08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਸਿੱਖਿਆ ਕ੍ਰਾਂਤੀ ਨੂੰ ਪ੍ਰਵਾਨ ਹੈ ਜਾਅਲੀ ਡਿਗਰੀਆਂ - ਮਾਵੀ

ਮਾਜਰੀ, 9 ਨਵੰਬਰ (ਕੁਲਵੰਤ ਸਿੰਘ ਧੀਮਾਨ)-ਜੀ. ਟੀ.

Ad Position 21
No active advertisement
ਅਜੀਤ ਡੈਸਕ 10-11-2026
ਮਾਜਰੀ, 9 ਨਵੰਬਰ (ਕੁਲਵੰਤ ਸਿੰਘ ਧੀਮਾਨ)-ਜੀ. ਟੀ. ਯੂ. ਦੇ ਸਾਬਕਾ ਪ੍ਰੈੱਸ ਸਕੱਤਰ ਹਰਨੇਕ ਮਾਵੀ ਜੋ ਕਿ ਸਿੱਖਿਆ ਵਿਭਾਗ ਅੰਦਰ ਹਰ ਤਰ੍ਹਾਂ ਦੀਆਂ ਗੜਬੜੀਆਂ ਵਿਰੁੱਧ ਨਿਧੜਕ ਆਵਾਜ਼ ਉਠਾਉਂਦੇ ਰਹਿੰਦੇ ਹਨ। ਮਾਵੀ ਨੇ ਸ. ਸ. ਸ. ਸ. ਮੁਹਾਲੀ ਦੀ ਪ੍ਰਿੰਸੀਪਲ ਪਰਮਜੀਤ ਕੌਰ ਬਰਾੜ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਇਸ ਪ੍ਰਿੰਸੀਪਲ ਦੀ ਜਾਅਲੀ ਡਿਗਰੀ ਦਾ ਕੇਸ ਹਾਈ ਕੋਰਟ ਵਿਚ ਵਿਚਾਰ ਅਧੀਨ ਹੈ, ਪਰ ਸਿੱਖਿਆ ਕ੍ਰਾਂਤੀ ਦੀ ਅਫ਼ਸਰਸ਼ਾਹੀ ਨੇ ਸਾਲਾਂਬੱਧੀ ਕੇਸ ਨੂੰ ਲਟਕਾ ਕੇ ਰੱਖਿਆ, ਜਿਸ ਕਾਰਨ ਪਰਮਜੀਤ ਕੌਰ ਬਰਾੜ ਸੇਵਾ-ਮੁਕਤੀ ਹਾਸਿਲ ਕਰਨ ‘ਚ ਸਫ਼ਲ ਰਹੀ। ਮਾਵੀ ਨੇ ਕਿਹਾ ਕਿ ਸਿੱਖਿਆ ਡਾਇਰੈਕਟੋਰੇਟ ਵਿਚ ਨਾ ਗਿਣਨਯੋਗ ਜਾਅਲੀ ਤਜ਼ਰਬਾ ਦਿਖਾ ਕੇ ਗਿੰਨੀ ਦੁੱਗਲ ਪਹਿਲਾਂ ਪੀ. ਈ. ਐਸ. ਵਜੋਂ ਪ੍ਰਮੋਟ ਹੋਈ, ਉਪਰੰਤ ਪੰਜਾਬ ਸਰਕਾਰ ਨੇ ਸਿੱਖਿਆ ਕ੍ਰਾਂਤੀ ਨੂੰ ਸ਼ਿੰਗਾਰਨ ਲਈ ਉਸ ਨੂੰ ਅਸਿਸਟੈਂਟ ਡੀ. ਪੀ. ਆਈ. ਲਗਾ ਦਿੱਤਾ। ਮਾਵੀ ਨੇ ਦੱਸਿਆ ਕਿ ਸਾਲ 2014 ਵਿਚ ਮੌਕੇ ਦੇ ਮੁੱਖ ਮੰਤਰੀ ਦੇ ਆਦੇਸ਼ਾਂ ‘ਤੇ ਹੋਈ ਪੜਤਾਲ ਵਿਚ ਜਿਨ੍ਹਾਂ ਅਧਿਕਾਰੀਆਂ ਦੀ ਨਿਯੁਕਤੀ ਲਈ ਤਜ਼ਰਬਾ ਸਰਟੀਫ਼ਿਕੇਟ ਗ਼ਲਤ ਪਾਏ ਗਏ, ਉਨ੍ਹਾਂ ’ਚੋਂ ਹੀ ਅੱਜ ਪ੍ਰੇਮ ਮਿੱਤਲ ਡੀ. ਈ. ਓ. ਸੈਕੰਡਰੀ ਰੂਪਨਗਰ ਤੇ ਵਾਧੂ ਚਾਰਜ ਜ਼ਿਲ੍ਹਾ ਮੁਹਾਲੀ, ਅਮਰਜੀਤ ਕੌਰ ਅਤੇ ਕੰਚਨ ਸਹਾਇਕ ਡਾਇਰੈਕਟਰ, ਅਜੈ ਕੁਮਾਰ ਡੀ. ਈ. ਓ. ਸੈਕੰਡਰੀ ਫਾਜ਼ਿਲਕਾ ਅਤੇ ਪੜਤਾਲੀਆ ਲਿਸਟ ਵਿਚ ਸ਼ਾਮਿਲਾਂ ’ਚੋਂ ਬਾਕੀ ਸੀਨੀਅਰ ਸੈਕੰਡਰੀ ਸਕੂਲਾਂ ਦੇ ਪ੍ਰਿੰਸੀਪਲ ਬਣ ਕੇ ਮੌਜੂਦਾ ਸਰਕਾਰ ਦੀ ਸਿੱਖਿਆ ਕ੍ਰਾਂਤੀ ਦੀ ਅਗਵਾਈ ਕਰ ਰਹੇ ਹਨ। ਮਾਵੀ ਨੇ ਜਾਅਲੀ ਡਿਗਰੀਆਂ ਵਾਲਿਆਂ ਦੀ ਪ੍ਰਮੋਸ਼ਨ ਸੰਬੰਧੀ ਇਕ ਪੜਤਾਲੀਆ ਫਾਈਲ ਦਾ ਹਵਾਲਾ ਦਿੰਦਿਆਂ ਦੱਸਿਆ ਕਿ ਪਹਿਲਾਂ ਜਾਅਲੀ ਤਜ਼ਰਬਾ ਸਰਟੀਫ਼ਿਕੇਟਾਂ ਵਾਲਿਆਂ ਨੂੰ ਪੜਤਾਲ ਦੇ ਚਲਦਿਆਂ ਮੁੱਖ ਅਧਿਆਪਕ ਭਰਤੀ ਕਰ ਲਿਆ ਗਿਆ ਅਤੇ ਜਾਅਲਸਾਜੀ ਦੇ ਕੇਸ ਦਾ ਨਿਬੇੜਾ ਨਹੀਂ ਕੀਤਾ ਅਤੇ ਫ਼ਿਰ ਇਹ ਹਾਸੋਹੀਣੀ ਗੱਲ ਲਿਖ ਕੇ ਕਿ ਪੀ. ਈ. ਐਸ. ਵਿਚ ਪ੍ਰਮੋਸ਼ਨ ਦੇ ਦਿੱਤੀ ਕਿ ਬਤੌਰ ਮੁਖੀ ਉਨ੍ਹਾਂ ਦਾ 8 ਸਾਲਾਂ ਦਾ ਤਜ਼ਰਬਾ ਹੋ ਗਿਆ ਹੈ। ਮਾਵੀ ਨੇ ਮੰਗ ਕੀਤੀ ਕਿ ਦੁੱਗਲ ਸਮੇਤ ਸਾਰੇ ਨਾ ਮੰਨਣ ਯੋਗ ਤਜ਼ਰਬੇ ਵਾਲੇ ਕੇਸਾਂ ਦਾ ਨਿਪਟਾਰਾ ਸਿੱਖਿਆ ਕ੍ਰਾਂਤੀ ਦਾ ਹਿੱਸਾ ਬਣਨਾ ਚਾਹੀਦਾ ਹੈ।
Ad Position 22
No active advertisement
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਲੋਕ ਸਭਾ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਨੂੰ ਦਾਦੀ ਦੇ ਅੰਤਿਮ ਸੰਸਕਾਰ ’ ਚ ਸ਼ਾਮਿਲ ਹੋਣ ਲਈ ਪੈਰੋਲ ਦਿੱਤੀ ਜਾਵੇ - ਅਮਲਾਲ...
Ad Position 24