08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਹਿਰ ਵਾਸੀਆਂ ਨੇ ਧੂਮਧਾਮ ਨਾਲ ਮਨਾਇਆ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਪਟਾਕਿਆਂ ਕਾਰਨ ਅੱਖਾਂ, ਹੱਥ-ਪੈਰ ਜਲਨ ਦੇ 27 ਮਾਮਲੇ ਆਏ ਸਾਹਮਣੇ

ਐੱਸ. ਏ.

Ad Position 21
No active advertisement
ਅਜੀਤ ਡੈਸਕ 10-11-2026
ਐੱਸ. ਏ. ਐੱਸ. ਨਗਰ, 9 ਨਵੰਬਰ (ਤਰਵਿੰਦਰ ਸਿੰਘ ਬੈਨੀਪਾਲ)-ਮੁਹਾਲੀ ਸ਼ਹਿਰ ਵਾਸੀਆਂ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੀਵਾਲੀ ਤੇ ਬੰਦੀ ਛੋੜ ਦਿਵਸ ਧੂਮਧਾਮ ਨਾਲ ਮਨਾਇਆ। ਬੰਦੀ ਛੋੜ ਦਿਵਸ ਤੇ ਦੀਵਾਲੀ ਮੌਕੇ ਸ਼ਹਿਰ ਦੇ ਸਾਰੇ ਗੁਰਦੁਆਰਾ ਸਾਹਿਬ ਵਿਚ ਤੇ ਸ਼ਹਿਰ ਦੇ ਸਾਰੇ ਮੰਦਰਾਂ ਵਿਚ ਸ਼ਰਧਾਲੂਆਂ ਦੀਆ ਲੰਬੀਆਂ ਲਾਈਨਾਂ ਦੇਖਣ ਨੂੰ ਮਿਲੀਆ, ਜਿਥੇ ਸੰਗਤਾਂ ਵਲੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੇ ਕਥਾ ਕੀਰਤਨ ਸਰਵਣ ਕਰਨ ਉਪਰੰਤ ਦੀਪਮਾਲਾ ਕੀਤੀ ਗਈ, ਉਥੇ ਪਰਿਵਾਰਾਂ ਸਮੇਤ ਪਹੁੰਚੇ ਸ਼ਰਧਾਲੂਆਂ ਵਲੋਂ ਪੂਜਾ ਕਰਨ ਉਪਰੰਤ ਮੰਦਰਾਂ ਵਿਚ ਦੀਪਮਾਲਾ ਕੀਤੀ ਗਈ ਜਦਕਿ ਇਸ ਦੌਰਾਨ ਮੌਕੇ ਪ੍ਰਸ਼ਾਸਨ ਵਲੋਂ ਦੀਵਾਲੀ ਤੇ ਬੰਦੀ ਛੋੜ ਦਿਵਸ ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਹੀ ਪਟਾਕੇ ਚਲਾਉਣ ਦੇ ਦਿੱਤੇ ਹੁਕਮਾਂ ਦੇ ਉਲਟ ਸ਼ਹਿਰ ਵਾਸੀਆਂ ਨੇ ਬੇਖ਼ੌਫ ਹੋ ਕੇ ਅੱਧੀ ਰਾਤ ਤੱਕ ਪਟਾਕੇ ਚਲਾਏ। ਵੱਡੇ ਪਟਾਕਿਆਂ ਦੇ ਧਮਾਕਿਆਂ ਕਾਰਨ ਕਾਰਾਂ ਦੇ ਲਾਕਿੰਗ ਸਾਇਰਨ ਵਾਰ ਵਾਰ ਵਜਦੇ ਰਹੇ, ਜਿਨ੍ਹਾਂ ਨੂੰ ਬੰਦ ਕਰਨ ਲਈ ਕਾਰ ਮਾਲਕਾਂ ਨੂੰ ਕਈ ਵਾਰ ਬਾਹਰ ਨਿਕਲਦਾ ਪਿਆ। ਪਟਾਕਿਆਂ ਤੇ ਆਤਿਸ਼ਬਾਜ਼ੀ ਦੇ ਧੂੰਏ ਕਾਰਨ ਸ਼ਹਿਰ ਦੀ ਆਬੋ ਹਵਾ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਜਿਥੇ ਦਮੇ ਦੇ ਰੋਗੀਆਂ ਤੇ ਬਜ਼ੁਰਗਾਂ ਨੂੰ ਸਾਹ ਲੈਣ ਵਿਚ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ, ਉਥੇ ਇਨ੍ਹਾਂ ਚਲਾਏ ਪਟਾਕਿਆਂ ਦੇ ਸ਼ੋਰ ਕਾਰਨ ਪਸ਼ੂ ਪੰਛੀ ਡਰੇ ਤੇ ਸਹਿਮੇ ਨਜ਼ਰ ਆਏ। ਦੀਵਾਲੀ ਦੀ ਰਾਤ ਨੂੰ ਫ਼ੇਜ਼-6 ਦੇ ਜ਼ਿਲ੍ਹਾ ਸਿਵਲ ਹਸਪਤਾਲ ਵਿਚ ਪਟਾਕਿਆਂ ਕਾਰਨ ਅੱਖਾਂ, ਹੱਥ-ਪੈਰ ਜਲਨ ਦੇ ਕੁਲ 27 ਮਾਮਲੇ ਸਾਹਮਣੇ ਆਏ ਜਿਨ੍ਹਾਂ ’ਚੋਂ 17 ਮਾਮਲੇ ਹੱਥਾਂ ਅਤੇ ਬਾਂਹਾਂ ’ਤੇ ਸੜਨ ਦੇ ਸਨ, ਜਦਕਿ ਪਟਾਕਿਆਂ ਕਾਰਨ ਅੱਖਾਂ ਜਲਨ ਦੇ 10 ਮਾਮਲੇ ਸਾਹਮਣੇ ਆਏ ਜਿਨ੍ਹਾਂ ਦਾ ਸਿਵਲ ਹਸਪਤਾਲ ਦੇ ਡਾਕਟਰਾਂ ਵਲੋਂ ਇਲਾਜ ਕੀਤਾ। ਪਟਾਕਿਆਂ ਕਾਰਨ ਜ਼ਿਆਦਾ ਝੁਲਸੇ ਹੋਣ ਕਾਰਨ ਇਕ ਬੱਚੇ ਨੂੰ ਪੀ. ਜੀ. ਆਈ. ਰੈਫ਼ਰ ਕਰਨ ਦੀ ਵੀ ਜਾਣਕਾਰੀ ਮਿਲੀ ਹੈ।
Ad Position 22
No active advertisement
ਪਿਛਲੀ ਖ਼ਬਰ ਬਰੁੱਕਫੀਲਡ ਇੰਟਰਨੈਸ਼ਨਲ ਸਕੂਲ ਵਿਖੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ
Ad Position 24