19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਸਾਬਕਾ ਮੁੱਖ ਮੰਤਰੀ ਚੰਨੀ ਪੁੱਜੇ ਹਸਪਤਾਲ ’ਚ ਪੀੜਤ ਪਰਿਵਾਰ ਨਾਲ ਜਤਾਈ ਹਮਦਰਦੀ

ਸ੍ਰੀ ਚਮਕੌਰ ਸਾਹਿਬ, 18 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਡਹਿਰ ਦੇ ਨਸ਼ੀਲੇ ਟੀਕੇ ਨਾਲ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਦੇ ਪਿਤਾ, ਮਾਤਾ, ਪਤਨੀ ਅਤੇ ਬੇਟੇ ਨਾਲ ਗੱਲ ਕੀਤੀ, ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਕਾਰਨ ਹੀ ਹੋਇਆ ਹੈ, ਕਿਉਂਕਿ ਨਸ਼ਿਆਂ ਦੇ ਵਧੇ ਰੁਝਾਨ ਨੇ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ,ਉਨ੍ਹਾਂ ਕਿਹਾ ਕਿ ਕਦੋਂ ਨਸ਼ਿਆ ਨੂੰ ਠੱਲ ਪਏਗੀ।

Ad Position 21
No active advertisement
ਅਜੀਤ ਡੈਸਕ 19-09-2026
ਸ੍ਰੀ ਚਮਕੌਰ ਸਾਹਿਬ, 18 ਸਤੰਬਰ (ਜਗਮੋਹਣ ਸਿੰਘ ਨਾਰੰਗ)-ਨਜ਼ਦੀਕੀ ਪਿੰਡ ਡਹਿਰ ਦੇ ਨਸ਼ੀਲੇ ਟੀਕੇ ਨਾਲ ਨੌਜਵਾਨ ਦੀ ਹੋਈ ਮੌਤ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਇੱਥੋਂ ਦੇ ਸਰਕਾਰੀ ਹਸਪਤਾਲ ਵਿਚ ਮ੍ਰਿਤਕ ਨੌਜਵਾਨ ਹਰਵਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਮਿਲੇ ਤੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕੀਤੀ। ਇਸ ਮੌਕੇ ਹਰਵਿੰਦਰ ਸਿੰਘ ਦੇ ਪਿਤਾ, ਮਾਤਾ, ਪਤਨੀ ਅਤੇ ਬੇਟੇ ਨਾਲ ਗੱਲ ਕੀਤੀ, ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸਰਕਾਰ ਦੀ ਨਲਾਇਕੀ ਕਾਰਨ ਹੀ ਹੋਇਆ ਹੈ, ਕਿਉਂਕਿ ਨਸ਼ਿਆਂ ਦੇ ਵਧੇ ਰੁਝਾਨ ਨੇ ਕਈ ਘਰਾਂ ’ਚ ਸੱਥਰ ਵਿਛਾ ਦਿੱਤੇ ਹਨ,ਉਨ੍ਹਾਂ ਕਿਹਾ ਕਿ ਕਦੋਂ ਨਸ਼ਿਆ ਨੂੰ ਠੱਲ ਪਏਗੀ। ਉਨ੍ਹਾਂ ਕਿਹਾ ਮੁੱਖ ਮੰਤਰੀ ਵਿਰੋਧੀ ਧਿਰਾਂ ਨੂੰ ਕਹਿ ਰਹੇ ਹਨ ਕਿ ਲਾਸ਼ਾਂ ਤੇ ਰਾਜਨੀਤੀ ਨਾ ਕਰੋ, ਕੀ ਅਜਿਹੀਆਂ ਮੌਤਾਂ ਤੇ ਅਸੀ ਰਾਜਨੀਤੀ ਕਰ ਰਹੇਂ ਹਾਂ, ਜੇਕਰ ਅਸੀ ਨਸ਼ਿਆਂ ਖਿਲਾਫ ਅਵਾਜ ਨਹੀ ਉਠਾਵਾਂਗੇ ਤਾਂ ਨਸ਼ਿਆਂ ਕਾਰਨ ਰੋਜ਼ਾਨਾ ਵਿੱਛ ਰਹੇ ਅਜਿਹੇ ਸੱਥਰ ਕੋਣ ਰੋਕੇਗਾ, ਉਨ੍ਹਾਂ ਕਿਹਾ ਕਿ ਹਸਤਪਾਲ ਵਿਚ ਹੁਣ ਪਰਿਵਾਰ ਦਾ ਕੀ ਹਾਲ ਇਨ੍ਹਾਂ ਨੂੰ ਜਵਾਬ ਦੇਣਾ ਔਖਾ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਦੋ ਪੁਲਿਸ ਨੂੰ ਇਨ੍ਹਾ ਨਸ਼ੇ ਵੇਚਣ ਵਾਲਿਆਂ ਦੀ ਸੂਚਨਾ ਦਿੱਤੀ ਸੀ ਫਿਰ ਕਾਰਵਾਈ ਕਿਉਂ ਨਹੀ ਹੋਈ ਤੇ ਹੁਣ ਵੀ ਕਾਰਵਾਈ ਨਾ ਕਰਵਾਉਣ ਤੇ ਦਬਾਅ ਪਾਏ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਨਾਲ ਸੰਮਤੀ ਮੈਂਬਰ ਜਸਵੀਰ ਸਿੰਘ ਸੈਦਪੁਰ, ਕੌਂਸਲਰ ਕਿਰਪਾਲ ਸਿੰਘ ਗਿੱਲ, ਸਹਾਇਕ ਗੁਰਚਰਨ ਸਿੰਘ ਮਾਣੇਮਾਜਰਾ, ਤਾਰਾ ਚੰਦ, ਕਰਨ ਕੰਧੋਲਾ ਆਦਿ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਾਈ ਨੂੰ ਬਣਾਇਆ ਜਾਵੇ ਜੀਵਨ ਦਾ ਅਟੁੱਟ ਹਿੱਸਾ- ਚੀਫ ਇੰਜੀਨੀਅਰ ਭਾਖੜਾ ਡੈਮ ਅਗਲੀ ਖ਼ਬਰ ਲੋਕ ਮਿਲਣੀ ਦੌਰਾਨ ਚੰਦਪੁਰ ਤੇ ਬੁਲਾਵਲਪੁਰ ਦੇ ਵਿਕਾਸ ਲਈ ਵਿਧਾਇਕ ਦਿਨੇਸ਼ ਚੱਢਾ ਵਲੋਂ 6 ਲੱਖ ਦੀ ਗਰਾਂਟ
Ad Position 24