18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਝਾਂਡੀਆਂ ਕਲਾਂ ਵਿਖੇ ਕਿ੍ਕਟ ਟੂਰਨਾਮੈਂਟ 'ਚ ਪੰਜਾਬ ਪ੍ਰਧਾਨ ਕਮਲ ਚੌਹਾਨ ਨੇ ਬਤੌਰ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ

Ad Position 21
No active advertisement
ਪਿੰਡ ਝਾਂਡੀਆਂ ਕਲਾਂ ਵਿਖੇ ਟੂਰਨਾਮੈਂਟ 'ਚ ਬਤੌਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਚੌਧਰੀ ਕਮਲ ਚੌਹਾਨ ਟੇਡੇਵਾਲ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ | ਤਸਵੀਰ: ਵਿੰਦਰਪਾਲ ਝਾਂਡੀਆਂ | <br/> 10-06-2026
ਨੂਰਪੁਰ ਬੇਦੀ, 9 ਮਈ (ਵਿੰਦਰਪਾਲ ਝਾਂਡੀਆਂ)-ਪਿੰਡ ਝਾਂਡੀਆਂ ਕਲਾਂ ਵਿਖੇ ਯੂਥ ਸਪੋਰਟਸ ਕਲੱਬ ਵਲੋਂ ਕਰਵਾਏ ਗਏ ਕਿ੍ਕਟ ਟੂਰਨਾਮੈਂਟ ਵਿਚ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਪੰਜਾਬ ਦੇ ਪ੍ਰਧਾਨ ਤੇ ਡਾਇਰੈਕਟਰ ਚੌਧਰੀ ਕਮਲ ਚੌਹਾਨ ਟੇਡੇਵਾਲ ਨੇ ਬਤੌਰ ਮੁੱਖ ਮਹਿਮਾਨ ਵਜੋ ਸ਼ਿਰਕਤ ਕੀਤੀ | ਇਸ ਮੌਕੇ ਉਨ੍ਹਾਂ ਦਾ ਕਲੱਬ ਮੈਂਬਰਾਂ ਅਤੇ ਪਿੰਡ ਵਾਸੀਆਂ ਵਲੋਂ ਗਰਮਜੋਸ਼ੀ ਨਾਲ ਫੁੱਲਾਂ ਦੇ ਹਾਰ ਪਾਕੇ ਭਰਵਾਂ ਸਵਾਗਤ ਕੀਤਾ ਗਿਆ | ਕਮਲ ਚੌਹਾਨ ਨੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕੀਤੀ ਅਤੇ ਕਿ੍ਕਟ ਟੂਰਨਾਮੈਂਟ ਦੀ ਪਹਿਲੇ ਸਥਾਨ ਤੇ ਰਹੀ ਟੀਮ ਜੇਤੂ ਟੀਮ ਨੂੰ ਆਪਣੇ ਵਲੋਂ ਇਨਾਮ ਵਜੋ 15 ਹਜ਼ਾਰ ਰੁਪਏ ਦੀ ਰਾਸ਼ੀ ਭੇਟ ਕਰਕੇ ਸਨਮਾਨਿਤ ਕੀਤਾ ਅਤੇ ਖਿਡਾਰੀਆਂ ਦੀ ਹੌਸਲਾ ਅਫਜ਼ਾਈ ਵੀ ਕੀਤੀ | ਉਨ੍ਹਾਂ ਨੇ ਸੰਬੋਧਨ ਕਰਦਿਆ ਕਿਹਾ ਕਿ ਖੇਡਾਂ ਤਨ, ਮਨ ਤੇ ਰੂਹ ਦੀ ਖੁਰਾਕ ਹੈ ਅਤੇ ਸਾਡੇ ਅਮੀਰ ਵਿਰਸੇ ਦੀ ਸ਼ਾਨ ਹਨ | ਕਮਲ ਚੌਹਾਨ ਨੇ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋ ਦੂਰ ਰੱਖਣ ਲਈ ਖੇਡਾਂ ਨਾਲ ਜੋੜਨਾ ਸਮੇਂ ਦੀ ਮੁੱਖ ਲੋੜ ਹੈ, ਕਿਉਂਕਿ ਖੇਡਾਂ ਸਿਰਫ ਸਰੀਰਕ ਤੰਦਰੁਸਤੀ ਹੀ ਨਹੀਂ, ਸਗੋਂ ਅਨੁਸ਼ਾਸਨ, ਟੀਮ ਵਰਕ ਅਤੇ ਅਗਵਾਈ ਦੀ ਭਾਵਨਾ ਵੀ ਪੈਦਾ ਅਤੇ ਪਿੰਡਾਂ ਦੀ ਸਾਂਝ ਨੂੰ ਮਜ਼ਬੂਤ ਕਰਦੀਆਂ ਹਨ | ਉਨ੍ਹਾਂ ਨੇ ਨੌਜਵਾਨਾਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਉਪਰਾਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਵਿਚ ਮਦਦਗਾਰ ਸਾਬਤ ਹੁੰਦੇ ਹਨ | ਜੇ ਅਸੀਂ ਆਪਣੀਆਂ ਵਿਰਾਸਤੀ ਖੇਡਾਂ ਨੂੰ ਜੀਵੰਤ ਰੱਖਣਾ ਹੈ ਤਾਂ ਸਾਨੂੰ ਇਸ ਤਰ੍ਹਾਂ ਦੇ ਟੂਰਨਾਮੈਂਟ ਨਿਯਮਿਤ ਤੌਰ 'ਤੇ ਕਰਵਾਉਣੇ ਪੈਣਗੇ | ਇਸ ਮੌਕੇ 'ਤੇ ਡਾ: ਵਿਜੇ ਚੌਧਰੀ ਰੂੜੇਵਾਲ, ਚੌਧਰੀ ਸੁਭਾਸ਼ ਰਾਮਪੁਰ, ਮਹਿੰਦਰ ਲਾਲ ਕੋਹਲੀ, ਨਰਿੰਦਰ ਰੂੜੇਵਾਲ, ਸਰੇਸ਼ ਭਾਟੀਆ, ਸੀਤਾ ਰਾਮ ਗੋਰਸੀ, ਠੇਕੇਦਾਰ ਰਾਜ ਕੁਮਾਰ ਚੇਚੀ, ਕਮਲ ਫੌਜੀ, ਮੌਜੀ ਕਸਾਣਾ, ਅਸ਼ੋਕ ਚੌਹਾਨ, ਜੱਸੀ ਚੇਚੀ, ਦਵਿੰਦਰ ਚੇਚੀ, ਹਨੀ ਬਾਲੇਵਾਲ, ਹਨੀ ਕਸਾਣਾ, ਧਰਮਜੀਤ ਕਾਲਾ ਫੌਜੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਮਾਜ ਸੇਵੀ ਜਗਤਾਰ ਸਿੰਘ ਤਾਰੀ ਦਾ ਨਮ ਅੱਖਾਂ ਨਾਲ ਸਸਕਾਰ <br/> ਅਗਲੀ ਖ਼ਬਰ ਮੌਜੂਦਾ ਸਰਕਾਰ ਦੇ ਰਾਜ 'ਚ ਗੈਰ-ਕਾਨੂੰਨੀ ਮਾਈਨਿੰਗ ਪਹਿਲਾਂ ਨਾਲੋਂ ਵੀ ਵਧੀ-ਅਸ਼ਵਨੀ ਸ਼ਰਮਾ <br/>
Ad Position 24