08-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਗੁੱਗਾ ਮੈੜੀ ਘਨੌਲੀ ਦੇ ਹੋਣ ਵਾਲੇ ਧਾਰਮਿਕ ਸਮਾਗਮ ਦਾ ਪੋਸਟਰ ਜਾਰੀ

Ad Position 21
No active advertisement
ਅਜੀਤ ਡੈਸਕ 29-05-2026
ਘਨੌਲੀ, 28 ਮਈ (ਜਸਵੀਰ ਸਿੰਘ ਸੈਣੀ)- ਗੁੱਗਾ ਮੈੜੀ ਘਨੌਲੀ ਦੇ ਅਸਥਾਨ 'ਤੇ ਹੋਣ ਵਾਲੇ ਗੁੱਗਾ ਮੈੜੀ ਅਤੇ ਨਗਰ ਖੇੜਾ ਕਮੇਟੀ ਵਲੋਂ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਹੋਣ ਵਾਲੇ ਧਾਰਮਿਕ ਸਮਾਗਮ ਦਾ ਪੋਸਟਰ ਅੱਜ ਪ੍ਰਬੰਧਕਾਂ ਵਲੋਂ ਜਾਰੀ ਕੀਤਾ ਗਿਆ | ਪ੍ਰਬੰਧਕਾਂ ਨੇ ਦੱਸਿਆ ਕਿ 30 ਮਈ ਨੂੰ ਸਵੇਰੇ 8 ਵਜੇ ਹਵਨ, ਝੰਡੇ ਤੇ ਚਾਦਰ ਚੜ੍ਹਾਉਣ ਦੀ ਰਸਮ ਸਵੇਰੇ 9 ਵਜੇ ਤੇ ਭੰਡਾਰਾ ਦੁਪਹਿਰ 12 ਵਜੇ ਹੋਵੇਗਾ | ਉਨ੍ਹਾਂ ਨੇ ਕਿਹਾ ਕਿ ਬਾਬੇ ਦੀ ਚੌਂਕੀ ਰਾਤ 8 ਵਜੇ ਤੋਂ 12 ਵਜੇ ਤੱਕ ਹੋਵੇਗੀ | ਇਸ ਦੌਰਾਨ ਰਿਸ਼ੂ ਐਂਡ ਜਤਿੰਦਰ ਡੱਡੂਮਾਜਰੇ ਵਾਲੇ ਬਾਬੇ ਦੀ ਮਹਿਮਾ ਦਾ ਗੁਣਗਾਣ ਕਰਨਗੇ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਪਿੰਕਾ, ਮੀਤ ਪ੍ਰਧਾਨ ਸੁਖਦੇਵ ਸਿੰਘ ਸੁੱਖਾ, ਸੁਰਜੀਤ ਸਿੰਘ ਬਿੱਲਾ, ਖਜ਼ਾਨਚੀ ਪ੍ਰੇਮ ਕੁਮਾਰ, ਸੁਰਿੰਦਰ ਸਿੰਘ ਦਸ਼ਮੇਸ਼ ਨਗਰ, ਦੀਪਕ ਟੇਲਰ, ਰਾਏ ਸਾਬ, ਅਮਨਦੀਪ ਸਿੰਘ ਲਾਲੀ, ਰਵੀ ਕੁਮਾਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਦੀ ਪਿੰਡਾਂ 'ਚ ਭਰਤੀ ਮੁਹਿੰਮ ਜਾਰੀ ਅਗਲੀ ਖ਼ਬਰ ਕਿਡਜ਼ੀ ਸਕੂਲ ਬੇਲਾ 'ਚ ਸਮਰ ਪੂਲ ਪਾਰਟੀ ਕਰਵਾਈ
Ad Position 24