ, ਤਾਜ਼ਗੀ ਤੇ ਖ਼ੁਸ਼ੀ ਦਾ ਅਨੁਭਵ ਕਰਵਾਉਣਾ ਸੀ | ਡਾਇਰੈਕਟਰ ਸ਼ੈਲੇਸ਼ ਸ਼ਰਮਾ ਨੇ ਬੱਚਿਆਂ ਦੀ ਖ਼ੁਸ਼ੀ ਦੇਖ ਕੇ ਖ਼ੁਸ਼ੀ ਜਤਾਈ | ਇਸ ਮੌਕੇ ਸਕੂਲ ਦੀਆਂ ਅਧਿਆਪਕਾਵਾਂ ਕਾਜਲ ਸ਼ਰਮਾ, ਕੋਮਲ, ਮਨਿੰਦਰ, ਨਿਸ਼ੂ ਆਦਿ ਨੇ ਵੀ ਬੱਚਿਆਂ ਨਾਲ ਮਿਲ ਕੇ ਗਤੀਵਿਧੀਆਂ 'ਚ ਭਾਗ ਲਿਆ |