18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸਵਰਾਜ ਮਾਜਦਾ ਡਰਾਈਵਰ ਯੂਨੀਅਨ ਵਲੋਂ ਰੋਸ ਮੁਜ਼ਾਹਰਾ ਭਲਕੇ <br/>

Ad Position 21
No active advertisement
ਅਜੀਤ ਡੈਸਕ 10-06-2026
ਰੂਪਨਗਰ, 9 ਜੂਨ (ਯਸ਼ਵੰਤ ਬੱਸੀ)-ਸਵਰਾਜ ਮਾਜਦਾ ਡਰਾਈਵਰ ਯੂਨੀਅਨਾਂ ਦੀ ਸਾਂਝੀ ਮੀਟਿੰਗ ਸਰਬਜੀਤ ਸਿੰਘ ਪ੍ਰਧਾਨ ਤੇ ਜਰਨੈਲ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਸੀਟੂ ਦੇ ਜਨਰਲ ਸਕੱਤਰ ਮਹਾਂ ਸਿੰਘ ਰੋੜੀ ਨੇ ਕਿਹਾ ਕਿ 2011 ਨੂੰ ਮੈਨੇਜਮੈਂਟ ਵਲੋਂ ਐਗਰੀਮੈਂਟ ਕਰਕੇ ਪ੍ਰਤੀ ਕਿੱਲੋ ਮੀਟਰ ਇੱਕ ਰੁਪਏ 35 ਪੈਸਾ ਦਿੱਤਾ ਸੀ | ਅਸੂਲੀ ਤੋਰ 'ਤੇ 2011 ਤੋਂ ਲੈ ਕੇ 2026 ਤੱਕ ਕੋਈ ਐਗਰੀਮੈਂਟ ਨਹੀਂ ਕੀਤਾ ਗਿਆ | ਮਹਾਂ ਸਿੰਘ ਰੋੜੀ ਨੇ ਪੁਰਜੋਰ ਮੰਗ ਕੀਤੀ ਕਿ ਸਾਲ 2011 ਤੋਂ ਮਹਿੰਗਾਈ ਵਿਚ ਹੋਏ ਵਾਧੇ ਨੂੰ ਦੇਖਦੇ ਹੋਏ ਰੇਟਾਂ ਵਿਚ ਵਾਧਾ ਕੀਤਾ ਜਾਵੇ, ਵਾਪਿਸ ਆਉਣ ਦੇ ਕਿਰਾਏ ਵਿਚ ਵੀ ਵਾਧਾ ਕਰਕੇ ਦਿਹਾੜੀ ਵਿਚ ਵੀ ਵਾਧਾ ਕੀਤਾ ਜਾਵੇ | ਡਿਊਟੀ ਸਮੇਂ ਹੋਈ ਕਿਸੇ ਵੀ ਦੁਰਘਟਨਾ ਦਾ ਮੁਆਵਜਾ ਫੈਕਟਰੀ ਵਿਚ ਕੰਮ ਕਰਦੇ ਵਰਕਰਾਂ ਤੇ ਡਰਾਇਵਰਾਂ ਦੇ ਬਰਾਬਰ ਦਿੱਤਾ ਜਾਵੇ | ਹਰ ਡਰਾਇਵਰ ਤੇ ਈ.ਐਸ.ਆਈ.ਸੀ ਤੇ ਈ.ਪੀ.ਐਫ ਲਾਗੂ ਕੀਤਾ ਜਾਵੇ | ਗੱਡੀ ਜਮ੍ਹਾਂ ਕਰਾਉਣ ਵਿਚ ਹੋਈ ਦੇਰੀ ਤੋਂ ਡਰਾਇਵਰ ਨੂੰ ਵਾਧੂ ਦਿਹਾੜੀ ਦਿੱਤੀ ਜਾਵੇ | ਸੀਟੂ ਦੇ ਉੱਪ ਪ੍ਰਧਾਨ ਗੁਰਦੇਵ ਸਿੰਘ ਬਾਗੀ ਨੇ ਕਿਹਾ ਕਿ ਜਲਦੀ ਤੋਂ ਜਲਦੀ ਮਸਲੇ ਦਾ ਹੱਲ ਨਾ ਕੀਤਾ ਤਾਂ ਜੱਥੇਬੰਦੀਆਂ ਮਿਤੀ 11-06-2026 ਨੂੰ ਮੈਨੇਜਮੈਂਟ ਦੇ ਖਿਲਾਫ ਰੋਸ ਮੁਜਾਹਰਾ ਕਰੇਗੀ | ਜੇਕਰ ਫਿਰ ਵੀ ਮਸਲੇ ਦਾ ਹੱਲ ਨਾ ਕੀਤਾ ਤਾਂ ਮੰਗਾਂ ਦੀ ਪ੍ਰਾਪਤੀ ਤੱਕ ਸੰਘਰਸ ਕਰੇਗੀ | ਜੇਕਰ ਲੋੜ ਪਈ ਤਾਂ ਕੰਮ ਬੰਦ ਕੀਤਾ ਜਾਵੇਗਾ | ਮੀਟਿੰਗ ਵਿਚ ਪਰਮਿੰਦਰ ਸਿੰਘ ਕੰਗ, ਸਰਬਜੀਤ ਸਿੰਘ ਕੈਸੀਅਰ, ਗੁਰਜੀਤ ਸਿੰਘ, ਬਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਮਨਪ੍ਰੀਤ ਸਿੰਘ ਸਕੱਤਰ, ਬਿਕਰਮਜੀਤ ਸਿੰਘ, ਮਲਕੀਤ ਸਿੰਘ ਹਾਜ਼ਰ ਸਨ | ਮੀਟਿੰਗ ਵਿਚ ਸਰਬਸੰਮਤੀ ਨਾਲ ਪਾਸ ਕਰਕੇ ਬੇ-ਰੁਜਗਾਰ ਲਾਈਨ ਮੈਨ ਜੱਥੇਬੰਦੀ ਵਲੋਂ ਸਾਂਤਮਈ ਤਰੀਕੇ ਨਾਲ ਮੰਗਾਂ ਦੇ ਹੱਕ ਵਿਚ ਸੰਘਰਸ਼ ਕਰਦਿਆਂ ਪੁਲਿਸ ਵਲੋਂ ਕੀਤੇ ਲਾਠੀ ਚਾਰਜ ਦੀ ਨਿਖੇਧੀ ਕੀਤੀ | ਆਗੂਆਂ ਨੇ ਦੋਸ਼ੀ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਸਖ਼ਤ ਤੋਂ ਸਖ਼ਤ ਸਜਾ ਦੇਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਆਈ. ਟੀ. ਕੰਪਨੀ ਦੇ ਸੰਚਾਲਕ ਨੂੰ ਅਗਵਾ ਕਰਕੇ 8 ਤੋਲੇ ਸੋਨਾ ਤੇ 45 ਹਜ਼ਾਰ ਦੀ ਨਕਦੀ ਲੁੱਟੀ ਅਗਲੀ ਖ਼ਬਰ ਬਲਾਕ ਮਾਜਰੀ ਦੇ ਪਿੰਡ ਦੀਆਂ ਸੰਪਰਕ ਸੜਕਾਂ 'ਤੇ ਪਾਏ ਗਟਕੇ ਕਾਰਨ ਵਾਪਰ ਰਹੇ ਨੇ ਹਾਦਸੇ <br/>
Ad Position 24