18-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਖ਼ਾਲਸਾ ਸਕੂਲ ਭੱਲੜੀ ਦੇ ਵਿਦਿਆਰਥੀਆਂ ਨੇ ਲਗਾਇਆ ਹੈਕਿੰਗ ਟਰੈਕਿੰਗ ਕੈਂਪ <br/>

Ad Position 21
No active advertisement
ਅਜੀਤ ਡੈਸਕ 10-06-2026
ਸੁਖਸਾਲ, 9 ਜੂਨ (ਧਰਮ ਪਾਲ)-ਸੰਤ ਬਾਬਾ ਸੇਵਾ ਸਿੰਘ ਜੀ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੇ ਵਿਦਿਆਰਥੀਆਂ ਨੇ ਭਾਰਤ ਸਕਾਊਟ ਐਂਡ ਗਾਈਡ ਪੰਜਾਬ ਅਤੇ ਸਰਦਾਰ ਓਾਕਾਰ ਸਿੰਘ ਸਟੇਟ ਔਰਗਨਾਈਜ਼ਰ ਕਮਿਸ਼ਨਰ ਪੰਜਾਬ ਦੀ ਅਗਵਾਈ ਵਿਚ ਸਟੇਟ ਟਰੇਨਿੰਗ ਸੈਂਟਰ ਤਾਰਾ ਦੇਵੀ ਸ਼ਿਮਲਾ ਵਿਖੇ ਡੀ.ਓ.ਸੀ. ਸੁਰਿੰਦਰ ਸਿੰਘ ਏ.ਐਸ.ਓ.ਸੀ. ਚਰਨਪ੍ਰੀਤ ਸਿੰਘ, ਮੈਡਮ ਪਰਵਿੰਦਰ ਕੌਰ ਡੀ.ਓ.ਸੀ. ਗਾਈਡ ਰੂਪਨਗਰ ਸਕੂਲ ਦੇ ਡਾਇਰੈਕਟਰ ਸਰਦਾਰ ਸੁੱਚਾ ਸਿੰਘ ਦੀ ਦਿਸ਼ਾ ਨਿਰਦੇਸ਼ਾਂ ਪਿ੍ੰਸੀਪਲ ਮੈਡਮ ਸੰਗੀਤਾ ਸ਼ਰਮਾ ਦੇਖ ਰੇਖ ਵਿਚ ਸਕਾਊਟ ਮਾਸਟਰ ਜਗਮੋਹਣ ਸਿੰਘ ਨਿਗਰਾਨੀ ਹੇਠ ਖ਼ਾਲਸਾ ਮਾਡਲ ਸੀਨੀਅਰ ਸੈਕੰਡਰੀ ਸਕੂਲ ਭੱਲੜੀ ਦੇ ਪੰਜ ਵਿਦਿਆਰਥੀਆਂ ਨੇ ਹੈਕਿੰਗ ਟਰੈਕਿੰਗ ਕੈਂਪ ਵਿਚ ਭਾਗ ਲਿਆ | ਜਿਸ ਵਿਚ ਵਿਦਿਆਰਥੀਆਂ ਨੇ ਅਨੁਸ਼ਾਸਨ ਵਿਚ ਰਹਿਣਾ, ਟੀਮ ਵਰਕ ਦੀ ਮਹੱਤਤਾ, ਰੱਸੀਆਂ ਨਾਲ ਪਹਾੜ 'ਤੇ ਚੜਨਾ, ਟਰੈਕਿੰਗ ਕਰਨੀ, ਮੁੱਢਲੀ ਸਹਾਇਤਾ, ਗੰਡਾਂ ਦੀ ਵਰਤੋਂ, ਸੇਵਾ ਭਾਵਨਾ ਅਤੇ ਸਮਾਜ ਪ੍ਰਤੀ ਜਿੰਮੇਵਾਰੀਆਂ ਨਿਭਾਉਣ ਵਾਰੇ ਵਿਸਥਾਰ ਪੂਰਵਕ ਸਿਖਲਾਈ ਲਈ ਵਿਦਿਆਰਥੀਆਂ ਨੇ ਸਕਾਊਟ ਦੀਆਂ ਵੱਖ-ਵੱਖ ਗਤੀਵਿਧੀਆਂ ਵਿਚ ਬੜੇ ਉਤਸ਼ਾਹ ਦੇ ਨਾਲ ਭਾਗ ਲਿਆ ਅਤੇ ਸਮਾਜ ਦੀ ਸੇਵਾ ਕਰਨ ਅਤੇ ਇੱਕ ਜਿੰਮੇਵਾਰ ਨਾਗਰਿਕ ਬਣਨ ਦਾ ਪ੍ਰਾਣ ਲਿਆ | ਇਸ ਮੌਕੇ ਕੈਂਪ ਦੀ ਸਮਾਪਤੀ ਵਾਲੇ ਦਿਨ ਸਟੇਟ ਔਰਗਨਾਈਜ਼ਰ ਕਮਿਸ਼ਨਰ ਓਾਕਾਰ ਸਿੰਘ ਵਲੋਂ ਵਿਦਿਆਰਥੀਆਂ ਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਮੈਡਮ ਸੰਗਤ ਦਾ ਸ਼ਰਮਾ ਵਲੋਂ ਵਿਦਿਆਰਥੀਆਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ | ਇਸ ਮੌਕੇ ਤੇ ਮੈਡਮ ਜੀਤ ਕੌਰ ਡੀ.ਓ.ਸੀ, ਨਿਰਵੈਰ ਕੌਰ ਡੀ.ਓ.ਸੀ, ਮੈਡਮ ਮਨਰੀਤ ਕੌਰ, ਬੰਧਨਾ ਕੁਮਾਰੀ ਅਤੇ ਸਮੂਹ ਵਿਦਿਆਰਥੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਦੇ ਸੱਦੇ 'ਤੇ ਲਾਡੋਵਾਲ ਟੋਲ ਪਲਾਜ਼ਾ ਬੰਦ ਕਰਨ ਦੇ ਸੱਦੇ 'ਤੇ ਸ੍ਰੀ ਚਮਕੌਰ ਸਾਹਿਬ ਤੋਂ ਜਥਾ ਰਵਾਨਾ... ਅਗਲੀ ਖ਼ਬਰ ਬਣ ਰਹੀ ਹਰੋਲੀ ਕਾਲਜ ਦੀ ਇਮਾਰਤ ਦਾ ਉੱਪ ਮੁੱਖ ਮੰਤਰੀ ਨੇ ਕੀਤਾ ਨਰੀਖਣ <br/>
Ad Position 24