22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਉਰਦੂ ਜ਼ੁਬਾਨ ਸਿਖਲਾਈ ਕੋਰਸ ਲਈ ਨਵੇਂ ਦਾਖ਼ਲੇ ਸ਼ੁਰੂ

Ad Position 21
No active advertisement
ਅਜੀਤ ਡੈਸਕ 09-06-2026
ਰੂਪਨਗਰ, 8 ਜੂਨ (ਯਸ਼ਵੰਤ ਬੱਸੀ)- ਭਾਸ਼ਾ ਵਿਭਾਗ ਪੰਜਾਬ ਵਲੋਂ ਚਲਾਈ ਜਾ ਰਹੀ 'ਉਰਦੂ ਆਮੋਜ' ਸਕੀਮ ਤਹਿਤ ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ ਵਲੋਂ ਉਰਦੂ ਭਾਸ਼ਾ ਸਿੱਖਣ ਲਈ ਨਵੇਂ ਦਾਖਲੇ ਸ਼ੁਰੂ ਕਰ ਦਿੱਤੇ ਗਏ ਹਨ | ਕੁਲਵੰਤ ਸਿੰਘ ਨੇ ਦੱਸਿਆ ਕਿ ਨਵਾਂ ਸੈਸ਼ਨ 3 ਜੁਲਾਈ ਤੋਂ ਸ਼ੁਰੂ ਹੋਵੇਗਾ ਜਿਸ ਦੀ ਪ੍ਰੀਖਿਆ ਦਸੰਬਰ 2026 ਦੇ ਆਖ਼ਰੀ ਹਫ਼ਤੇ 'ਚ ਲਈ ਜਾਵੇਗੀ | ਉਨ੍ਹਾਂ ਦੱਸਿਆ ਕਿ ਚਾਹਵਾਨ ਵਿਅਕਤੀ ਜ਼ਿਲ੍ਹਾ ਭਾਸ਼ਾ ਦਫ਼ਤਰ ਰੂਪਨਗਰ, ਕਮਰਾ ਨੰਬਰ 326-327 ਵਿਖੇ ਆਪਣਾ ਨਾਮ ਦਰਜ ਕਰਵਾ ਸਕਦੇ ਹਨ ਤੇ ਦਾਖਲਾ ਫਾਰਮ ਪ੍ਰਾਪਤ ਕਰ ਸਕਦੇ ਹਨ | ਇਸ ਉਰਦੂ ਸਿਖਲਾਈ ਕੋਰਸ 'ਚ ਜ਼ਿਲ੍ਹਾ ਰੂਪਨਗਰ ਦਾ ਕੋਈ ਵੀ ਪੁਰਸ਼, ਇਸਤਰੀ, ਵਿਦਿਆਰਥੀ, ਮੁਲਾਜ਼ਮ, ਕਾਰੋਬਾਰੀ ਜਾਂ ਸੇਵਾ-ਮੁਕਤ ਵਿਅਕਤੀ ਦਾਖਲਾ ਲੈ ਕੇ ਉਰਦੂ ਭਾਸ਼ਾ ਸਿੱਖ ਸਕਦਾ ਹੈ | ਉਨ੍ਹਾਂ ਦੱਸਿਆ ਕਿ ਛੇ ਮਹੀਨਿਆਂ ਦੇ ਇਸ ਕੋਰਸ ਦੀ ਫ਼ੀਸ 500 ਰੁਪਏ ਹੈ ਤੇ ਸਿਖਲਾਈ ਦਾ ਕਾਰਜ ਉਰਦੂ ਦੀ ਤਜਰਬੇਕਾਰ ਅਧਿਆਪਕਾ ਮੁਹਤਰਮਾ ਜ਼ੁਬੇਨ ਨਿਸ਼ਾ ਵਲੋਂ ਕਰਵਾਇਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਨੰਗਲ 'ਚ ਮਨੁੱਖੀ ਅਧਿਕਾਰ ਕਮਿਸ਼ਨ ਮੈਂਬਰ ਵਲੋਂ ਲੋਕ ਸੁਣਵਾਈ <br/> ਅਗਲੀ ਖ਼ਬਰ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਅੱਜ <br/>
Ad Position 24