19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

25 ਕਰੋੜ ਨਾਲ ਤਿੰਨ ਮਹੀਨਿਆਂ 'ਚ ਨੰਗਲ ਸ਼ਹਿਰ ਦੀ ਬਦਲੇਗੀ ਦਿੱਖ-ਹਰਜੋਤ ਸਿੰਘ ਬੈਂਸ <br/>

Ad Position 21
No active advertisement
ਅਜੀਤ ਡੈਸਕ 11-06-2026
ਨੰਗਲ, 10 ਜੂਨ (ਪ੍ਰੀਤਮ ਸਿੰਘ ਬਰਾਰੀ)- ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਹਰਜੋਤ ਸਿੰਘ ਬੈਂਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੰਗਲ ਸ਼ਹਿਰ ਦੇ ਸਰਵਪੱਖੀ ਵਿਕਾਸ ਲਈ ਲਗਭਗ 25 ਕਰੋੜ ਰੁਪਏ ਦੇ ਵੱਡੇ ਵਿਕਾਸ ਕਾਰਜਾਂ ਦੇ ਟੈਂਡਰ ਜਾਰੀ ਕੀਤੇ ਜਾ ਰਹੇ ਹਨ ਅਤੇ ਅਗਲੇ 2-3 ਤਿੰਨ ਮਹੀਨਿਆਂ ਵਿਚ ਨੰਗਲ ਦੀ ਦਿੱਖ ਪੂਰੀ ਤਰ੍ਹਾਂ ਬਦਲੀ ਹੋਈ ਨਜ਼ਰ ਆਵੇਗੀ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਕੀਤਾ ਗਿਆ ਹਰ ਵਾਅਦਾ ਹੁਣ ਜ਼ਮੀਨੀ ਪੱਧਰ 'ਤੇ ਲਾਗੂ ਕੀਤਾ ਜਾ ਰਿਹਾ ਹੈ ਤੇ ਹਰ ਪ੍ਰੋਜੈਕਟ ਦੀ ਖ਼ੁਦ ਨਿਗਰਾਨੀ ਕੀਤੀ ਜਾ ਰਹੀ ਹੈ | ਨੰਗਲ ਦੇ ਵਾਰਡ ਨੰਬਰ 3, 4, 8, 11, 12, 13 ਤੇ 16 ਵਿਚ ਕਰੀਬ 40 ਲੱਖ ਰੁਪਏ ਦੀ ਲਾਗਤ ਨਾਲ ਕਿ੍ਕਟ ਗਰਾੳਾੂਡ ਬਣਾਏ ਜਾਣਗੇ ਜਿਸ ਨਾਲ ਨੌਜਵਾਨਾਂ ਨੂੰ ਖੇਡਾਂ ਲਈ ਉਤਸ਼ਾਹ ਮਿਲੇਗਾ | ਇਸ ਤੋਂ ਇਲਾਵਾ 25 ਲੱਖ ਰੁਪਏ ਨਾਲ ਸ਼ਹਿਰ ਵਿਚ ਵਾਲ ਪੇਂਟਿੰਗ ਕਰਕੇ ਸੁੰਦਰਤਾ ਵਧਾਈ ਜਾਵੇਗੀ | ਗੁਰਦੁਆਰਾ ਘਾਟ ਸਾਹਿਬ ਅਤੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਦੇ ਡੰਗਿਆਂ ਦਾ ਕੰਮ ਚੱਲ ਰਿਹਾ ਹੈ, 20 ਲੱਖ ਰੁਪਏ ਨਾਲ ਨਵੀਂ ਲਾਇਬ੍ਰੇਰੀ ਬਣੇਗੀ ਤੇ ਪਾਰਕਾਂ ਵਿਚ 1 ਕਰੋੜ ਦੀ ਲਾਗਤ ਨਾਲ ਓਪਨ ਜਿਮ ਲਗਾਏ ਜਾਣਗੇ | ਹਰ ਘਰ ਤੱਕ ਸਤਲੁਜ ਦਾ ਸਾਫ਼ ਪਾਣੀ ਪਹੁੰਚਾਉਣ ਲਈ 12 ਲੱਖ ਰੁਪਏ ਨਾਲ ਨਵੀਆਂ ਮੋਟਰਾਂ ਲਗਾਈਆਂ ਜਾਣਗੀਆਂ ਅਤੇ ਮਾਣਕਪੁਰ ਵਿਚ ਵਾਟਰ ਟਰੀਟਮੈਂਟ ਮਾਡਲ ਤਹਿਤ ਸਿਸਟਮ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਨੇ ਕਿਹਾ ਕਿ 45 ਤੋਂ 50 ਦਿਨਾਂ ਵਿਚ ਕਈ ਇਲਾਕਿਆਂ ਨੂੰ ਪਾਣੀ ਦੀ ਸੁਵਿਧਾ ਸੁਧਾਰੀ ਜਾਵੇਗੀ | ਇਸ ਤੋਂ ਇਲਾਵਾ ਬਰਾਰੀ ਤੇ ਦੁਬੇਟਾ ਵਿਚ 75-75 ਲੱਖ ਦੀ ਲਾਗਤ ਨਾਲ ਦੋ ਵੱਡੀਆਂ ਪਾਣੀ ਦੀਆਂ ਟੈਂਕੀਆਂ ਬਣਾਈਆਂ ਜਾਣਗੀਆਂ ਜਿਸ ਨਾਲ ਸਟੋਰੇਜ ਸਮਰੱਥਾ ਵਧੇਗੀ ਤੇ ਐਮਰਜੈਂਸੀ ਹਾਲਾਤ ਵਿਚ ਸਹੂਲਤ ਮਿਲੇਗੀ | ਸ. ਬੈਂਸ ਨੇ ਦੱਸਿਆ ਕਿ ਸੀਵਰੇਜ ਤੇ ਪਾਈਪਲਾਈਨ ਪ੍ਰੋਜੈਕਟਾਂ ਲਈ ਵੀ ਵੱਡੇ ਪੱਧਰ 'ਤੇ ਕੰਮ ਸ਼ੁਰੂ ਕੀਤਾ ਗਿਆ ਹੈ | ਫੋਕਲ ਪੁਆਇੰਟ ਤੇ ਬਿਭੌਰ ਸਾਹਿਬ ਵਿਚ 52-52 ਲੱਖ ਰੁਪਏ ਨਾਲ ਸੀਵਰੇਜ ਸਿਸਟਮ ਅਪਗ੍ਰੇਡ ਕੀਤਾ ਜਾਵੇਗਾ | ਮੌਜੋਵਾਲ ਵਿਚ 12 ਲੱਖ ਨਾਲ ਨਵੀਂ ਪੀਣ ਵਾਲੇ ਪਾਣੀ ਦੀ ਪਾਈਪਲਾਈਨ ਪਾਈ ਜਾਵੇਗੀ ਜਦਕਿ ਵਾਰਡ ਨੰਬਰ 16 ਵਿਚ 27 ਲੱਖ ਦੀ ਲਾਗਤ ਨਾਲ ਨਵੀਆਂ ਪਾਈਪ ਲਾਈਨਾਂ ਵਿਛਾਈਆਂ ਜਾਣਗੀਆਂ | ਸ਼ਹਿਰ ਦੀਆਂ ਸੜਕਾਂ ਨੂੰ ਵੀ ਨਵੀਂ ਸ਼ਕਲ ਦਿੱਤੀ ਜਾ ਰਹੀ ਹੈ | ਲਗਭਗ 5 ਕਰੋੜ ਰੁਪਏ ਨਾਲ ਸੜਕਾਂ ਦੀ ਮੁੜ ਬਣਤਰ, ਮਾਰਕਿੰਗ ਤੇ ਸੁੰਦਰਤਾ ਵਧਾਈ ਜਾਵੇਗੀ | 25 ਲੱਖ ਰੁਪਏ ਨਾਲ ਟਾਇਲਟ ਬਲਾਕਾਂ ਦੀ ਮੁਰੰਮਤ ਤੇ 25 ਲੱਖ ਨਾਲ ਨਵੇਂ ਮਾਡਰਨ ਬੱਸ ਸਟਾਪ ਬਣਾਏ ਜਾਣਗੇ | ਫੁੱਟਪਾਥਾਂ ਦੀ ਮੁਰੰਮਤ, ਸਟਰੀਟ ਲਾਈਟਾਂ ਦੀ ਸੁਧਾਰ ਅਤੇ ਕਿਸਾਨ ਮੰਡੀ ਦੇ ਵਿਕਾਸ ਨਾਲ ਸ਼ਹਿਰ ਦੀਆਂ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ | ਸ.ਬੈਂਸ ਨੇ ਦੱਸਿਆ ਕਿ ਟੂਰਿਜ਼ਮ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦੇ ਹੋਏ ਵੀ ਵੱਡੇ ਕਦਮ ਚੁੱਕੇ ਜਾ ਰਹੇ ਹਨ | ਬੀ.ਬੀ.ਐਮ.ਬੀ. ਕਿ੍ਕਟ ਗਰਾਊਾਡ ਨੂੰ ਆਧੁਨਿਕ ਤਰੀਕੇ ਨਾਲ ਵਿਕਸਿਤ ਕਰਕੇ ਫਲੱਡ ਲਾਈਟਾਂ ਲਗਾਈਆਂ ਜਾਣਗੀਆਂ ਜਿਸ ਨਾਲ ਖਿਡਾਰੀ ਦਿਨ-ਰਾਤ ਅਭਿਆਸ ਕਰ ਸਕਣਗੇ | ਸ਼ਹਿਰ ਵਿਚ ਹੋਪ-ਆਨ ਹੋਪ-ਆਫ ਟੂਰਿਸਟ ਬੱਸ ਚਲਾਉਣ ਦੀ ਯੋਜਨਾ ਵੀ ਤਿਆਰ ਹੈ | ਇਸ ਦੇ ਨਾਲ ਹੀ ਨੰਗਲ ਨੂੰ ਪੂਰੀ ਤਰ੍ਹਾਂ ਸੀ.ਸੀ.ਟੀ.ਵੀ. ਕਵਰੇਜ ਵਾਲਾ ਸ਼ਹਿਰ ਬਣਾਇਆ ਜਾਵੇਗਾ ਜਿਸ ਅਧੀਨ ਲਗਭਗ 175 ਨਾਈਟ ਵਿਜ਼ਨ ਕੈਮਰੇ ਤੇ 30 ਆਧੁਨਿਕ ਨੰਬਰ ਪਲੇਟ ਰੀਡਿੰਗ ਕੈਮਰੇ ਲਗਾਏ ਜਾਣਗੇ | ਇੱਕ ਆਧੁਨਿਕ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਜਾਵੇਗਾ | ਮੰਤਰੀ ਬੈਂਸ ਨੇ ਕਿਹਾ ਕਿ ਇਹ ਸਾਰੇ ਉਪਰਾਲੇ ਨੰਗਲ ਨੂੰ ਪੰਜਾਬ ਦਾ ਮਾਡਲ ਸ਼ਹਿਰ ਬਣਾਉਣ ਵੱਲ ਮਹੱਤਵਪੂਰਨ ਕਦਮ ਹਨ |

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਔਲਖ ਨੇ ਮਨਰੇਗਾ ਕਰਮਚਾਰੀਆਂ ਦੇ ਧਰਨੇ 'ਚ ਪਹੁੰਚ ਕੇ ਮੰਗਾਂ ਸੁਣੀਆਂ, ਧਰਨਾ 10ਵੇਂ ਦਿਨ 'ਚ ਦਾਖਲ ਅਗਲੀ ਖ਼ਬਰ ਉੱਤਰ ਪ੍ਰਦੇਸ਼ ਦਾ ਸਿੱਖੀ 'ਚ ਸ਼ਾਮਿਲ ਹੋਇਆ ਵਫ਼ਦ ਸਾਬਕਾ ਚੇਅਰਮੈਨ ਲਾਲਪੁਰਾ ਦੀ ਅਗਵਾਈ ਹੇਠ ਤਖ਼ਤ ਸ੍ਰੀ ਕੇਸਗੜ੍ਹ ਸਾਹਿ...
Ad Position 24